ਭਾਰਤ ''ਚ ਜਲਦ ਹੀ ਲਾਂਚ ਹੋ ਸਕਦੀ ਹੈ BSA Gold Star 650, ਜਾਣੋ ਫੀਚਰਜ਼ ਬਾਰੇ

Saturday, Oct 08, 2022 - 06:01 PM (IST)

ਨਵੀਂ ਦਿੱਲੀ - ਬ੍ਰਿਟੇਨ ਦੀ ਬਾਈਕ ਨਿਰਮਾਤਾ ਕੰਪਨੀ BSA ਆਪਣੀ ਨਵੀਂ ਬਾਈਕ ਗੋਲਡ ਸਟਾਰ 650 ਨੂੰ ਬਹੁਤ ਜਲਦ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਕੰਪਨੀ ਇਸ ਬਾਈਕ ਨੂੰ ਸਾਲ 2023 'ਚ ਪੂਰੀ ਦੁਨੀਆ ਦੇ ਨਾਲ-ਨਾਲ ਭਾਰਤ 'ਚ ਵੀ ਲਾਂਚ ਕਰ ਸਕਦੀ ਹੈ। ਬ੍ਰਿਟੇਨ 'ਚ ਇਸ ਬਾਈਕ ਦੀ ਕੀਮਤ ਕਰੀਬ 6.23 ਲੱਖ ਰੁਪਏ ਹੋ ਸਕਦੀ ਹੈ ਅਤੇ ਜੇਕਰ BSA ਭਾਰਤ 'ਚ ਇਸ ਬਾਈਕ ਦਾ ਉਤਪਾਦਨ ਕਰਦੀ ਹੈ ਤਾਂ ਇਸ ਦੀ ਕੀਮਤ 2.9 ਲੱਖ ਰੁਪਏ ਤੱਕ ਹੋ ਸਕਦੀ ਹੈ।

ਇੰਜਣ

BSA ਗੋਲਡ ਸਟਾਰ 650 ਵਿੱਚ 652cc, ਲਿਕਵਿਡ-ਕੂਲਡ, ਫੋਰ-ਵਾਲਵ ਇੰਜਣ ਦੁਆਰਾ ਸੰਚਾਲਿਤ ਹੋਣ ਦੀ ਸੰਭਾਵਨਾ ਹੈ ਜੋ 45bhp ਦੀ ਪਾਵਰ ਅਤੇ 55Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਨੂੰ 5 ਸਪੀਡ ਟ੍ਰਾਂਸਮਿਸ਼ਨ ਨਾਲ ਜੋੜਿਆ ਜਾ ਸਕਦਾ ਹੈ। ਇਹ ਬਾਈਕ Royal Enfield Interceptor 650 ਅਤੇ Kawasaki Z650RS ਨੂੰ ਜ਼ਬਰਦਸਤ ਮੁਕਾਬਲਾ ਦੇਵੇਗੀ।

ਲੁੱਕ

BSA ਗੋਲਡਸਟਾਰ 650 ਇੱਕ ਰੈਟਰੋ ਬਾਈਕ ਹੋਵੇਗੀ ਜਿਸ ਵਿਚ ਇਸਦੇ ਨਾਮ ਦੀ ਤਰ੍ਹਾਂ ਹੀ ਪੂਰੇ ਬਾਡੀ 'ਤੇ ਗੋਲਡ ਟਚ ਦੇਖਣ ਨੂੰ ਮਿਲੇਗੀ। ਜਾਣਕਾਰੀ ਮੁਤਾਬਕ ਇਸ ਦੀ ਬਾਡੀ 'ਤੇ ਕ੍ਰੋਮ ਦੀ ਵਰਤੋਂ ਕੀਤੀ ਗਈ ਹੈ ਅਤੇ ਇਸ 'ਚ ਗੋਲ ਹੈੱਡਲੈਂਪ, LED ਟੇਲ ਲੈਂਪ, ਟੀਅਰ ਡ੍ਰੌਪ ਸ਼ੇਪਡ ਫਿਊਲ ਟੈਂਕ ਅਤੇ ਵਾਈਡ ਸੈੱਟ ਹੈਂਡਲਬਾਰ ਮਿਲਣਗੇ।

ਇਹ ਵੀ ਪੜ੍ਹੋ : Volkswagen Virtus ਨੂੰ ਮਿਲਿਆ ਸ਼ਾਨਦਾਰ ਹੁੰਗਾਰਾ, 4 ਮਹੀਨਿਆਂ 'ਚ 9,000 ਯੂਨਿਟਾਂ ਦੀ ਹੋਈ ਵਿਕਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।    

 


Harinder Kaur

Content Editor

Related News