ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S

Wednesday, Nov 11, 2020 - 09:16 PM (IST)

ਤਿਓਹਾਰੀ ਸੀਜ਼ਨ 'ਚ ਹੀਰੋ ਨੇ BS-6 ਇੰਜਣ ਨਾਲ ਲਾਂਚ ਕੀਤੀ ਨਵੀਂ Xtreme 200S

ਆਟੋ ਡੈਸਕ—ਹੀਰੋ ਮੋਟਰਕਾਰਪ ਨੇ BS-6 ਇੰਜਣ ਨਾਲ ਨਵੀਂ Xtreme 200S ਸਪੋਰਟਸ ਬਾਈਕ ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਬਾਈਕ ਦੀ ਕੀਮਤ 1,15,715 ਰੁਪਏ (ਐਕਸ-ਸ਼ੋਰੂਮ) ਰੱਖੀ ਹੈ। ਇਹ ਬੀ.ਐੱਸ.4 ਮਾਡਲ ਦੇ ਮੁਕਾਬਲੇ 13,000 ਰੁਪਏ ਮਹਿੰਗੀ ਹੈ ਪਰ ਇਸ ਬਾਈਕ 'ਚ ਕੰਪਨੀ ਨੇ ਕਈ ਫੀਚਰਸ ਜੋੜੇ ਹਨ ਜਿਨ੍ਹਾਂ 'ਚ ਨਵਾਂ ਆਇਲ ਕੂਲਡ ਇੰਜਣ, ਹੀਰੋ ਐਕਸ-ਸੇਨਸ ਤਕਨੀਕ ਅਤੇ ਫਿਊਲ ਇੰਜੈਕਸ਼ਨ ਆਦਿ ਮੌਜੂਦ ਹੈ।

PunjabKesari

ਇਹ ਵੀ ਪੜ੍ਹੋ : ਜਲਦ ਲਾਂਚ ਹੋਵੇਗਾ 5 ਦਿਨ ਦੀ ਬੈਟਰੀ ਲਾਈਫ ਵਾਲਾ ਪਲੈਟੀਨਮ ਦਾ ਫੋਨ, ਕੀਮਤ 3 ਲੱਖ ਰੁਪਏ

ਮਿਲੇਗੀ ਬਿਹਤਰ ਪਰਫਾਰਮੈਂਸ
ਹੀਰੋ ਦਾ ਕਹਿਣਾ ਹੈ ਕਿ ਇਹ ਬਾਈਕ ਪਹਿਲਾਂ ਤੋਂ ਜ਼ਿਆਦਾ ਫਿਊਲ ਦੀ ਬਚਤ ਕਰੇਗੀ ਅਤੇ ਬਿਹਤਰ ਪਰਫਾਰਮੈਂਸ ਦੇਵੇਗੀ। ਇੰਜਣ ਦੀ ਗੱਲ ਕਰੀਏ ਤਾਂ ਇਸ ਬਾਈਕ 'ਚ ਨਵਾਂ 200ਸੀ.ਸੀ. ਦਾ ਇੰਜਣ ਲੱਗਿਆ ਹੈ ਜੋ 17 ਬੀ.ਐੱਚ.ਪੀ. ਦੀ ਪਾਵਰ ਅਤੇ 16.4 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਹਾਲਾਂਕਿ, ਪਾਵਰ ਆਊਟਪੁੱਟ 'ਚ ਮਾਮੂਲੀ ਕਮੀ ਕੀਤੀ ਗਈ ਹੈ ਜਿਸ ਨਾਲ ਪਰਫਾਰਮੈਂਸ 'ਤੇ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ।

ਜਾਣਕਾਰੀ ਲਈ ਦੱਸ ਦੇਈਏ ਕਿ ਆਇਲ ਕੂਲਰ ਅਤੇ ਕੈਟਲਿਕ ਕਨਵਰਟਰ ਲਗਾਉਣ ਨਾਲ ਬਾਈਕ ਦਾ ਭਾਰ 5 ਕਿਲੋਗ੍ਰਾਮ ਤੱਕ ਵਧ ਗਿਆ ਹੈ। ਬਾਈਕ ਦਾ ਡਿਜ਼ਾਈਨ ਅਤੇ ਸਾਰੇ ਫੀਚਰਸ ਪੁਰਾਣੇ ਮਾਡਲ ਵਰਗੇ ਹੀ ਹਨ।

ਇਹ ਵੀ ਪੜ੍ਹੋ :ਵਟਸਐਪ 'ਚ ਸ਼ਾਮਲ ਹੋਇਆ ਨਵਾਂ ਸ਼ਾਪਿੰਗ ਬਟਨ, ਜਾਣੋ ਕਿਵੇਂ ਕਰਦਾ ਹੈ ਕੰਮ

PunjabKesari

ਸੇਫਟੀ ਲਈ ਮਿਲੀ ਸਿੰਗਲ ਚੈਨਲ ਏ.ਬੀ.ਐੱਸ. ਦੀ ਸੁਵਿਧਾ
ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਸਪੋਰਟਸ ਬਾਈਕ 'ਚ ਸਿੰਗਲ ਚੈਨਲ ਏ.ਬੀ.ਐੱਸ. ਦਿੱਤਾ ਗਿਆ ਹੈ। ਫਿਲਹਾਲ ਇਸ ਬਾਈਕ ਨੂੰ ਰੈੱਡ, ਵ੍ਹਾਈਟ ਅਤੇ ਬਲੈਕ ਰੰਗ ਦੇ ਵਿਕਲਪ 'ਚ ਪੇਸ਼ ਕੀਤਾ ਗਿਆ ਹੈ ਪਰ ਆਉਣ ਵਾਲੇ ਦਿਨਾਂ 'ਚ ਕੁਝ ਨਵੇਂ ਰੰਗਾਂ 'ਚ ਵੀ ਇਸ ਨੂੰ ਉਪਲੱਬਧ ਕੀਤਾ ਜਾ ਸਕਦਾ ਹੈ।


author

Karan Kumar

Content Editor

Related News