BSNL ਦਾ ਧਮਾਕੇਦਾਰ ਪਲਾਨ, ਫ੍ਰੀ ਕਾਲਿੰਗ ਨਾਲ ਮਿਲੇਗਾ ਅਨਲਿਮਟਿਡ ਡਾਟਾ

Monday, Jul 12, 2021 - 05:38 PM (IST)

BSNL ਦਾ ਧਮਾਕੇਦਾਰ ਪਲਾਨ, ਫ੍ਰੀ ਕਾਲਿੰਗ ਨਾਲ ਮਿਲੇਗਾ ਅਨਲਿਮਟਿਡ ਡਾਟਾ

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਜ਼ਿਆਦਾ ਤੋਂ ਜ਼ਿਆਦਾ ਗਾਹਕਾਂ ਨੂੰ ਆਪਣੇ ਨਾਲ ਜੋੜਨ ਲਈ ਕਈ ਪ੍ਰੀਪੇਡ ਪਲਾਨ ਟੈਲੀਕਾਮ ਬਾਜ਼ਾਰ ’ਚ ਉਤਾਰੇ ਹਨ। ਇਨ੍ਹਾਂ ’ਚੋਂ ਇਕ 398 ਰੁਪਏ ਵਾਲਾ ਰੀਚਾਰਜ ਪੈਕ ਹੈ। ਇਸ ਪ੍ਰੀਪੇਡ ਪੈਕ ਦੀ ਖਾਸੀਅਤ ਹੈ ਕਿ ਇਸ ਵਿਚ 30 ਦਿਨਾਂ ਲਈ ਅਨਲਿਮਟਿਡ ਕਾਲ ਦੇ ਨਾਲ ਅਨਲਿਮਟਿਡ ਡਾਟਾ ਮਿਲਦਾ ਹੈ। ਉਥੇ ਹੀ ਇਹ ਪ੍ਰੀਪੇਡ ਪਲਾਨ ਪ੍ਰਾਈਵੇਟ ਟੈਲੀਕਾਮ ਕੰਪਨੀ ਜੀਓ, ਏਅਰਟੈੱਲ ਅਤੇ ਵੀ ਨੂੰ ਜ਼ਬਰਦਸਤ ਟੱਕਰ ਦੇ ਰਿਹਾ ਹੈ। 

ਇਹ ਵੀ ਪੜ੍ਹੋ– ਧਮਾਕੇਦਾਰ ਪਲਾਨ: 50 ਰੁਪਏ ਤੋਂ ਘੱਟ ਕੀਮਤ ’ਚ 45 ਦਿਨਾਂ ਦੀ ਮਿਆਦ ਦੇ ਰਹੀ ਇਹ ਕੰਪਨੀ

BSNL ਦਾ 398 ਰੁਪਏ ਵਾਲਾ ਪਲਾਨ
ਬੀ.ਐੱਸ.ਐੱਨ.ਐੱਲ. ਦਾ ਇਹ ਪ੍ਰੀਪੇਡ ਪਲਾਨ 30 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਨਾਲ ਅਨਲਿਮਟਿਡ ਡਾਟਾ ਮਿਲੇਗਾ। ਯਾਨੀ ਗਾਹਕ ਜਿੰਨਾ ਚਾਹੁਣ ਓਨਾ ਡਾਟਾ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ। ਹਾਲਾਂਕਿ, ਰੀਚਾਰਜ ਪੈਕ ’ਚ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਨਹੀਂ ਮਿਲਦੀ। 

ਇਹ ਵੀ ਪੜ੍ਹੋ– BSNL ਅੱਗੇ ਫੇਲ੍ਹ ਹੋਏ Jio-Airtel, ਇਸ ਪਲਾਨ ’ਚ 84 ਦਿਨਾਂ ਲਈ ਰੋਜ਼ ਮਿਲੇਗਾ 5GB ਡਾਟਾ

ਜੀਓ ਦੇ ਇਸ ਪ੍ਰੀਪੇਡ ਪਲਾਨ ਨੂੰ ਮਿਲੇਗੀ ਟੱਕਰ
BSNL ਦੇ ਪ੍ਰੀਪੇਡ ਪਲਾਨ ਨਾਲ ਜੀਓ ਦੇ 349 ਰੁਪਏ ਵਾਲੇ ਪ੍ਰੀਪੇਡ ਪੈਕ ਨੂੰ ਟੱਕਰ ਮਿਲੇਗੀ। ਜੀਓ ਦੇ ਰੀਚਾਰਜ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਰੋਜ਼ਾਨਾ 3 ਜੀ.ਬੀ. ਡਾਟਾ ਨਾਲ 100 ਐੱਸ.ਐੱਮ.ਐੱਸ. ਮਿਲਦੇ ਹਨ। ਨਾਲ ਹੀ ਗਾਹਕਾਂ ਨੂੰ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੇ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਪਲਾਨ ਨਾਲ ਜੀਓ ਐਪ ਦੀ ਸਬਸਕ੍ਰਿਪਸ਼ਨ ਮਿਲੇਗੀ। ਉਥੇ ਹੀ ਇਸ ਰੀਚਾਰਜ ਪੈਕ ਦੀ ਮਿਆਦ 28 ਦਿਨਾਂ ਦੀ ਹੈ। 

ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ


author

Rakesh

Content Editor

Related News