32 ਘੰਟੇ ਬੈਟਰੀ ਬੈਕਅਪ ਵਾਲਾ Boult FX Charge ਨੈੱਕਬੈਂਡ ਲਾਂਚ, ਇੰਨੀ ਹੈ ਕੀਮਤ

Tuesday, Aug 09, 2022 - 05:43 PM (IST)

32 ਘੰਟੇ ਬੈਟਰੀ ਬੈਕਅਪ ਵਾਲਾ Boult FX Charge ਨੈੱਕਬੈਂਡ ਲਾਂਚ, ਇੰਨੀ ਹੈ ਕੀਮਤ

ਗੈਜੇਟ ਡੈਸਕ– ਘਰੇਲੂ ਕੰਪਨੀ ਬੋਲਟ ਆਡੀਓ ਨੇ ਆਪਣੇ ਨਵੇਂ ਨੈੱਕਬੈਂਡ ਈਅਰਫੋਨ Boult FX Charge ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਨੈੱਕਬੈਂਡ ’ਚ ਐਨਵਾਇਰਨਮੈਂਟਲ ਨੌਇਜ਼ ਕੈਂਸਲੇਸ਼ਨ ਦੇ ਨਾਲ ਫਾਸਟ ਚਾਰਜਿੰਗ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਸ ਨੈੱਕਬੈਂਡ ’ਚ 32 ਘੰਟਿਆਂ ਦਾ ਬੈਟਰੀ ਬੈਕਅਪ ਵੀ ਵੇਖਣ ਨੂੰ ਮਿਲੇਗਾ। ਨੈੱਕਬੈਅਕ ਆਈ.ਓ.ਐੱਸ., ਐਂਡਰਾਇਡ, ਮੈਕਬੁੱਕ ਅਤੇ ਵਿੰਡੋਜ਼ ਨੂੰ ਵੀ ਸਪੋਰਟ ਕਰਦਾ ਹੈ। 

Boult FX Charge ਦੀ ਕੀਮਤ
Boult FX Charge ਨੂੰ ਕਾਲੇ ਅਤੇ ਹਰੇ ਰੰਗ ’ਚ ਪੇਸ਼ ਕੀਤਾ ਗਿਆ ਹੈ। ਇਸ ਨੈੱਕਬੈਂਡ ਦੀ ਕੀਮਤ 4,499 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ ਪਰ ਵਿਸ਼ੇਸ਼ ਲਾਂਚ ’ਤੇ ਇਸਨੂੰ 899 ਰੁਪਏ ਦੀ ਕੀਮਤ ’ਚ ਖਰੀਦਿਆ ਜਾ ਸਕਦਾ ਹੈ। Boult FX Charge ਕੰਪਨੀ ਦੀ ਵੈੱਬਸਾਈਟ ਅਤੇ ਐਮਾਜ਼ੋਨ ਇੰਡੀਆ ’ਤੇ ਉਪਲੱਬਧ ਹੈ। 

Boult FX Charge ਦੇ ਫੀਚਰਜ਼
Boult FX Charge ’ਚ 14.2mm ਆਡੀਓ ਡ੍ਰਾਈਵਰ ਅਤੇ ਐਨਵਾਇਰਨਮੈਂਟਲ ਨੌਇਜ਼ ਕੈਂਸਲੇਸ਼ਨ ਦਾ ਸਪੋਰਟ ਦਿੱਤਾ ਗਿਆ ਹੈ। ਨੈੱਕਬੈਂਡ ’ਚ ਕੁਨੈਕਟੀਵਿਟੀ ਲਈ ਬਲੂਟੁੱਥ 5.2 ਮਿਲਦਾ ਹੈ, ਜੋ ਆਈ.ਓ.ਐੱਸ., ਐਂਡਰਾਇਡ ਦੇ ਨਾਲ ਮੈਕਬੁੱਕ ਅਤੇ ਵਿੰਡੋਜ਼ ਲੈਪਟਾਪ ਦੇ ਨਾਲ ਵੀ ਕੁਨੈਕਟ ਹੋ ਜਾਂਦਾ ਹੈ। ਵਾਟਰ ਅਤੇ ਡਸਟ ਰੈਸਿਸਟੈਂਟ ਲਈ ਇਸ ਨੈੱਕਬੈਂਡ ’ਚ IPX5 ਦੀ ਰੇਟਿੰਗ ਵੀ ਮਿਲਦੀ ਹੈ। 

Boult FX Charge ਨੂੰ ਭਾਰਤ ਬਾਜ਼ਾਰ ’ਚ ਦਮਦਾਰ ਬੈਟਰੀ ਬਕਅਪ ਅਤੇ ਫਾਸਟ ਚਾਰਜਿੰਗ ਦੇ ਨਾਲ ਪੇਸ਼ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ 5 ਮਿੰਟ ਚਾਰਜ ਕਰਕੇ 7 ਘੰਟਿਆਂ ਦਾ ਪਲੇਅਟਾਈਮ ਲਿਆ ਜਾ ਸਕਦਾ ਹੈ। ਚਾਰਜਿੰਗ ਲਈ ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦਿੱਤਾ ਗਿਆ ਹੈ। 


author

Rakesh

Content Editor

Related News