ਸਕਿਓਰਿਟੀ ਲਈ ਫਿੰਗਰਪ੍ਰਿੰਟ ਨਹੀਂ ਦਿਮਾਗੀ ਤਰੰਗਾਂ ਹਨ ਜ਼ਿਆਦਾ ਸੁਰੱਖਿਅਤ

Wednesday, Apr 20, 2016 - 03:24 PM (IST)

ਸਕਿਓਰਿਟੀ ਲਈ ਫਿੰਗਰਪ੍ਰਿੰਟ ਨਹੀਂ ਦਿਮਾਗੀ ਤਰੰਗਾਂ ਹਨ ਜ਼ਿਆਦਾ ਸੁਰੱਖਿਅਤ
ਜਲੰਧਰ :  ਆਮ ਤੌਰ ''ਤੇ ਵਿਅਕਤੀ ਦੀ ਪਛਾਣ ਨੂੰ ਜਾਂਚਣ ਲਈ ਫਿੰਗਰਪ੍ਰਿੰਟ ਦੀ ਵਰਤੋਂ ਜਾਂ ਅੱਖਾਂ ਦੀ ਸਕੈਨਿੰਗ ਕੀਤੀ ਜਾਂਦੀ ਹੈ ਕਿਉਂਕਿ ਇਸ ਨੂੰ ਤਕਨੀਕੀ ਦੁਨੀਆ ''ਚ ਪਛਾਣ ਕਰਨ ਦਾ ਸਭ ਤੋਂ ਆਸਾਨ ਤਰੀਕਾ ਮੰਨਿਆ ਜਾਂਦਾ ਹੈ । ਕਈ ਸਥਾਨਾਂ ''ਤੇ ਤਾਂ ਡੀ. ਐੱਨ. ਏ. ਦੀ ਵੀ ਜਾਂਚ ਕੀਤੀ ਜਾਂਦੀ ਹੈ । 
ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਵੱਲੋਂ ਇਲੈਕਟ੍ਰੋਇਨਸੈਫਲੋਗ੍ਰਾਮ ਹੈੱਡ ਸੈੱਟ ਦੁਆਰਾ 50 ਲੋਕਾਂ ਦੀਆਂ ਦਿਮਾਗੀ ਤਰੰਗਾਂ ਦਾ ਪ੍ਰੀਖਣ ਕੀਤਾ ਗਿਆ ਹੈ, ਜਿਸ ''ਚ ਉਨ੍ਹ੍ਹਾਂ ਨੂੰ  500 ਤਰ੍ਹਾਂ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਜਿਵੇਂ ਕਿ ਪਿੱਜ਼ਾ ਦਾ ਟੁਕੜਾ, ਇਕ ਬੋਟ, ਯੂ. ਐੱਸ. ਦਾ ਕਲਾਕਾਰ ਆਦਿ। 
 
ਵਿਗਿਆਨੀਆਂ ਦਾ ਕਹਿਣਾ ਹੈ ਕਿ ਹਰ ਇਕ ਵਿਅਕਤੀ ਦੇ ਦਿਮਾਗ ਦੀਆਂ ਤਰੰਗਾਂ ਦੂਜੇ ਵਿਅਕਤੀ ਨਾਲੋਂ ਬਿਲਕੁਲ ਵੱਖ ਹੁੰਦੀਆਂ ਹਨ ਅਤੇ ਇਸ ਪ੍ਰਯੋਗ ਦਾ ਨਤੀਜਾ 100 ਫੀਸਦੀ ਸਹੀ ਪਾਇਆ ਗਿਆ ਹੈ। 
ਵਿਗਿਆਨੀਆਂ ਦੇ ਮੁਤਾਬਕ ਇਸ ''ਚ ਹਿੱਸਾ ਲੈਣ ਵਾਲੇ ਲੋਕਾਂ ਦੇ ਦਿਮਾਗ ਨੇ ਹਰ ਇਕ ਤਸਵੀਰ ਲਈ ਵੱਖਰੀ ਤਰ੍ਹਾਂ ਦਾ ਪ੍ਰਭਾਵ ਪਾਇਆ ਹੈ । ਇਸ ਤੋਂ ਬਾਅਦ ਕੰਪਿਊਟਰ ਦੁਆਰਾ ਬ੍ਰੇਨਪ੍ਰਿੰਟ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੀ ਸਹੀ ਪਛਾਣ ਨੂੰ ਦੱਸ ਦਿੱਤਾ ਗਿਆ । ਇਸ ਰਿਸਰਚ ਦੀ ਵਰਤੋਂ ਸੁਰੱਖਿਆ ਦੇ ਖੇਤਰ ''ਚ ਵੱਡੇ ਪੈਮਾਨੇ ''ਤੇ ਕੀਤੀ ਜਾ ਸਕਦੀ ਹੈ ।

Related News