BSNL 5G ਦੀ ਤਿਆਰੀ ਤੇਜ਼, ਜਾਣੋ ਕਦੋਂ ਤਕ ਲਾਂਚ ਹੋਵੇਗਾ ਨੈੱਟਵਰਕ

06/04/2022 5:26:37 PM

ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਅਜੇ ਤਕ 4ਜੀ ਸੇਵਾ ਲਾਂਚ ਨਹੀਂ ਕੀਤੀ। ਹਾਲਾਂਕਿ, ਕੰਪਨੀ ਨੇ BSNL 5ਜੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਸਰਕਾਰ ਤੋਂ 5ਜੀ ਸਪੈਕਟ੍ਰਮ ਦੇ 70MHz ਏਅਰਵੇਵਸ ਰਿਵਰਸ ਕਰਨ ਦੀ ਮੰਗ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ BSNL ਦੇ CMD PK Purwar ਨੇ ਇਸ ਮਾਮਲੇ ’ਚ ਸਰਕਾਰ ਨੂੰ ਚਿੱਠੀ ਲਿਖੀ ਹੈ। BSNL ਨੇ 3300 MHz ਤੋਂ 3670 MHz ਬੈਂਡ ’ਚ 70MHz ਦੇ ਏਅਰਵੇਵਸ ਨੂੰ BSNL 5ਜੀ ਲਈ ਰਿਜ਼ਰਵ ਕਰਨ ਦੀ ਮੰਗ ਕੀਤੀ ਹੈ। 

BSNL ਨੇ ਕੀਤੀ ਹੈ ਸਪੈਕਟ੍ਰਮ ਰਿਜ਼ਰਵ ਕਰਨ ਦੀ ਮੰਗ
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ BSNL ਵਲੋਂ ਜੋ ਮੰਗ ਕੀਤੀ ਗਈ ਹੈ ਉਹ DCC (ਡਿਜੀਟਲ ਕਮਿਊਨੀਕੇਸ਼ਨ ਕਮਿਸ਼ਨ) ਦੇ ਸੁਝਾਅ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਡੀ.ਸੀ.ਸੀ. ਨੇ ਆਪਣੇ ਰਿਕਮੇਂਡੇਸ਼ਨ BSNL ਦੇ 40MHz ਦੀ ਏੱਰਵੇਵ ਨੂੰ ਰਿਜ਼ਰਵ ਰੱਖਣ ਦੀ ਲੋੜ ਦੱਸੀ ਸੀ, ਜਦਕਿ ਸਰਕਾਰੀ ਕੰਪਨੀ ਨੇ ਆਪਣੇ ਲਈ 70MHz ਗੀ ਮੰਗ ਕੀਤੀ ਹੈ। ਇਸਦੇ ਨਾਲ ਹੀ ਡੀ.ਸੀ.ਸੀ. ਨੇ ਆਪਣੇ ਰਿਕਮੇਂਡੇਸ਼ਨ ’ਚ ਕਿਹਾ ਸੀ ਕਿ BSNL ਨੂੰ mmWave ਬੈਂਡ ’ਚ 600 MHz ਬੈਂਡ ਅਤੇ 400MHz ਬੈਂਡ ਦੇ ਏਅਰਵੇਵਸ ਮਿਲਣੇ ਚਾਹੀਦੇ ਹਨ। ਬੀ.ਐੱਸ.ਐੱਨ.ਐੱਲ. ਨੂੰ ਇਹ ਬੈਂਡਸ ਮਿਲਣਗੇ ਜਾਂ ਨਹੀਂ ਇਸ ’ਤੇ ਆਖਰੀ ਫੈਸਲਾ ਕੈਬਨਿਟ ਨੇ ਲੈਣਾ ਹੈ। 

ਕੈਬਨਿਟ ਲਵੇਗਾ ਆਖਰੀ ਫੈਸਲਾ
ਫਾਈਨੈਂਸ਼ੀਅਲ ਐਕਸਪ੍ਰੈੱਸ ਦੀ ਰਿਪੋਰਟ ਮੁਤਾਬਕ, ਦੂਰਸੰਚਾਰ ਵਿਭਾਗ BSNL ਦੀ ਇਸ ਰਿਕਵੈਸਟ ਨੂੰ ਕੈਬਨਿਟ ਨੂੰ ਭੇਜੇਗਾ। ਇਸ ’ਤੇ ਆਖਰੀ ਫੈਸਲਾ ਕੈਬਨਿਟ ਨੇ ਲੈਣਾ ਹੈ। 5ਜੀ ਸਪੈਕਟ੍ਰਮ ਦੀ ਨਿਲਾਮੀ ’ਤੇ ਕੈਬਨਿਟ ਜਲਦ ਹੀ ਕੋਈ ਫੈਸਲਾ ਲੈ ਸਕਦੀ ਹੈ। ਪਿਛਲੀਆਂ ਰਿਪਰਟਾਂ ਦੀ ਮੰਨੀਏ ਤਾਂ ਇਸ ਮਹੀਨੇ ਦੇ ਅਖੀਰ ਤਕ 5ਜੀ ਸਪੈਕਟ੍ਰਮ ਨਿਲਾਮੀ ਨੂੰ ਲੈ ਕੇ ਕੈਬਨਿਟ ਕੋਈ ਫੈਸਲਾ ਲੈ ਸਕਦੀ ਹੈ। 

ਉੱਥੇਹੀ BSNL ਨੇ ਅਜੇ ਤਕ ਦੇਸ਼ ਭਰ ’ਚ ਆਪਣੀ 4ਜੀ ਸੇਵਾ ਨੂੰ ਰੋਲਆਊਟ ਨਹੀਂ ਕੀਤਾ। ਕੰਪਨੀ ਇਸ ਸਾਲ ਦੇ ਅਖੀਰ ਤਕ ਆਪਣੇ 4ਜੀ ਨੈੱਟਵਰਕ ਨੂੰ ਲਾਂਚ ਕਰ ਸਕਦੀ ਹੈ। ਛੋਟੇ ਪੱਥਰ ’ਤੇ BSNL 4ਜੀ ਸਰਵਿਸ ਇਸ ਸਾਲ ਅਗਸਤ ’ਚ ਵੀ ਲਾਂਚ ਹੋਵੇਗੀ। ਹਾਲਾਂਕਿ, ਕੰਪਨੀ ਦਸੰਬਰ 2022 ਤਕ ਦੇਸ਼ ਦੇ ਕਈ ਹਿੱਸਿਆਂ ’ਚ ਆਪਣੇ 4ਜੀ ਨੈੱਟਵਰਕ ਦਾ ਵਿਸਤਾਰ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।


Rakesh

Content Editor

Related News