25 ਫਰਵਰੀ ਨੂੰ ਲਾਂਚ ਹੋਵੇਗਾ ਬਲੈਕਬੇਰੀ ਮਰਕਰੀ ਐਂਡਰਾਇਡ ਸਮਾਰਟਫੋਨ
Thursday, Jan 26, 2017 - 12:00 PM (IST)

ਜਲੰਧਰ- ਟੀ.ਸੀ.ਐੱਲ. ਕਮਿਊਨੀਕੇਸ਼ੰਸ ਟੈਕਨਾਲੋਜੀ ਹੋਲਡਿੰਗਸ ਲਿਮਟਿਡ ਨੇ ਸੀ.ਈ.ਐੱਸ. 2017 ਦੇ ਪ੍ਰੀਵਿਊ ਈਵੈਂਟ ''ਚ ਨਵੇਂ ਬਲੈਕਬੇਰੀ ਮਰਕਰੀ ਸਮਰਾਟਫੋਨ ਨੂੰ ਮੋਬਾਇਲ ਵਰਲਡ ਕਾਂਗਰੇਸ ''ਚ ਲਾਂਚ ਕੀਤੇ ਜਾਣ ਬਾਰੇ ਦੱਸਿਆ ਸੀ। ਹੁਣ ਕੈਨੇਡਾ ਦੀ ਇਸ ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਹੈਂਡਸੈੱਟ ਦੀ ਲਾਂਚ ਤਰੀਕੇ ਦਾ ਖੁਲਾਸਾ ਕੀਤਾ ਹੈ। ਬਲੈਕਬੇਰੀ ਮੋਬਾਇਲ ਦੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਦੱਸਿਆ ਗਿਆ ਹੈ ਕਿ ਫੋਨ ਨੂੰ 25 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ। ਟਵੀਟ ''ਚ ਇਕ ਜਿਫ ਇਮੇਜ ਦੀ ਵੀ ਵਰਤੋਂ ਹੋਈ ਹੈ ਜੋ ਮਰਕਰੀ ਸਮਾਰਟਫੋਨ ਦੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਕੰਪਨੀ ਨੇ ਈਵੈਂਟ ਦੇ ਸਮੇਂ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦੱਸ ਦਈਏ ਕਿ ਬਲੈਕਬੇਰੀ ਵੱਲੋਂ ਇਸ ਦੇ ਆਖਰੀ ਕਵਰਟੀ ਸਮਾਰਟਫੋਨ ਨੂੰ ਲਾਸ ਵੇਗਾਸ ''ਚ ਸੀ.ਈ.ਐੱਸ. ਟ੍ਰੇਡ ਸ਼ੋਅ ''ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਸੀ। ਹਾਲਾਂਕਿ ਕੰਪਨੀ ਨੇ ਆਖਰੀ ਮੌਕੇ ''ਤੇ ਯੋਜਨਾ ਨੂੰ ਬਦਲਦੇ ਹੋਏ ਨਵੇਂ ਮਰਕਰੀ ਸਮਾਰਟਫੋਨ ਨੂੰ ਫਰਵਰੀ ''ਚ ਹੋਣ ਵਾਲੇ ਐੱਮ.ਡਬਲਯੂ.ਸੀ. ਸ਼ੋਅ ''ਚ ਲਾਂਚ ਕਰਨ ਦਾ ਵਾਅਦਾ ਕੀਤਾ।
ਸੀ.ਈ.ਐੱਸ. 2017 ''ਚ ਟੀ.ਸੀ.ਐੱਲ. ਦੁਆਰਾ ਬਣਾਏ ਗਏ ਬਲੈਕਬੇਰੀ ਮਰਕਰੀ ਸਮਾਰਟਫੋਨ ਦੀ ਝਲਕ ਮਿਲੀ ਸੀ। ਉਂਝ ਇਸ ਦੌਰਾਨ ਸਪੈਸੀਫਿਕੇਸ਼ਨ ਬਾਰੇ ਜ਼ਿਆਦਾ ਖੁਲਾਸਾ ਨਹੀਂ ਹੋ ਸਕਿਆ ਸੀ। ਸਿਰਫ ਇਹ ਪਤਾ ਹੈ ਕਿ ਸਮਾਰਟਫੋਨ ਨੂੰ ਬਲੈਕਬੇਰੀ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ।
ਸੀ.ਈ.ਐੱਸ. 2017 ਦੇ ਮੌਕੇ ''ਤੇ ਟੀ.ਸੀ.ਐੱਲ. ਇਕ ਅੰਗਰੇਜੀ ਨਿਊਜ਼ ਚੈੱਨਲ ਨੂੰ ਦੱਸਿਆ ਸੀ ਕਿ ਮਰਕਰੀ ਕੋਡਨੇਮ ਵਾਲਾ ਇਹ ਬਲੈਕਬੇਰੀ ਸਮਰਾਟਫੋਨ ਭਾਰਤ ''ਚ ਲਾਂਚ ਨਹੀਂ ਹੋਵੇਗਾ। ਇਸ ਦਾ ਕਾਰਨ ਲਾਈਸੈਂਸਿੰਗ ਡੀਲ ਹੈ। ਹਾਲਾਂਕਿ ਬਲੈਕਬੇਰੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਤੇ ਲਾਈਸੈਂਸਿੰਗ ਡੀਲ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਜੋ ਬਲੈਕਬੇਰੀ ਮਰਕਰੀ ਅਤੇ ਭਵਿੱਖ ਦੇ ਹੋਰ ਸਮਾਰਟਫੋਨਜ਼ ਨੂੰ ਦੂਜੇ ਦੇਸ਼ਾਂ ''ਚ ਪੇਸ਼ ਕੀਤਾ ਜਾ ਸਕੇ। ਇਸ ਦਾ ਮਤਲਬ ਹੈ ਕਿ ਦੇਰ-ਸਵੇਰ ਬਲੈਕਬੇਰੀ ਮਰਕਰੀ ਭਾਰਤੀ ਬਾਜ਼ਾਰ ''ਚ ਵੀ ਆਏਗਾ।