160 ਦਿਨਾਂ ਤੱਕ Recharge ਦੀ ਟੈਨਸ਼ਨ ਖ਼ਤਮ, BSNL ਦਾ ਧਮਾਕੇਦਾਰ ਆਫ਼ਰ

Monday, Sep 29, 2025 - 05:40 PM (IST)

160 ਦਿਨਾਂ ਤੱਕ Recharge ਦੀ ਟੈਨਸ਼ਨ ਖ਼ਤਮ, BSNL ਦਾ ਧਮਾਕੇਦਾਰ ਆਫ਼ਰ

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨੇ ਦੇਸ਼ 'ਚ ਆਪਣੀ 4G ਸੇਵਾ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 27 ਸਤੰਬਰ 2025 ਨੂੰ ਦੇਸ਼ ਭਰ 'ਚ 98,000 ਤੋਂ ਜ਼ਿਆਦਾ 4G ਟਾਵਰਾਂ ਦਾ ਉਦਘਾਟਨ ਕੀਤਾ। ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ, ਪ੍ਰਵਾਸੀ ਖੇਤਰਾਂ 'ਚ ਸਰਕਾਰੀ ਯੋਜਨਾਵਾਂ, ਆਨਲਾਈਨ ਸਿੱਖਿਆ, ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੇ ਮੌਕੇ ਅਸਾਨੀ ਨਾਲ ਉਪਲਬਧ ਹੋਣਗੇ।

BSNL 997 ਰੁਪਏ ਦਾ ਪਲਾਨ

ਕੀਮਤ ਅਤੇ ਵੈਲਿਡਿਟੀ: ਇਹ ਪਲਾਨ 997 ਰੁਪਏ 'ਚ ਹੈ ਅਤੇ 160 ਦਿਨਾਂ ਲਈ ਵੈਧ ਹੈ। ਇਸ ਦਾ ਮਤਲਬ ਹੈ ਕਿ ਇਕ ਵਾਰੀ ਰੀਚਾਰਜ ਕਰਨ ਤੋਂ ਬਾਅਦ ਲਗਭਗ 5 ਮਹੀਨਿਆਂ ਤੱਕ ਮੁੜ ਰੀਚਾਰਜ ਕਰਨ ਦੀ ਲੋੜ ਨਹੀਂ ਪਵੇਗੀ।

ਕਾਲਿੰਗ ਅਤੇ SMS: ਇਸ ਪਲਾਨ 'ਚ ਅਨਲਿਮਿਟਡ ਵੌਇਸ ਕਾਲਿੰਗ ਦੀ ਸੁਵਿਧਾ ਹੈ, ਜੋ ਲੋਕਲ, STD ਅਤੇ ਰੋਮਿੰਗ ਕਾਲਾਂ (ਮੁੰਬਈ ਅਤੇ ਦਿੱਲੀ ਸਰਕਲ ਸਮੇਤ) 'ਤੇ ਲਾਗੂ ਹੁੰਦੀ ਹੈ। ਨਾਲ ਹੀ, ਹਰ ਰੋਜ਼ 100 SMS ਮੁਫ਼ਤ ਦਿੱਤੇ ਜਾਂਦੇ ਹਨ।

ਡਾਟਾ ਬੇਨਿਫਿਟ: ਪਲਾਨ 'ਚ ਰੋਜ਼ਾਨਾ 2GB ਹਾਈ-ਸਪੀਡ ਡਾਟਾ ਮਿਲਦਾ ਹੈ। ਡਾਟਾ ਖਤਮ ਹੋਣ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘਟ ਕੇ 40 Kbps ਹੋ ਜਾਏਗੀ, ਪਰ ਬੇਸਿਕ ਬ੍ਰਾਊਜ਼ਿੰਗ ਅਤੇ ਮੈਸੇਜਿੰਗ ਐਪ ਚੱਲਦੇ ਰਹਿਣਗੇ।

ਇਹ ਵੀ ਪੜ੍ਹੋ : Activa ਅਤੇ Splendor ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਕਿੰਨੇ ਹੋਏ ਸਸਤੇ

ਇਹ ਪਲਾਨ ਕਿਸ ਲਈ ਹੈ

BSNL ਦਾ 997 ਰੁਪਏ ਵਾਲਾ ਪਲਾਨ ਉਨ੍ਹਾਂ ਲਈ ਬਿਹਤਰ ਹੈ ਜੋ ਲੰਮੀ ਵੈਲਿਡਿਟੀ ਅਤੇ ਸਸਤੀ ਕੀਮਤ 'ਚ ਸਾਰੀਆਂ ਸਹੂਲਤਾਂ ਚਾਹੁੰਦੇ ਹਨ। ਜੋ ਲੋਕ ਵਾਰ-ਵਾਰ ਰੀਚਾਰਜ ਕਰਨ ਤੋਂ ਬਚਣਾ ਚਾਹੁੰਦੇ ਹਨ ਅਤੇ ਆਪਣੀ ਸੈਕੰਡਰੀ ਸਿਮ ਨੂੰ ਐਕਟਿਵ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਪਲਾਨ ਬਿਹਤਰੀਨ ਵਿਕਲਪ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News