Yamaha FZ 25 ਤੇ FZS 25 ਦੇ BS6 ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

Tuesday, Jul 28, 2020 - 04:04 PM (IST)

Yamaha FZ 25 ਤੇ FZS 25 ਦੇ BS6 ਮਾਡਲ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਯਾਮਾਹਾ ਨੇ ਆਖਿਰਕਾਰ ਭਾਰਤੀ ਬਾਜ਼ਾਰ ’ਚ ਆਪਣੀ ਪਾਵਰਫੁਲ ਬਾਈਕ FZ 25 ਅਤੇ FZS 25 ਦੇ ਬੀ.ਐੱਸ.-6 ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਨ੍ਹਾਂ ’ਚੋਂ FZ 25 BS6 ਦੀ ਕੀਮਤ 1.52 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ FZS 25 BS6 ਮਾਡਲ ਦੀ ਕੀਮਤ 1.57 ਲੱਖ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਨੂੰ ਜਲਦੀ ਹੀ ਤੁਹਾਡੇ ਨਜ਼ਦੀਕੀ ਡੀਲਰਸ਼ਿਪ ’ਤੇ ਉਪਲੱਬਧ ਕਰਵਾ ਦਿੱਤਾ ਜਾਵੇਗਾ। ਗਾਹਕ ਇਨ੍ਹਾਂ ਨੂੰ ਗਰੀਨ, ਵਾਈਟ ਅਤੇ ਡਾਰਕ ਮੈਟ ਬਲਿਊ ਰੰਗ ’ਚ ਖਰੀਦ ਸਕਣਗੇ। 

PunjabKesari

ਇੰਜਣ
ਦੋਵਾਂ ਹੀ ਮਾਡਲਾਂ ’ਚ 249 ਸੀਸੀ ਦਾ ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ ਲੱਗਾ ਹੈ ਜੋ 8000 ਆਰ.ਪੀ.ਐੱਮ. ’ਤੇ 20.5 ਬੀ.ਐੱਚ.ਪੀ. ਦੀ ਪਾਵਰ ਅਤੇ 20.1 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। 

PunjabKesari

ਬਾਈਕ ’ਚ ਕੀਤੇ ਗਏ ਬਦਲਾਅ
Yamaha FZ 25 ’ਚ ਕਈ ਨਵੇਂ ਫੀਚਰਜ਼ ਜਿਵੇਂ ਕਿ ਮਲਟੀ-ਫੰਕਸ਼ਨ ਨੈਗੇਟਿਵ ਐੱਲ.ਸੀ.ਡੀ. ਇੰਸਟਰੂਮੈਂਟ ਕਲੱਸਟਰ, ਐੱਲ.ਈ.ਡੀ. ਡੀ.ਆਰ.ਐੱਲ., ਬਾਈ ਫੰਕਸ਼ਨ ਐੱਲ.ਈ.ਡੀ. ਹੈੱਡਲਾਈਟ, ਅੰਡਰ ਕਾਊਲਿੰਗ ਅਤੇ ਸਾਈਡ ਸਟੈਂਡ ਨਾਲ ਕੱਟ ਆਫ ਸਵਿੱਚ ਆਦਿ ਦਿੱਤੇ ਗਏ ਹਨ। ਉਥੇ ਹੀ ਗੱਲ ਕਰੀਏ Yamaha FZS 25 ਦੀ ਤਾਂ ਇਸ ਵਿਚ ਆਕਰਸ਼ਕ ਲਾਂਗ ਵਾਈਜ਼ਰ, ਪ੍ਰੋਟੈਕਸ਼ਨ ਲਈ ਹੈਂਡਲ ਗਰਿੱਪ ਅਤੇ ਬਰੱਸ਼ ਗਾਰਡ ਤੇ ਗੋਲਡਨ ਅਲੌਏ ਵ੍ਹੀਲ ਦਿੱਤੇ ਗਏ ਹਨ ਜੋ ਕਿ ਇਸ ਬਾਈਕ ਦੀ ਲੁੱਕ ਨੂੰ ਹੋਰ ਵੀ ਨਿਖਾਰ ਦਿੰਦੇ ਹਨ। 


author

Rakesh

Content Editor

Related News