ਬਲੈਕਬੈਰੀ ਅਗਲੇ ਮਹੀਨੇ ਲਾਂਚ ਕਰੇਗੀ 2 ਸਸਤੇ ਸਮਾਰਟਫੋਨ
Wednesday, Jun 29, 2016 - 11:22 AM (IST)

ਜਲੰਧਰ : ਸ਼ਾਇਦ ਬਲੈਕਬੈਰੀ ਨੂੰ ਸਮਝ ਆ ਗਿਆ ਹੈ ਕਿ ਵਰਤਮਾਨ ''ਚ ਸਮਾਰਟਫੋਨ ਮਾਰਕੀਟ ''ਚ ਆਪਣੀ ਜਗ੍ਹਾ ਨੂੰ ਪੱਕਾ ਕਰ ਪਾਉਣਾ ਆਸਾਨ ਨਹੀਂ ਹੈ। ਪਿੱਛਲੇ ਸਾਲ ਆਏ ਬਲੈਕਬੈਰੀ ਦੇ ਪਹਿਲੇ ਐਂਡ੍ਰਾਇਡ ਫੋਨ ''ਪ੍ਰਿਵ'' ਨੇ ਲੋਕਾਂ ਦਾ ਧਿਆਨ ਤਾਂ ਆਪਣੇ ਵੱਲ ਕੀਤਾ ਪਰ ਇਹ ਜ਼ਿਆਦਾ ਕਮਾਲ ਨਾ ਦਿਖਾ ਸਕਿਆ। ਇਸ ਦਾ ਕਾਰਨ ਸੀ ਇਸ ਸਮਾਰਟਫੋਨ ਦੀ ਕੀਮਤ, ਜਦੋਂ ਇਸ ਨੂੰ ਲਾਂਚ ਕੀਤਾ ਗਿਆ ਸੀ ਤਾਂ ਇਸ ਦੀ ਕੀਮਤ 62,000 ਸੀ ਜੋ ਕਿ ਫੀਚਰਜ਼ ਦੇ ਹਿਸਾਬ ਨਾਲ ਕਿਤੇ ਜ਼ਿਆਦਾ ਸੀ।
ਵਰਤਮਾਨ ''ਚ ਇਸ ਦੀ ਕੀਮਤ ''ਚ ਕੰਪਨੀ ਵੱਲੋਂ ਕਟੋਤੀ ਕੀਤੀ ਗਈ ਹੈ। ਹੁਣ ਬਲੈਕਬੈਰੀ ਦੇ ਸੀ. ਈ. ਓ. ਜੋਨ ਚਿਨ ਨੇ ਇਕ ਪ੍ਰੈਸ ਵਾਰਤਾ ''ਚ ਇਹ ਦੱਸਿਆ ਹੈ ਕਿ ਬਲੈਕਬੈਰੀ ਅਗਲੇ ਮਹੀਨੇ 2 ਸਸਤੇ ਸਮਾਰਟਫੋਨ ਲਾਂਚ ਕੇਰਗੀ। ਦੇਖਣ ਵਾਲੀ ਗੱਲ ਹੈ ਕਿ ਇਹ ਨਵੇਂ ਸਮਾਰਟਫੋਮ ਵੀ ਐਂਡ੍ਰਾਇਡ ਪਲੈਟਫੋਰਮ ''ਤੇ ਹੀ ਚੱਲਣਗੇ। ਕਿਉਂਕਿ ਬਲੈਕਬੈਰੀ ਓ. ਐੱਸ. 10 ਹੁਣ ਆਪਣੇ ਆਖਰੀ ਸਮੇਂ ''ਚ ਹੈ ਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਹੈ ਕਿ ਬਹੁਤ ਜਲਦ ਇਸ ਨੂੰ ਡੈੱਡ ਓ. ਐੱਸ. ਘੋਸ਼ਿਤ ਕਰ ਦਿੱਤਾ ਦਾਵੇਗਾ।