ਸਪੈਮ ਕਾਲ ਤੋਂ ਛੁਟਕਾਰਾ ਦਿਵਾਏਗਾ ਐਂਡਰਾਇਡ ਦਾ ਇਹ ਨਵਾਂ ਫੀਚਰ

03/19/2020 5:49:46 PM

ਗੈਜੇਟ ਡੈਸਕ– ਟੈੱਕ ਦਿੱਗਜ ਗੂਗਲ ਨੇ ਪਿਕਸਲ ਫੋਨਜ਼ ਲਈ ਐਂਡਰਾਇਡ 11 ਦਾ ਦੂਜਾ ਡਿਵੈਲਪਰ ਪ੍ਰੀਵਿਊ ਰਿਲੀਜ਼ ਕਰ ਦਿੱਤਾ ਹੈ। ਡਿਵੈਲਪਰ ਪ੍ਰੀਵਿਊ ਰਾਹੀਂ ਖੁਲਾਸਾ ਹੁੰਦਾ ਹੈ ਕਿ ਐਂਡਰਾਇਡ 11 ਦੇ ਨਾਲ ਰੋਬੋਕਾਲਸ ਯਾਨੀ ਸਪੈਮ ਕਾਲਸ ਨੂੰ ਨੂੰਬਲਾਕ ਕਰਨਾ ਆਸਾਨ ਹੋ ਜਾਵੇਗਾ। ਐਂਡਰਾਇਜ 11 ਸਪੈਮ ਕਾਲਸ ਨੂੰ ਰੋਕਣ ਲਈ ਕਾਲ-ਸਕਰੀਨਿੰਗ ਐਪਸ ਨੂੰ ਇਨੇਬਲ ਕਰ ਦੇਵੇਗਾ। ਸਾਫਟਵੇਅਰ ਦੀ ਮਦਦ ਨਾਲ ਕਿਸੇ ਕਾਲ ਦੇ ‘ਸਟਿਰ/ਸ਼ੇਕਨ’ ਸਟੇਟਸ ਨੂੰ ਵੈਰੀਫਾਈ ਕੀਤਾ ਜਾ ਸਕੇਗਾ। ਸਪੈਮਿੰਗ ਰੋਕਣ ਲਈ ਇਹ ਸਟੈਂਡਰਡਸ ਹਨ। ਇਸ ਦੇ ਨਾਲ ਹੀ ਇਸ ਨਾਲ ਇਹ ਵੀ ਪਤਾ ਲੱਗੇਗਾ ਕਿ ਕਿਸੇ ਯੂਜ਼ਰ ਨੇ ਕਾਲ ਨੂੰ ਰਿਜੈਕਟ ਕਿਉਂ ਕੀਤਾ ਹੈ। ਯੂਜ਼ਰ ਦੇ ਪਰਮਿਸ਼ਨ ਦੇਣ ’ਤੇ ਐਪ ਇਹ ਦੇਖ ਸਕੇਗਾ ਕਿ ਕਾਲ ਫੋਨ ਦੇ ਕਾਨਟੈਕਟ ਤੋਂ ਆਈ ਹੈ ਜਾਂ ਫਿਰ ਕੋਈ ਆਊਟਸਾਈਡ ਨੰਬਰ ਹੈ। 

ਸਪੈਮ ਕਾਲ ਰੋਕਣ ਲਈ ਨਵਾਂ ਫੀਚਰ
ਗੂਗਲ ਨੇ ਇਸ ਤੋਂ ਪਹਿਲਾਂ ਵੀ ਸਪੈਮ ਕਾਲਸ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਹਨ। ਦਿੱਗਜ ਟੈੱਕ ਕੰਪਨੀ ਨੇ ਹੁਣ ‘ਕਾਲ ਸਕਰੀਨ’ ਨਾਂ ਨਾਲ ਇਕ ਨਵਾਂ ਫੀਚਰ ਤਿਆਰ ਕੀਤਾ ਹੈ ਜੋ ਅਜੇ ਪਿਕਸਲ ਸਮਾਰਟਫੋਨਜ਼ ’ਤੇ ਉਪਲੱਬਧ ਹੈ। ਇਸ ਫੀਚਰ ਦੀ ਮਦਦ ਨਾਲ ਸਪੈਮ ਕਾਲਸ ਨੂੰ ਸਿੱਧਾ ਗੂਗਲ ਅਸਿਸਟੈਂਟ ਨੂੰ ਭੇਜ ਸਕਦੇ ਹੋ। ਇਸ ਤੋਂ ਇਲਾਵਾ ਇਹ ਫੀਚਰ ਯੂਜ਼ਰਜ਼ ਨੂੰ ਕਿਸੇ ਕਾਲ ਦੀ ਟ੍ਰਾਂਸਸਕ੍ਰਿਪਟ ਦੇਖਣ ਦੀ ਵੀ ਮਨਜ਼ੂਰੀ ਦਿੰਦਾ ਹੈ। 

