1 ਅਗਸਤ ਨੂੰ ਭਾਰਤ 'ਚ ਲਾਂਚ ਹੋ ਸਕਦਾ ਹੈ BlackBerry KEYone ਫੋਨ
Wednesday, Jul 26, 2017 - 10:36 AM (IST)
ਜਲੰਧਰ- ਕਨਾਡਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਦਾ ਇਨਹਾਊਸ ਡਿਜ਼ਾਈਨ ਫੋਨ ਬਲੈਕਬੇਰੀ ਕੀਵਨ ਦੇ ਭਾਰਤ 'ਚ ਲਾਂਚਿੰਗ ਦੀ ਤਾਰੀਕ ਸਾਹਮਣੇ ਆ ਗਈ ਹੈ। ਲਾਂਚਿੰਗ ਇਵੈਂਟ ਲਈ ਭੇਜੇ ਗਏ ਪ੍ਰੈੱਸ ਇਨਵਾਈਟ 'ਚ ਕਿਹਾ ਗਿਆ ਹੈ ਕਿ 1 ਅਗਸਤ ਨੂੰ ਕੰਪਨੀ ਭਾਰਤ 'ਚ ਬਲੈਕਬੇਰੀ ਕੀਵਨ ਫੋਨ ਲਾਂਚ ਕਰੇਗੀ। ਇਸ ਫੋਨ ਨੂੰ ਕੰਪਨੀ ਦੇ ਹਾਰਡਵੇਅਰ ਪਾਰਟਨਰ TCL ਨੇ ਤਿਆਰ ਕੀਤਾ ਹੈ। ਇਸ ਫੋਨ ਦੀ ਪਹਿਲੀ ਝਲਕ ਫਰਵਰੀ 'ਚ ਮੋਬਾਇਲ ਵਰਲਡ ਕਾਂਗਰੇਸ 'ਚ ਦੇਖਣ ਨੂੰ ਮਿਲੀ ਸੀ। ਇਸ ਫੋਨ 'ਚ ਪੁਰਾਣੇ ਫੋਨ ਵਰਗਾ ਹੀ ਫਿਜ਼ੀਕਲ ਕੀ-ਬੋਰਡ ਦਿੱਤਾ ਗਿਆ ਹੈ ਪਰ ਸਕਰੀਨ ਪਹਿਲਾਂ ਤੋਂ ਵੱਡੀ ਹੈ।
ਬਲੈਕਬੇਰੀ ਕੀਵਨ ਦੀ ਕੀਮਤ ਅਤੇ ਸਪੈਸੀਫਿਕੇਸ਼ਨ -
ਇਸ ਫੋਨ 'ਚ 4.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਹੈ। ਫੋਨ 'ਚ ਕਵਾਲਕਮ ਦਾ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ ਗ੍ਰਾਫਿਕਸ ਲਈ ਐਡ੍ਰੋਨੋ 506 ਜੀ. ਪੀ. ਯੂ. ਹੈ। ਫੋਨ 'ਚ ਐਂਡਰਾਇਡ ਨਾਗਟ 7.0, 372 ਰੈ, 3272 ਸਟੋਰੇਜ ਹੈ, ਜਿਸ ਨੂੰ 2TB ਤੱਕ ਵਧਾਇਆ ਜਾ ਸਕਦਾ ਹੈ।
ਇਸ ਫੋਨ 'ਚ 12 ਮੈਗਾਪਿਕਸਲ ਦਾ Sony IMX378 ਸੈਂਸਰ ਵਾਲਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਫੋਨ 'ਚ 3,50mAh ਦੀ ਬੈਟਰੀ ਹੈ, ਜਿਸ 'ਚ ਬੂਸਟ ਫੀਚਰ ਵੀ ਦਿੱਤਾ ਗਿਆ ਹੈ, ਤਾਂ ਕਿ ਬੈਟਰੀ ਤੇਜ਼ੀ ਨਾਲ ਚਾਰਜ ਹੋ ਸਕੇ। ਭਾਰਤ 'ਚ ਫੋਨ ਦੀ ਕੀਮਤ 50,000 ਰੁਪਏ ਦੇ ਕਰੀਬ ਹੋ ਸਕਦੀ ਹੈ।
