Royal Enfield ਨੇ ਲਾਂਚ ਕੀਤੀ ਨਵੀਂ ਹਿਮਾਲਿਅਨ ਬਾਈਕ, ਜਾਣੋ ਕੀਮਤ
Tuesday, Jan 21, 2020 - 11:42 AM (IST)

ਆਟੋ ਡੈਸਕ– ਰਾਇਲ ਐਨਫੀਲਡ ਨੇ ਆਖਿਰਕਾਰ BS6 ਇੰਜਣ ਦੇ ਨਾਲ ਆਪਣੀ ਲੋਕਪ੍ਰਿਅ ਅਡਵੈਂਚਰ ਟੂਰਰ ਬਾਈਕ ਹਿਮਾਲਿਅਨ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਅਪਡੇਟਿਡ ਇੰਜਣ ਅਤੇ 3 ਰੰਗਾਂ ’ਚ ਭਾਰਤ ’ਚ ਲਿਆਇਆ ਗਿਆ ਹੈ। ਰਾਇਲ ਐਨਫੀਲਡ ਹਿਮਾਲਿਅਨ ਦੇ ਸਨੋ ਵਾਈਟ ਅਤੇ ਗ੍ਰੇਨਾਈਟ ਰੰਗ ਦੀ ਕੀਮਤ 1.86 ਲੱਖ ਰੁਪਏ (ਐਕਸ-ਸ਼ੋਅਰੂਮ), ਸਟਰੂਟ ਗ੍ਰੇਅ ਅਤੇ ਗ੍ਰੈਵਲ ਗ੍ਰੇਅ ਦੀ ਕੀਮਤ 1.89 ਲੱਖ ਰੁਪਏ (ਐਕਸ-ਸ਼ੋਅਰੂਮ) ਅਤੇ ਡਿਊਲ ਟੋਨ ਰਾਕ ਰੈੱਡ ਅਤੇ ਲੇਕ ਬਲਿਊ ਦੀ ਕੀਮਤ 1.91 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ।
ਅਡਵੈਂਚਰ ਟੂਰਿੰਗ ਲਈ ਸ਼ਾਮਲ ਕੀਤਾ ਗਿਆ ਖਾਸ ਫੀਚਰ
ਰਾਇਲ ਐਨਫੀਲਡ ਹਿਮਾਲਿਅਨ ਦੇ ਬੀ.ਐੱਸ.-6 ਮਾਡਲ ’ਚ ਕੰਪਨੀ ਨੇ ਖਾਸ ਫੀਚਰ ਸਵਿੱਚੇਬਲ ਏ.ਬੀ.ਐੱਸ. ਨੂੰ ਸ਼ਾਮਲ ਕੀਤਾ ਹੈ ਯਾਨੀ ਏ.ਬੀ.ਐੱਸ. ਸਿਸਟਮ ਨੂੰ ਪਿਛਲੇ ਪਹੀਏ ਤੋਂ ਅਲੱਗ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਬਾਈਕ ਦੇ ਬ੍ਰੇਕਿੰਗ ਸਿਸਟਮ ਨੂੰ ਹੋਰ ਵੀ ਬਿਹਤਰ ਕਰ ਦਿੱਤਾ ਗਿਆ ਹੈ ਜਿਸ ਨਾਲ ਬ੍ਰੇਕ ਲਗਾਉਣ ’ਤੇ ਇਹ ਪੁਰਾਣੇ ਮਾਡਲ ਨਾਲੋਂ ਥੋੜ੍ਹੀ ਜਲਦੀ ਰੁਕਦੀ ਹੈ।
ਇੰਜਣ
ਰਾਇਲ ਐਨਫੀਲਡ ਹਿਮਾਲਿਅਨ ’ਚ 411cc ਦਾ ਬੀ.ਐੱਸ.-6 ਇੰਜਣ ਲੱਗਾ ਹੈ ਜੋ 6500 ਆਰ.ਪੀ.ਐੱਮ. ’ਤੇ 24.3 ਬੀ.ਐੱਚ.ਪੀ. ਦੀ ਪਾਵਰ ਅਤੇ 32 ਨਿਊਟਰ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਕੰਪਨੀ ਇਸ ਬਾਈਕ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ।