JioPhone Next ਦੀ ਬੁਕਿੰਗ ਸ਼ੁਰੂ, ਜੀਓ ਦੇ ਗਾਹਕਾਂ ਦੀ ਗਿਣਤੀ ’ਚ ਆ ਸਕਦੈ ਉਛਾਲ
Monday, Nov 01, 2021 - 05:36 PM (IST)
ਗੈਜੇਟ ਡੈਸਕ– ਟੈਲੀਕਾਮ ਦਿੱਗਜ ਰਿਲਾਇੰਸ ਜੀਓ ਦੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਜੀਓ ਫੋਨ ਨੈਕਸਟ ਨੇ ਬਾਜ਼ਾਰ ’ਚ ਧਮਾਕੇਦਾਰ ਐਂਟਰੀ ਕੀਤੀ ਹੈ। ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਫੋਨ ਦੀਵਾਲੀ ਵਾਲੇ ਦਿਨ ਤੋਂ ਉਪਲੱਬਧ ਹੋਵੇਗਾ। ਜੀਓ ਫੋਨ ਨੈਕਸਟ ਦੀ ਕੀਮਤ 6,499 ਰੁਪਏ ਰੱਖੀ ਗਈ ਹੈ। ਹਾਲਾਂਕਿ ਜੀਓ ਵਲੋਂ ਗਾਹਕਾਂ ਨੂੰ ਕੁਝ ਆਫਰਸ ਵੀ ਦਿੱਤੇ ਜਾਣਗੇ ਜਿਸ ਤਹਿਤ ਗਾਹਕ ਇਸ ਨੂੰ 1,999 ਰੁਪਏ ’ਚ ਹੀ ਖਰੀਦ ਸਕਣਗੇ। ਗਾਹਕ ਬਾਕੀ ਰਕਮ ਦਾ ਭੁਗਤਾਨ 18/24 ਮਹੀਨਿਆਂ ਦੀਆਂ ਆਸਾਨ ਕਿਸ਼ਤਾਂ ’ਚ ਕਰ ਸਕਣਗੇ।
ਸਮਾਰਟਫੋਨ ਨੂੰ ਜੀਓ ਨੇ ਗੂਗਲ ਦੇ ਨਾਲ ਮਿਲ ਕੇ ਡਿਜ਼ਾਇਨ ਕੀਤਾ ਹੈ। ਗੂਗਲ ਦੇ ਨਵੇਂ ਆਪਰੇਟਿੰਗ ਸਿਸਟਮ ‘ਪ੍ਰਗਤੀ’ ਅਤੇ ਕੁਆਲਕਾਮ ਦੇ ਪਾਵਰਫੁਲ ਪ੍ਰੋਸੈਸਰ ਦੇ ਨਾਲ ਜੀਓ ਫੋਨ ਨੈਕਸਟ ਫੀਚਰਜ਼ ਦੇ ਮਾਮਲੇ ’ਚ ਕਿਤੇ ਅੱਗੇ ਵਿਖਾਈ ਦਿੰਦਾ ਹੈ।
ਇਹ ਵੀ ਪੜ੍ਹੋ– 1 ਨਵੰਬਰ ਤੋਂ ਇਨ੍ਹਾਂ ਐਂਡਰਾਇਡ ਤੇ ਆਈਫੋਨ ਮਾਡਲਾਂ ’ਤੇ ਨਹੀਂ ਚੱਲੇਗਾ WhatsApp, ਵੇਖੋ ਪੂਰੀ ਲਿਸਟ
ਜੀਓ ਫੋਨ ਨੈਕਸਟ ਦੀ ਬੁਕਿੰਗ ਤਿੰਨ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ। ਪਹਿਲਾ ਤਰੀਕਾ ਹੈ, ਆਨਲਾਈਨ WWW.JIO.COM/NEXT ਲਿੰਕ ’ਤੇ ਵਿਜ਼ਟ ਕਰਕੇ ਮੋਬੀਇਲ ਬੁੱਕ ਕੀਤਾ ਜਾ ਸਕਦਾ ਹੈ। ਦੂਜਾ ਗਾਹਕ ਆਪਣੇ ਵਟਸਐਪ ਤੋਂ 7018270182 ’ਤੇ ‘HI’ ਲਿਖ ਕੇ ਮੈਸੇਜ ਭੇਜ ਸਕਦੇ ਹਨ। ਤੀਜਾ ਤਰੀਕਾ ਹੈ ਜੀਓ ਮਾਰਟ ਡਿਜੀਟਲ ਸਟੋਰ ’ਤੇ ਜਾ ਕੇ ਫੋਨ ਬੁੱਕ ਕਰਨਾ। ਜੀਓ ਮਾਰਟ ਡਿਜੀਟਲ ਦੇ ਕਰੀਬ 30 ਹਜ਼ਾਰ ਸਟੋਰ ਪਾਰਟਨਰ ਹਨ ਜੋ ਦੇਸ਼ ਦੇ ਕੋਨੇ-ਕੋਨੇ ’ਚ ਫੈਲੇ ਹਨ।
ਇਹ ਵੀ ਪੜ੍ਹੋ– WhatsApp ’ਚ ਆਇਆ ਨਵਾਂ ਫੀਚਰ, ਹੁਣ ਆਈਫੋਨ ਤੋਂ ਸਿੱਧਾ ਐਂਡਰਾਇਡ ’ਤੇ ਟ੍ਰਾਂਸਫਰ ਕਰ ਸਕੋਗੇ ਚੈਟ
JioPhone Next ਲਈ ਪਲਾਨ
