TVS ਨੇ ਵਧਾਈ BS6 NTorq 125 ਦੀ ਕੀਮਤ, ਇੰਨਾ ਮਹਿੰਗਾ ਹੋਇਆ ਸਕੂਟਰ

Wednesday, Sep 02, 2020 - 11:59 AM (IST)

TVS ਨੇ ਵਧਾਈ BS6 NTorq 125 ਦੀ ਕੀਮਤ, ਇੰਨਾ ਮਹਿੰਗਾ ਹੋਇਆ ਸਕੂਟਰ

ਆਟੋ ਡੈਸਕ– ਟੀ.ਵੀ.ਐੱਸ. ਮੋਟਰ ਨੇ ਆਪਣੇ ਪ੍ਰੀਮੀਅਮ ਸਕੂਟਰ BS6 NTorq 125 ਦੀ ਕੀਮਤ ਵਧਾ ਦਿੱਤੀ ਹੈ। ਇਸ ਸਕੂਟਰ ਦੀ ਕੀਮਤ ’ਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ BS6 NTorq 125 ਦੇ ਡਰੱਮ ਬ੍ਰੇਕ ਵਾਲੇ ਮਾਡਲ ਦੀ ਕੀਮਤ 68,385 ਰੁਪਏ ਹੋ ਗਈ ਹੈ। ਉਥੇ ਹੀ ਡਿਸਕ ਬ੍ਰੇਕ ਮਾਡਲ ਦੀ ਕੀਮਤ ਵਧ ਕੇ 72,385 ਰੁਪਏ ਤਕ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਜੇਕਰ ਗੱਲ ਕਰੀਏ ਰੇਸ ਐਡੀਸ਼ਨ ਦੀ ਤਾਂ ਇਹ 74,865 ਰੁਪਏ ਹੋ ਗਈ ਹੈ। ਇਸ ਸਕੂਟਰ ਦੀ ਕੀਮਤ ’ਚ ਵਾਧੇ ਤੋਂ ਇਲਾਵਾ ਹੋਰ ਕੋਈ ਬਦਲਾਅ ਨਹੀਂ ਕੀਤਾ ਗਿਆ। 

ਫੀਚਰਜ਼
ਟੀ.ਵੀ.ਐੱਸ. ਐੱਨਟਾਰਕ ਆਪਣੇ ਸਪੋਰਟੀ ਡਿਜ਼ਾਇਨ ਤੋਂ ਇਲਾਵਾ ਆਕਰਸ਼ਕ ਫੀਚਰਜ਼ ਲਈ ਵੀ ਕਾਫੀ ਮਸ਼ਹੂਰ ਹੈ। ਇਸ ਵਿਚ ਫੁਲ ਡਿਜੀਟਲ ਕੰਸੋਲ ਲੱਗਾ ਹੈ ਜੋ ਸਮਾਰਟ ਕੁਨੈਕਟ ਫੀਚਰ ਨੂੰ ਸੁਪੋਰਟ ਕਰਦਾ ਹੈ ਯਾਨੀ ਇਸ ਸਕੂਟਰ ਨੂੰ ਬਲੂਟੂਥ ਰਾਹੀਂ ਸਮਾਰਟਫੋਨ ਨਾਲ ਵੀ ਕੁਨੈਕਟ ਕੀਤਾ ਜਾ ਸਕਦਾ ਹੈ। ਫੁਲ ਡਿਜੀਟਲ ਇੰਸਟਰੂਮੈਂਟ ਕੰਸੋਲ ’ਚ ਨੈਵਿਗੇਸ਼ਨ ਅਸਿਸਟ, ਲੋਕੇਸ਼ਨ ਅਸਿਸਟ, ਇਨਕਮਿੰਗ-ਮਿਸਡ ਕਾਲ ਅਲਰਟ, ਆਟੋ ਰਿਪਲਾਈ ਐੱਸ.ਐੱਮ.ਐੱਸ. ਅਤੇ ਰਾਈਡ ਸਟੇਟਸ ਵਰਗੇ ਆਧੁਨਿਕ ਫੀਚਰਜ਼ ਦਿੱਤੇ ਗਏ ਹਨ। 
 
ਇੰਜਣ
ਟੀ.ਵੀ.ਐੱਸ. ਐੱਨਟਾਰਕ ’ਚ 124.79 ਸੀਸੀ ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ ਲਗਭਗ 9.4 ਬੀ.ਐੱਚ.ਪੀ. ਦੀ ਪਾਵਰ ਅਤੇ 10.5 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 


author

Rakesh

Content Editor

Related News