BS-6 ਇੰਜਣ ਨਾਲ ਲਾਂਚ ਹੋਇਆ ਨਵਾਂ ਹੀਰੋ ਸੁਪਰ ਸਪਲੈਂਡਰ, ਜਾਣੋ ਕੀਮਤ

02/28/2020 3:14:09 PM

ਆਟੋ ਡੈਸਕ– ਹੀਰੋ ਨੇ ਆਖਿਰਕਾਰ ਬੀ.ਐੱਸ.-6 ਇੰਜਣ ਦੇ ਨਾਲ ਨਵਾਂ ਸੁਪਰ ਸਪਲੈਂਡਰ ਮੋਟਰਸਾਈਕਲ ਭਾਰਤੀ ਬਾਜ਼ਾਰ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੇ ਸੈਲਫ-ਡਰੱਮ ਅਲੌਏ ਵ੍ਹੀਲ ਮਾਡਲ ਦੀ ਕੀਮਤ 67,300 ਰੁਪਏ ਰੱਖੀ ਹੈ। ਉਥੇ ਹੀ ਸੈਲਫ-ਡਿਸਕ ਅਲੌਏ ਵ੍ਹੀਲ ਮਾਡਲ ਦੀ ਕੀਮਤ 70,800 ਰੁਪਏ ਹੈ। ਇਸ ਬਾਈਕ ਨੂੰ ਇਸ ਵਾਰ ਕੰਪਨੀ ਕਈ ਤਰ੍ਹਾਂ ਦੇ ਅਪਡੇਟਸ ਦੇ ਨਾਲ ਲੈ ਕੇ ਆਈ ਹੈ। 

PunjabKesari

ਇੰਜਣ
ਹੀਰੋ ਸੁਪਰ ਸਪਲੈਂਡਰ ’ਚ ਬੀ.ਐੱਸ.-6 ਕੰਪਲਾਇੰਟ 125 ਸੀਸੀ ਦਾ ਇੰਜਣ ਲੱਗਾ ਹੈ ਜੋ ਪ੍ਰੋਗਰਾਮ ਫਿਊਲ ਇੰਜੈਕਸ਼ਨ ਦੇ ਨਾਲ ਐਕਸਸੈਂਸ ਤਕਨੀਕ ਨਾਲ ਲੈਸ ਹੈ। ਇਹੀ ਕਾਰਨ ਹੈ ਕਿ ਕੰਪਨੀ ਇਸ ਬਾਈਕ ਨੂੰ ਲੈ ਕੇ 19 ਫੀਸਦੀ ਜ਼ਿਆਦਾ ਪਾਵਰ ਪੈਦਾ ਕਰਨ ਦਾ ਦਾਅਵਾ ਕਰ ਰਹੀ ਹੈ। ਇਸ ਇੰਜਣ ਨਾਲ 7500 ਆਰ.ਪੀ.ਐੱਮ. ’ਤੇ 10.7 ਬੀ.ਐੱਚ.ਪੀ. ਦੀ ਪਾਵਰ ਅਤੇ 10.6 ਨਿਊਟਨ ਮੀਟਰ ਦਾ ਟਾਰਕ ਪੈਦਾ ਹੁੰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਵਿਚ ਆਈ3ਐੱਸ ਤਕਨੀਕ ਨੂੰ ਵੀ ਸ਼ਾਮਲ ਕੀਤਾ ਹੈ। 

PunjabKesari

ਬਾਈਕ ’ਚ ਕੀਤੇ ਗਏ ਬਦਲਾਅ
ਨਵੀਂ ਹੀਰੋ ਸਪਲੈਂਡਰ ’ਚ ਬੀ.ਐੱਸ.-6 ਇੰਜਣ ਤੋਂ ਇਲਾਵਾ ਨਵੀਂ ਚੈਸਿਸ ਅਤੇ ਨਵਾਂ ਸਸਪੈਂਸ਼ਨ ਲੱਗਾ ਹੈ। ਬਾਈਕ ਦੀ ਗ੍ਰਾਊਂਡ ਕਲੀਅਰੈਂਸ ਨੂੰ ਵਧਾ ਕੇ 180mm ਕੀਤਾ ਗਿਆ ਹੈ ਅਤੇ ਪਹਿਲਾਂ ਨਾਲੋਂ ਵੱਡੀ ਸੀਟ ਇਸ ਵਾਚ ਇਸ ਵਿਚ ਦਿੱਤੀ ਗਈ ਹੈ। ਕੰਪਨੀ ਨੇ ਨਵੀਂ ਹੀਰੋ ਸੁਪਰ ਸਪਲੈਂਡਰ ਨੂੰ ਡਿਊਲ ਟੋਨ ਕਲਰ ’ਚ ਵੀ ਉਪਲੱਬਧ ਕੀਤਾ ਹੈ। ਗਾਹਕ ਇਸ ਨੂੰ ਮਟੈਲਿਕ ਨੈਕਸਸ ਬਲਿਊ ਅਤੇ ਗਲੇਜ ਬਲੈਕ, ਹੈਵੀ ਗ੍ਰੇਅ, ਕੈਂਡੀ ਬਲੈਜਿੰਗ ਰੈੱਡ ਸਮੇਤ ਕੁਲ ਚਾਰ ਰੰਗਾਂ ਦੇ ਨਾਲ ਖਰੀਦ ਸਕਣਗੇ। 

PunjabKesari


Related News