ਇਹ ਵੀ ਪੜ੍ਹੋ– ਕੋਰੋਨਾ ਖਿਲਾਫ ਗੂਗਲ ਦੀ ਖਾਸ ਮੁਹਿੰਮ, ਇੰਝ ਕਰ ਰਿਹੈ ਲੋਕਾਂ ਦੀ ਮਦਦ

ਇਸ ਫੀਚਰ ਤੋਂ ਇਲਾਵਾ ਐਂਡਰਾਇਡ 11 ’ਚ ਕਈ ਹੋਰ ਅਪਡੇਟਸ ਆਏ ਹਨ ਜਿਸ ਰਾਹੀਂ ਡਿਵੈਲਪਰਾਂ ਨੂੰ ਵੱਖ-ਵੱਖ ਤਰ੍ਹਾਂ ਦੇ ਫੋਲਡੇਬਲ ਸਮਾਰਟਫੋਨਜ਼ ਲਈ ਬਿਹਤਰ ਸਾਫਟਵੇਅਰ ਅਪਣਾਉਣ ਦਾ ਮੌਕਾ ਮਿਲਦਾ ਹੈ। ਗੂਗਲ ਦਾ ਦਾਅਵਾ ਹੈ ਕਿ ਹੁਣ ਡਿਵੈਲਪਰ ਬਿਹਤਰ ਐਕਸਪੀਰੀਅੰਸ ਦੇਣ ਲਈ ਹਿੰਜ ਦੇ ਇਕਦਮ ਸਹੀ ਐਂਗਲ ਨੂੰ ਇਸਤੇਮਾਲ ਕਰ ਸਕਦੇ ਹੋ। 

ਪਿਛਲੇ ਮਹੀਨੇ ਹੀ ਗੂਗਲਗ ਦੁਆਰਾ ਐਂਡਰਾਇਡ 11 ’ਚ ਪ੍ਰਾਈਵੇਸੀ ਅਤੇ ਸਕਿਓਰਿਟੀ ਫੀਚਰਜ਼ ਐਡ ਕਰਨ ਦੀਆਂ ਖਬਰਾਂ ਆਈਆਂ ਸਨ। ਐਂਡਰਾਇਡ 11 ’ਚ ਗੂਗਲ ਫਿੰਗਰਪ੍ਰਿੰਟਸ ਅਤੇ ਫੇਸ ਅਨਲਾਕ ਵਰਗੇ ਬਾਇਓਮੀਟ੍ਰਿਕਸ ’ਤੇ ਵੀ ਖਾਸਾ ਜ਼ੋਰ ਦੇ ਰਹੀ ਹੈ। ਕੰਪਨੀ ਨੇ ਆਪਣੇ ਨੈਟਿਵ ਬਾਇਓਮੀਟ੍ਰਿਕ ਪ੍ਰਾਮਪਟ ਏ.ਪੀ.ਆਈ. ਨੂੰ ਡਿਵੈਲਪਰਾਂ ਲਈ ਹੋਰ ਆਸਾਨ ਬਣਾਉਣ ਦੇ ਇਰਾਦੇ ਨਾਲ ਕੁਝ ਬਦਲਾਅ ਕੀਤੇ ਹਨ। 

ਇਹ ਵੀ ਪੜ੍ਹੋ– ਕੋਰੋਨਾ ਸਕੰਟ : ਘਰ ਬੈਠੇ ਕਮਾਓ ਹਜ਼ਾਰਾਂ ਰੁਪਏ, ਬਸ ਕਰਨਾ ਹੋਵੇਗਾ ਇਹ ਕੰਮ

 

 


Rakesh

Content Editor

Related News