BMW ਨੇ ਭਾਰਤ 'ਚ ਲਾਂਚ ਕੀਤੀ 18.90 ਲੱਖ ਦੀ R18 ਕਰੂਜ਼ਰ ਬਾਈਕ, 1802cc ਦਾ ਹੈ ਇੰਜਣ

09/19/2020 6:08:19 PM

ਆਟੋ ਡੈਸਕ- ਬੀ.ਐੱਮ.ਡਬਲਯੂ. ਨੇ ਆਪਣੀ ਨਵੀਂ R18 ਕਰੂਜ਼ਰ ਬਾਈਕ ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੂੰ ਦੋ ਮਾਡਲਾਂ 'ਚ ਭਾਰਤੀ ਬਾਜ਼ਾਰ 'ਚ ਉਤਾਰਿਆ ਗਿਆ ਹੈ। BMW R18 ਕਰੂਜ਼ਰ ਮਾਡਲ ਦੀ ਕੀਮਤ 18.90 ਲੱਖ ਰੁਪਏ ਰੱਖੀ ਗਈ ਹੈ। ਉਥੇ ਹੀ BMW R18 ਫਰਸਟ ਐਡੀਸ਼ਨ ਨੂੰ 21.90 ਲੱਖ ਰੁਪਏ ਦੀ ਕੀਮਤ 'ਚ ਉਤਾਰਿਆ ਗਿਆ ਹੈ। ਗਾਹਕ ਇਸ ਨੂੰ ਬੀ.ਐੱਮ.ਡਬਲਯੂ. ਮੋਟੋਰਾਡ ਡੀਲਰ ਨੈੱਟਵਰਕ ਰਾਹੀਂ ਬੁਕ ਕਰ ਸਕਦੇ ਹਨ। ਇਸ ਮੋਟਰੋਸਾਈਕਲ ਨੂੰ ਸੀ.ਬੀ.ਯੂ. ਰੂਟ ਤੋਂ ਭਾਰਤ ਲਿਆਇਆ ਜਾਵੇਗਾ। 

1,802cc ਦਾ ਹੈ ਇੰਜਣ
BMW R18 'ਚ 1802cc ਦਾ ਪਾਵਰਫੁਲ ਏਅਰ ਅਤੇ ਆਇਲ ਕੂਲਡ ਇੰਜਣ ਲਗਾਇਆ ਗਿਆ ਹੈ ਜੋ ਕਿ ਹੁਣ ਤਕ ਦਾ ਸਭ ਤੋਂ ਵੱਡਾ ਬੀ.ਐੱਮ.ਡਬਲਯੂ. ਦੁਆਰਾ ਤਿਆਰ ਕੀਤਾ ਗਿਆ ਮੋਟਰਸਾਈਕਲ ਇੰਜਣ ਹੈ। ਇਹ ਪਾਵਰਫੁਲ ਇੰਜਣ 91 ਬੀ.ਐੱਚ.ਪੀ. ਦੀ ਪਾਵਰ ਅਤੇ 157 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। BMW ਦਾ ਦਾਅਵਾ ਹੈ ਕਿ ਇਹ ਮੋਟਰਸਾਈਕਲ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਸਿਰਫ 4.8 ਸਕਿੰਟਾਂ 'ਚ ਫੜ ਲੈਂਦਾ ਹੈ ਅਤੇ ਇਸ ਦੀ ਟਾਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਹੈ। 

ਖ਼ਾਸ ਫੀਚਰਜ਼
ਇਸ ਮੋਟਰਸਾਈਕਲ 'ਚ ਏ.ਬੀ.ਐੱਸ., ਸਟੇਬਿਲਟੀ ਕੰਟਰੋਲ ਅਤੇ ਤਿੰਨ ਰਾਈਡਿੰਗ ਮੋਡਸ ਮਿਲਦੇ ਹਨ। ਚਾਲਕ ਦੀ ਸਹੂਲਤ ਲਈ ਇਸ ਕਰੂਜ਼ਰ ਬਾਈਕ 'ਚ ਹਿੱਲ ਹੋਲਡ ਅਸਿਸਟ, ਹੀਟਿਡ ਹੈਂਡਲ ਗਰਿੱਪ ਅਤੇ ਰਿਵਰਸ ਗਿਅਰ ਦੀ ਸੁਵਿਧਾ ਵੀ ਦਿੱਤੀ ਗਈ ਹੈ। ਭਾਰਤੀ ਬਾਜ਼ਾਰ 'ਚ BMW R18 ਮੋਟਰਸਾਈਕਲ ਦਾ ਮੁਕਾਬਲਾ ਹਾਰਲੇ ਡੇਵਿਡਸਲ ਤੋਂ ਇਲਾਵਾ ਡੁਕਾਟੀ ਡਿਯਾਵੇਲ 1260 ਅਤੇ ਟ੍ਰਾਇਮਫ ਦੇ ਰਾਕੇਟ 3 ਮੋਟਰਸਾਈਕਲ ਨਾਲ ਹੋਣ ਵਾਲਾ ਹੈ। 


Rakesh

Content Editor

Related News