Blackberry ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਮਾਰਟਫੋਨ

Wednesday, Jul 27, 2016 - 12:41 PM (IST)

Blackberry ਨੇ ਲਾਂਚ ਕੀਤਾ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਮਾਰਟਫੋਨ

ਜਲੰਧਰ- ਕਨਾਡਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਨੇ ਮੰਗਲਵਾਰ ਨੂੰ ਆਪਣਾ ਦੂਜਾ ਐਂਡ੍ਰਾਇਡ ਸਮਾਰਟਫੋਨ ਪੇਸ਼ ਕਰ ਦਿੱਤਾ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਮਾਰਟਫੋਨ ਹੈ । ਇਸ ਸਮਾਰਟਫੋਨ ''ਚ ਯੂਜ਼ਰ ਦੀ ਬਿਜ਼ਨੈੱਸ ਅਤੇ ਨਿਜੀ ਜਾਣਕਾਰੀਆਂ ਸਮੇਤ ਸਾਰਾ ਡਾਟਾ ਇਨਕ੍ਰਿਪਟ ਹੈ। ਇਸ ਸਮਾਰਟਫੋਨ ''ਚ ਬੈਕਅਪ ਵਾਇਪ ਅਤੇ ਰੀ-ਸਟੋਰ ਸਪੋਰਟ ਦੇ ਨਾਲ ਇਕ ਮਾਲਵੇਅਰ ਪ੍ਰੋਟੈਕਸ਼ਨ ਵੀ ਦਿੱਤਾ ਗਿਆ ਹੈ।

 

ਕੰਪਨੀ ਦੇ ਮੁੱਖ ਕਾਰਜਕਾਰੀ ਜਾਨ ਚੇਨ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ DTEK50 ਸਮਾਰਟਫੋਨ ਨੂੰ ਬਲੈਕਬੇਰੀ ਪ੍ਰਿਵ ਤੋਂ ਜ਼ਿਆਦਾ ਕਾਮਯਾਬੀ ਮਿਲੇਗੀ। ਬਲੈਕਬੇਰੀ ਡੀ. ਟੀ. ਈ. ਕੇ50 ਸਮਾਰਟਫੋਨ ਬਲੈਕ ਕਲਰ ਵੇਰਿਅੰਟ ''ਚ 299 ਡਾਲਰ (ਕਰੀਬ 20,000 ਰੁਪਏ ''ਚ ਮਿਲੇਗਾ। ਇਹ ਸਮਾਰਟਫੋਨ ਅਮਰੀਕਾ ,  ਕਨਾਡਾ, ਯੂ. ਕੇ, ਫ਼ਰਾਂਸ, ਜਰਮਨੀ, ਸਪੇਨ, ਇਟਲੀ ਅਤੇ ਨੀਦਰਲੈਂਡ ''ਚ ShopBlackCerry.com ''ਤੇ ਪ੍ਰੀ-ਆਰਡਰ ਲਈ ਉਪਲੱਬਧ ਹੈ। ਸੀਮਿਤ ਸਮੇਂ ਤੱਕ ਇਸ ਆਫਰ ''ਚ ਬਲੈਕਬੇਰੀ ਡੀ. ਟੀ. ਈ. ਕੇ50 ਸਮਾਰਟਫੋਨ ਨੂੰ ਪ੍ਰੀ-ਆਰਡਰ ਕਰਨ ਵਾਲੇ ਗਾਹਕਾਂ ਨੂੰ 8 ਅਗਸਤ ਕਰ 59.99 ਡਾਲਰ ਦੀ ਕੀਮਤ ਵਾਲਾ ਇਕ ਬਲੈਕਬੇਰੀ ਮੋਬਾਇਲ ਪਾਵਰ ਪੈਕ ਮੁਫਤ ਮਿਲੇਗਾ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ, ਬਲੈਕਬੇਰੀ DTAK50 ''ਚ 5.2 ਇੰਚ ਦੀ ਫੁੱਲ-ਐੱਚ. ਡੀ (1080x1920 ਪਿਕਸਲ) ਰੈਜ਼ੋਲਿਊਸ਼ਨ ਆਈ. ਪੀ. ਐੱਸ ਐੱਲ. ਟੀ. ਪੀ. ਐੱਸ ਡਿਸਪਲੇ ਹੈ।  ਇਸ ''ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 617 ਸੀ. ਪੀ. ਯੂ, 2GB/3GB ਰੈਮ ਅਤੇ ਐੱਡਰੇਨੋ 405 ਜੀ. ਪੀ. ਯੂ ਦਾ ਇਸਤੇਮਾਲ ਕੀਤਾ ਗਿਆ ਹੈ

ਬਲੈਕਬੇਰੀ ਡੀ. ਟੀ. ਈ. ਕੇ50 ''ਚ ਇਨ-ਬਿਲਟ ਸਟੋਰੇਜ 16 ਜੀ. ਬੀ ਹੈ ਜਿਸ ਨੂੰ ਮਾਇਕ੍ਰੋ ਐੱਸ. ਡੀ ਕਾਰਡ (512 ਜੀ. ਬੀ ਤੱਕ) ਦੇ ਜ਼ਰੀਏ ਵਧਾਈ ਜਾ ਸਕਦੀ ਹੈ। ਇਸ ''ਚ ਡੂਅਲ ਟੋਨ ਐੱਲ. ਈ. ਡੀ ਫਲੈਸ਼, ਪੀ. ਡੀ. ਐੱਫ ਅਤੇ ਅਪਰਚਰ ਐੱਫ/2.2 ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਫੋਨ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਹੈ। ਇਸ ਸਮਾਰਟਫੋਨ ਦਾ ਡਾਇਮੇਂਸ਼ਨ 147x72.5x7.4 ਮਿਲੀਮੀਟਰ ਅਤੇ ਭਾਰ 135 ਗਰਾਮ ਹੈ। ਕੁਨੈੱਕਟੀਵਿਟੀ ਲਈ ਫੋਨ ''ਚ 4ਜੀ ਐੱਲ. ਟੀ. ਈ  ਤੋ ਇਲਾਵਾ ਵਾਈ- ਫਾਈ 802.11 ਏ. ਸੀ/ਬੀ/ਜੀ/ਐੱਨ, ਬਲੂਟੁੱਥ 4.2, ਜੀ. ਪੀ. ਐੱਸ ਅਤੇ ਐੱਨ. ਐੱਫ. ਸੀ ਜਿਹੇ ਫੀਚਰ ਹਨ।  ਫਾਸਟ ਚਾਰਜਿੰਗ ਟੈਕਨਾਲੋਜੀ ਦੇ ਨਾਲ ਬੈਟਰੀ 2610 ਐੱਮ. ਏ. ਐੱਚ ਦਿੱਤੀ ਹੈ।


Related News