ਪਹਿਲਾ ਪਲਾਨ ਹੈ ‘ਆਲਵੇਜ ਆਨ ਪਲਾਨ’, ਇਸ ਪਲਾਨ ’ਚ ਗਾਹਕਾਂ ਨੂੰ 18 ਮਹੀਨਿਆਂ ਲਈ 350 ਰੁਪਏ ਅਤੇ 24 ਮਹੀਨਿਆਂ ਲਈ 300 ਰੁਪਏ ਦੇਣੇ ਹੋਣਗੇ। ਗਾਹਕ ਨੂੰ ਪਲਾਨ ਦੇ ਨਾਲ 5 ਜੀ.ਬੀ. ਡਾਟਾ ਅਤੇ 100 ਮਿੰਟ ਪ੍ਰਤੀ ਮਹੀਨਾ ਵੌਇਸ ਕਾਲਿੰਗ ਮਿਲੇਗੀ।
- ਦੂਜਾ ਪਲਾਨ ਹੈ- ਲਾਰਜ ਪਲਾਨ, ਇਸ ਵਿਚ 18 ਮਹੀਨਿਆਂ ਦੀ ਕਿਸ਼ਤ ਲੈਣ ’ਤੇ 500 ਅਤੇ 25 ਮਹੀਨਿਆਂ ਦੀ ਕਿਸ਼ਤ ਬਣਵਾਉਣ ’ਤੇ 450 ਰੁਪਏ ਪ੍ਰਤੀ ਮਹੀਨਾ ਭਰਨੇ ਹੋਣਗੇ। ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਨਾਲ ਅਨਲਿਮਟਿਡ ਕਾਲਿੰਗ ਦਾ ਫਾਇਦਾ ਮਿਲੇਗਾ।
- ਤੀਜਾ ਪਲਾਨ ਹੈ XL, ਇਸ ਪਲਾਨ ’ਚ ਰੋਜ਼ਾਨਾ 2 ਜੀ.ਬੀ. ਡਾਟਾ ਮਿਲੇਗਾ। ਜਿਸ ਵਿਚ 18 ਮਹੀਨਿਆਂ ਦੀ ਕਿਸ਼ਤ ਲਈ 550 ਰੁਪਏ ਅਤੇ 24 ਮਹੀਨਿਆਂ ਦੀ ਕਿਸ਼ਤ ਲਈ 500 ਰੁਪਏ ਪ੍ਰਤੀ ਮਹੀਨਾ ਦੇਣੇ ਹੋਣਗੇ।
- ਜੋ ਲੋਕ ਬਹੁਤ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਹੈ XXL ਪਲਾਨ। ਇਸ ਪਲਾਨ ’ਚ 2.5 ਜੀ.ਬੀ. ਡਾਟਾ ਅਤੇ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਇਸ ਵਿਚ 18 ਮਹੀਨਿਆਂ ਲਈ 600 ਰੁਪਏ ਦੀ ਕਿਸ਼ਤ ਅਤੇ 24 ਮਹੀਨਿਆਂ ਲਈ 550 ਰੁਪਏ ਦੀ ਕਿਸ਼ਤ ਦੇਣੀ ਹੋਵੇਗੀ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ
JioPhone Next ਦੇ ਫੀਚਰਜ਼
ਫੋਨ ’ਚ 5.45 ਇੰਚ ਦੀ ਐੱਚ.ਡੀ. ਪਲੱਸ ਡਿਸਪੇਲਅ ਹੈ ਜਿਸ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਕੁਆਲਕਾਮ ਦਾ ਕਵਾਡ-ਕੋਰ QM 215 ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਫੋਨ ’ਚ 2 ਜੀ.ਬੀ. ਰੈਮ ਨਾਲ 32 ਜੀ.ਬੀ. ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 512 ਜੀ.ਬੀ. ਤਕ ਵਧਾਇਆ ਜਾ ਸਕੇਗਾ। ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ ’ਚ ਡਿਊਲ ਸਿਮ ਸਪੋਰਟ ਹੈ ਜਿਸ ਵਿਚ ਇਕ ਨੈਨੋ ਸਿਮ ਲੱਗੇਗਾ। ਇਸ ਵਿਚ 3500mAh ਦੀ ਬੈਟਰੀ ਵੀ ਹੈ। ਕੁਨੈਕਟੀਵਿਟੀ ਲਈ ਵਾਈ-ਫਾਈ, ਬਲੂਟੁੱਥ ਵਰਗੇ ਆਪਸ਼ਨ ਹਨ। ਹਾਟਸਪਾਟ ਦੀ ਸੁਵਿਧਾ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ– ਭਾਰਤ ’ਚ ਨਵੰਬਰ ਮਹੀਨੇ ਲਾਂਚ ਹੋਣਗੇ ਇਹ 5 ਸ਼ਾਨਦਾਰ ਸਮਾਰਟਫੋਨ