ਭਾਰਤ ''ਚ ਸ਼ੁਰੂ ਹੋਇਆ BMW ਦੀ X1 ਦਾ ਉਤਪਾਦ

Thursday, May 26, 2016 - 05:11 PM (IST)

ਭਾਰਤ ''ਚ ਸ਼ੁਰੂ ਹੋਇਆ BMW ਦੀ X1 ਦਾ ਉਤਪਾਦ
ਜਲੰਧਰ— ਜਰਮਨ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਬੀ.ਐੱਮ.ਡਬਲਯੂ. ਨੇ ਭਾਰਤ ''ਚ ਆਪਣੇ ਚੇਨਈ ਪਲਾਂਟ ਨੂੰ ਸ਼ੁਰੂ ਕਰ ਦਿੱਤਾ ਹੈ, ਨਾਲ ਹੀ ਇਸ ਪਲਾਂਟ ''ਚ ਬਣੀ ਪਹਿਲੀ X1 ਕਾਰ ਨੂੰ ਮੈਨੁੱਜਮਗ ਡਾਇਰੈਕਟਰ Dr.jochen Stallkamp ਨੇ ਪੇਸ਼ ਕੀਤਾ ਹੈ। 
ਇਸ ਕਾਰ ''ਚ ਕੀ ਹੈ ਖਾਸ-
ਇੰਜਣ-
ਇਸ ਕਾਰ ''ਚ 2.0 ਲੀਟਰ ਦਾ ਇਨਲਾਈਨ 4 ਟਰਬੋਚਾਰਜਰਡ ਇੰਜਣ ਦਿੱਤਾ ਗਿਆ ਹੈ ਜੋ 4000 ਆਰ.ਪੀ.ਐੱਮ. ''ਤੇ 190 ਪੀ.ਐੱਸ. ਪਾਵਰ ਅਤੇ 400 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ ਨਾਲ ਹੀ ਇਸ ਨੂੰ 8 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਇੰਜਣ ਨਾਲ ਇਹ ਕਾਰ 0-100 kmph ਦੀ ਰਫਤਾਰ ਸਿਰਪ 7.6 ਸੈਕਿੰਡ ''ਚ ਫੜ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 219 kmph ਹੈ। 
ਮਾਈਲੇਜ-
ਮਾਈਲੇਜ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਰ 20.68 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦੇਵੇਗੀ। 
ਨਵੇਂ ਫੀਚਰਜ਼-
ਇਸ ਕਾਰ ''ਚ ਨਵੀਂ ਕਿਡਨੀ ਗ੍ਰਿੱਲ, ਹੈੱਡਲਾਈਟ ਕਲਾਸਟਰ, ਨਵੀਂ ਐੱਲ.ਈ.ਡੀ. ਲਾਈਟਸ, ਬੋਨਟ ਅਤੇ ਲੋਅਰ ਬੰਪਰ ਆਦਿ ਦਿੱਤਾ ਗਿਆ ਹੈ।
ਹੋਰ ਫੀਚਰਜ਼- 
ਇਸ ਦੇ ਡਿਜ਼ਾਈਨ ''ਚ ਨਵੇਂ ਅਲਾਏ, ਬਲੈਕਐਂਡ ਵਿੰਡੋ ਬਾਰਡਰਸ, ਟਰਨ ਇੰਡੀਕੇਟਰਸ ਦੇ ਨਾਲ ਇਲੈਕਟ੍ਰੋਨਿਕ-ਫੋਲਡਿੰਗ ORVMs, ਰਿਅਰ ਐੱਲ.ਈ.ਡੀ. ਟੇਲ ਲੈਂਪਸ, ਟਵਿਨ ਕ੍ਰੋਮ ਟਿਪ ਐਗਜਾਸਟ, ਰਿਵਾਇਜ਼ਡ ਬੰਪਰ ਡਿਜ਼ਾਈਨ, ਨੈਵਿਗੇਸ਼ਨ ਅਤੇ ਰਿਵਰਸ ਪਾਰਕਿੰਗ ਕੈਮਰਾ ਆਦਿ ਫੀਚਰਜ਼ ਦਿੱਤੇ ਜਾ ਰਹੇ ਹਨ।
ਇਸ ਕਾਰ ਦੀ ਕੀਮਤ ਭਾਰਤ ''ਚ 29.90 ਲੱਖ ਰੁਪਏ ਤੋਂ ਸ਼ੁਰੂ ਹੋ ਕੇ 39.90 ਲੱਖ ਰੁਪਏ ਤੱਕ ਜਾਵੇਗੀ।

Related News