OnePlus 3T ਦਾ ਬਲੈਕ ਕੋਲੇਟ ਲਿਮਟਿਡ ਐਡੀਸ਼ਨ ਹੋਇਆ ਲਾਂਚ, ਜਾਣੋ ਫੀਚਰਸ

Thursday, Mar 16, 2017 - 02:50 PM (IST)

OnePlus 3T ਦਾ ਬਲੈਕ ਕੋਲੇਟ ਲਿਮਟਿਡ ਐਡੀਸ਼ਨ ਹੋਇਆ ਲਾਂਚ, ਜਾਣੋ ਫੀਚਰਸ
ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਵਨਪਲੱਸ ਨੇ ਫ੍ਰਾਂਸੀਸੀ ਕੰਪਨੀ ਕੋਲੇਟ ਦੀ 20ਵੀਂ ਵਰ੍ਹੇਗੰਢ ਦੇ ਮੌਕੇ ''ਤੇ ਆਪਣੇ 3ਟੀ ਹੈਂਡਸੈੱਟ ਦਾ ਇਕ ਲਿਮਟਿਡ ਐਡੀਸ਼ਨ ਪੇਸ਼ ਕੀਤਾ ਹੈ। ਇਹ ਲਿਮਟਿਡ ਐਡੀਸ਼ਨ ਬਲੈਕ ਵੇਰਿਅੰਟ ''ਚ ਲਾਂਚ ਕੀਤਾ ਗਿਆ ਹੈ। ਇਸ ਨਾਲ ਹੀ ਫੋਨ ਦੇ ਬੈਕ ਪੈਨਲ ਫ੍ਰਾਂਸ ਦੀ ਕੰਪਨੀ ਕੋਲੇਟ ਦਾ ਲੋਗੋ ਵੀ ਹੋਵੇਗਾ। ਇਸ ਫਓਨ ਦੇ ਲਿਮਟਿਡ ਐਡੀਸ਼ਨ ਦੀ ਵਿਕਰੀ 21 ਮਾਰਚ ਤੋਂ ਸ਼ੁਰੂ ਹੋਵੇਗੀ। ਇਸ ਦੀ 479 ਯੂਰੋ ਦੇ ਕਰੀਬ 33,500 ਰੁਪਏ ਹੋਵੇਗੀ। ਦੱਸ ਦਈਏ ਕਿ ਇਸ ਫੋਨ ਦੇ ਸਿਰਫ 250 ਯੂਨਿਟ ਹੀ ਉਪਲੱਬਧ ਕਰਾਏ ਜਾਣਗੇ। ਇਸ ਨਾਲ ਗਾਹਕਾਂ ਨੂੰ ਵਨਪਲੱਸ ਬੁਲੇਟਸ ਵੀ2 Earphone ਫਰੀ ''ਚ ਦਿੱਤਾ ਜਾਵੇਗਾ।
ਵਨਪਲੱਸ 3ਟੀ ਦੇ ਲਿਮਟਿਡ ਕੋਲੇਟ ਐਡੀਸ਼ਨ ਨੂੰ ਪੇਸ਼ ਕਰਦੇ ਹੋਏ ਕੰਪਨੀ ਦੇ ਸੰਸਥਾਪਕ ਅਤੇ ਸੀ. ਈ. ਓ. ਪੀਟ ਲਾਓ ਨੇ ਕਿਹਾ ਹੈ ਕਿ ਅਸੀਂ ਕੋਲੇਟ ਨਾਲ ਸਾਂਝੇਦਾਰੀ ''ਚ ਨਵਪਲੱਸ 3ਟੀ ਦੇ ਲਿਮਟਿਡ ਐਡੀਸ਼ਨ ਹੈਂਡਸੈੱਟ ਨੂੰ ਪੇਸ਼ ਕਰ ਰਹੇ ਹਨ। ਸਾਡੀ ਕੋਸ਼ਿਸ਼ ਬਿਹਤਰੀਨ ਡਿਜ਼ਾਈਨ ਨਾਲ ਹਰ ਜ਼ਰੂਰਤਾਂ ''ਤੇ ਧਿਆਨ ਰੱਖਣ ਦੀ ਹੁੰਦੀ ਹੈ। ਸਾਡੀ ਕੰਪਨੀ ਕੋਲੇਟ ਖੂਬਸੂਰਤੀ ਅਤੇ ਪਸੰਦ ਨੂੰ ਬਾਕੀਆਂ ਤੋਂ ਬਿਹਤਰ ਸਮਝਦੀ ਹੈ। ਇਸ ਲਈ ਅਸੀਂ ਆਪਮੇ ਫਲੈਗਸ਼ਿਪ ਫੋਨ ਦੇ ਇਸ ਲਿਮਟਿਡ ਐਡੀਸ਼ਨ ਡਿਵਾਈਸ ਲਈ ਪਾਰਟਨਰਸ਼ਿਪ ਕਰ ਕੇ ਬੇਹੱਦ ਹੀ ਖੁਸ਼ ਹੈ।
ਵਨਪਲੱਸ 3ਟੀ ਦੇ ਫੀਚਰਸ -
ਫੋਨ ''ਚ 5.5 ਇੰਚ ਦੀ ਫੁੱਲ ਐੱਚ. ਡੀ. ਆਪਟਿਕ ਐਮੋਲੇਡ ਡਿਸਪਲੇ ਦਿੱਤਾ ਗਿਆ ਹੈ, ਜਿਸ ''ਤੇ ਕਾਰਨਿੰਗ ਗੋਰਿਲਾ ਗਲਾਸ 4 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਇਹ ਫੋਨ 2.35 ਗੀਗਹਟਰਜ਼ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 6 ਜੀ. ਬੀ. ਰੈਮ ਨਾਲ ਲੈਸ ਹੈ। ਇਸ ਨੂੰ ਦੋ ਵੇਰਿਅੰਟ ''ਚ ਲਾਂਚ ਕੀਤਾ ਗਿਆ ਹੈ। ਪਹਿਲਾਂ ਵੇਰਿਅੰਟ 64 ਜੀ. ਬੀ. ਸਟੋਰੇਜ ਨਾਲ ਲੈਸ ਹੈ। ਦੂਜਾ ਵੇਰਿਅੰਟ  128 ਜੀ. ਬੀ. ਸਟੋਰੇਜ ਨਾਲ ਲੈਸ ਹੈ। ਫੋਟੋਗ੍ਰਾਫੀ ਲਈ ਇਸ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਫੋਨ ਤੋਂ 4K ਵੀਡੀਓ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਇਹ ਫੋਨ ਐਂਡਰਾਇਡ 6.0 ਮਾਰਸ਼ਮੈਲੋ ''ਤੇ ਕੰਮ ਕਰਦਾ ਹੈ ਅਤੇ ਇਸ ਨੂੰ ਐਂਡਰਾਇਡ 7.0 ਨਾਗਟ ''ਤੇ ਅਪਗ੍ਰੇਡ ਕੀਤਾ ਜਾ ਸਕਦਾ ਹੈ। ਇਸ ''ਚ 3400 ਐੇੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਡੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਫੋਨ ਦੇ ਹੋਮ ਬਟਨ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।

Related News