ਅਸਮਾਨੀ ਬਿਜਲੀ ਡਿੱਗਣ ਤੋਂ 45 ਮਿੰਟ ਪਹਿਲਾਂ ਦੱਸ ਦੇਵੇਗੀ ਇਹ ਐਪ

07/04/2020 1:26:03 PM

ਗੈਜੇਟ ਡੈਸਕ– ਬਿਹਾਰ ’ਚ ਪਿਛਲੇ ਮਹੀਨੇ ਅਸਮਾਨੀ ਬਿਜਲੀ ਡਿੱਗਣ ਕਾਰਨ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਬਿਹਾਰ ਸਰਕਾਰ ਮੌਸਮ ਨੂੰ ਲੈ ਕੇ ਲਗਾਤਾਰ ਲੋਕਾਂ ਨੂੰ ਅਲਰਟ ਜਾਰੀ ਕਰ ਰਹੀ ਹੈ ਅਤੇ ਇਸ ਤੋਂ ਬਚਣ ਦੇ ਤਰੀਕੇ ਵੀ ਦੱਸ ਰਹੀ ਹੈ। ਇਸ ਤਹਿਤ ਬਿਹਾਰ ਸਰਕਾਰ ਦੀ ਆਫ਼ਤ ਪ੍ਰਬੰਧਨ ਟੀਮ ਨੇ ਇੰਦਰਵਾਜਰਾ (Indravajra) ਨਾਂ ਦੀ ਇਕ ਮੋਬਾਇਲ ਐਪ ਲਾਂਚ ਕਰ ਦਿੱਤੀ ਹੈ। 

PunjabKesari

ਇਸ ਐਪ ਦੀ ਖ਼ਾਸੀਅਤ ਹੈ ਕਿ ਇਹ ਬਿਜਲੀ ਡਿੱਗਣ ਤੋਂ 40-45 ਮਿੰਟ ਪਹਿਲਾਂ ਅਲਰਟ ਜਾਰੀ ਕਰ ਦੇਵੇਗੀ। ਇਸ ਦੌਰਾਨ ਤੁਹਾਡੇ ਸਮਾਰਟਫੋਨ ’ਤੇ ਇਕ ਰਿੰਗਟੋਨ ਵੱਜੇਗੀ। ਬਿਹਾਰ ਸਰਕਾਰ ਨੇ ਰਾਜ ਦੇ ਲੋਕਾਂ ਨੂੰ ਇਸ ਐਪ ਨੂੰ ਜ਼ਿਆਦਾ ਤੋਂ ਜ਼ਿਆਦਾ ਡਾਊਨਲੋਡ ਕਰਨ ਦੀ ਅਪੀਲ ਕੀਤੀ ਹੈ। 

 

ਇੰਝ ਕੰਮ ਕਰਦੀ ਹੈ Indravajra ਐਪ
1. ਤੁਸੀਂ Indravajra ਐਪ ਨੂੰ ਗੂਗਲ ਪਲੇਅ ਸਟੋਰ ਤੋਂ ਐਂਡਰਾਇਡ ਸਮਾਰਟਫੋਨ ’ਚ ਡਾਊਨਲੋਡ ਕਰਕੇ ਇਸਤੇਮਾਲ ਕਰ ਸਕੋਗੇ। 
2. ਗੂਗਲ ਪਲੇਅ ਸਟੋਰ ’ਤੇ ਜਾ ਕੇ ਸਰਚ ਬਾਰ ’ਚ Indravajra ਸਰਚ ਕਰੋ 
3. ਐਪ ਡਾਊਨਲੋਡ ਹੋਣ ਤੋਂ ਬਾਅਦ ਤੁਹਾਨੂੰ ਆਪਣੇ ਮੋਬਾਇਲ ਨੰਬਰ ਰਾਹੀਂ ਇਸ ’ਤੇ ਰਜਿਸਟ੍ਰੇਸ਼ਨ ਕਰਨੀ ਹੋਵੇਗੀ।
4. ਰਜਿਸਟ੍ਰੇਸ਼ਨ ਤੋਂ ਬਾਅਦ ਐਪ ਤੁਹਾਡੀ ਲੋਕੇਸ਼ਨ ਦੀ ਪਰਮਿਸ਼ਨ ਮੰਗੇਗੀ। 
5. ਇਸ ਤੋਂ ਬਾਅਦ ਇਹ ਐਪ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਤੁਹਾਨੂੰ ਲੋਕੇਸ਼ਨ ਦੇ 20 ਕਿਲੋਮੀਟਰ ਦੇ ਦਾਇਰੇ ’ਚ ਬਿਜਲੀ ਡਿੱਗਣ ਤੋਂ 40-45 ਮਿੰਟ ਪਹਿਲਾਂ ਅਲਰਟ ਮਿਲ ਜਾਵੇਗੀ। 
6. ਹੁਣ ਤਕ ਇਸ ਐਪ ਨੂੰ 1 ਲੱਖ ਤੋਂ ਜ਼ਿਆਦਾ ਲੋਕਾਂ ਦੁਆਰਾ ਡਾਊਨਲੋਡ ਕੀਤਾ ਜਾ ਚੁੱਕਾ ਹੈ। 


Rakesh

Content Editor

Related News