BS6-ਇੰਜਣ ਨਾਲ TVS ਨੇ ਲਾਂਚ ਕੀਤਾ Ntorq 125 ਸਕੂਟਰ, ਜਾਣੋ ਕੀਮਤ
Thursday, Feb 13, 2020 - 12:16 PM (IST)

ਆਟੋ ਡੈਸਕ– ਟੀ.ਵੀ.ਐੱਸ. ਨੇ ਆਪਣੇ Ntorq 125 ਸਕੂਟਰ ਨੂੰ ਬੀ.ਐੱਸ.-6 ਇੰਜਣ ਦੇ ਨਾਲ ਲਾਂਚ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 65,975 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ, ਯਾਨੀ ਇਹ ਬੀ.ਐੱਸ.-4 ਮਾਡਲ ਦੇ ਮੁਕਾਬਲੇ 6,500-7,500 ਰੁਪਏ ਜ਼ਿਆਦਾ ਮਹਿੰਗਾ ਹੈ। ਦੱਸ ਦੇਈਏ ਕਿ ਕੰਪਨੀ ਨੇ ਇਸ ਵਿਚ ਕਾਰਬੋਰੇਟਰ ਨੂੰ ਬਦਲ ਕੇ ਨਵਾਂ ਫਿਊਲ-ਇੰਜੈਕਸ਼ਨ ਸਿਸਟਮ ਲਗਾਇਆ ਹੈ ਜਿਸ ਨਾਲ ਇਹ ਹੋਰ ਵੀ ਫਿਊਲ ਐਫੀਸ਼ੀਐਂਟ ਹੋ ਗਿਆ ਹੈ।
ਨਵੇਂ ਫੀਚਰਜ਼
ਟੀ.ਵੀ.ਐੱਸ. ਐੱਨਟਾਰਕ ਆਪਣੇ ਸਪੋਰਟੀ ਡਿਜ਼ਾਈਨ ਤੋਂ ਇਲਾਵਾ ਆਕਰਸ਼ਕ ਫੀਚਰਜ਼ ਲਈ ਵੀ ਕਾਫੀ ਮਸ਼ਹੂਰ ਹੈ। ਇਸ ਵਿਚ ਫੁਲ ਡਿਜੀਟਲ ਇੰਸਟਰੂਮੈਂਟ ਕੰਸੋਲ ਲੱਗਾ ਹੈ ਜੋ ਸਮਾਰਟ ਕੁਨੈਕਟ ਫੀਚਰ ਨੂੰ ਸੁਪੋਰਟ ਕਰਦਾ ਹੈ ਯਾਨੀ ਸਕੂਟਰ ਨੂੰ ਬਲੂਟੁੱਥ ਰਾਹੀਂ ਸਮਾਰਟਫੋਨ ਦੇ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਫੁਲ ਡਿਜੀਟਲ ਇੰਸਟਰੂਮੈਂਟ ਕੰਸੋਲ ’ਚ ਨੈਵੀਗੇਸ਼ਨ ਅਸਿਸਟ, ਲੋਕੇਸ਼ਨ ਅਸਿਸਟ, ਇਨਕਮਿੰਗ-ਮਿਸਡ ਕਾਲ ਅਲਰਟ, ਆਟੋ ਰਿਪਲਾਈ ਐੱਸ.ਐੱਮ.ਐੱਸ. ਅਤੇ ਰਾਈਡ ਸਟੇਟਸ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ।
ਇੰਜਣ
ਟੀ.ਵੀ.ਐੱਸ. ਐੱਨਟਾਰਕ ’ਚ 124.79 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ ਲਗਭਗ 9.4 ਬੀ.ਐੱਚ.ਪੀ. ਦੀ ਪਾਵਰ ਅਤੇ 10.5 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।