ਦੁਨੀਆ ਦਾ ਇਕ ਵੱਡਾ ਪਾਇਰਿਸੀ ਗਰੁੱਪ ਹੁਣ ਨਹੀਂ ਕਰੇਗਾ ਗੇਮਜ਼ ਨੂੰ ਕ੍ਰੈਕ !

Tuesday, Feb 09, 2016 - 02:54 PM (IST)

ਦੁਨੀਆ ਦਾ ਇਕ ਵੱਡਾ ਪਾਇਰਿਸੀ ਗਰੁੱਪ ਹੁਣ ਨਹੀਂ ਕਰੇਗਾ ਗੇਮਜ਼ ਨੂੰ ਕ੍ਰੈਕ !

ਜਲੰਧਰ : ਦੁਨੀਆ ''ਚ ਮਸ਼ਹੂਰ ਚਾਈਨਾ ਦਾ ਪਾਇਰਟ ਗਰੁੱਪ 3DM ਹੁਣ ਸਿੰਗਲ ਪਲੇਅਰ ਪੀ. ਸੀ. ਗੇਮਜ਼ ਨੂੰ ਕ੍ਰੈਕ ਨਹੀਂ ਕਰੇਗਾ। ਟੋਰੰਟਫ੍ਰੀਕ ਦੇ ਹਵਾਲੇ ਤੋਂ ਇਹ ਖਬਰ ਪ੍ਰਾਪਤ ਹੋਈ ਹੈ। ਇਸ ''ਚ ਚਾਈਨੀਜ਼ ਨਵੇਂ ਸਾਲ ਦੇ ਮੌਕੇ ''ਤੇ ਇਸ ਗਰੁੱਪ ਦੀ ਲੀਡਰ ਜੋ ਬਰਡ ਸਿਸਟਰ ਦੇ ਨਾਂ ਤੋਂ ਮਸ਼ਹੂਰ ਹੈ, ਨੇ ਦੱਸਿਆ ਕਿ 3DM ਹੁਣ ਸਿੰਗਲ ਪਲੇਅਰ ਪੀ. ਸੀ. ਗੇਮਜ਼ ਨੂੰ ਕ੍ਰੈਕ ਨਹੀਂ ਕਰੇਗਾ। 


ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਾਰਕੀਟ ਦਾ ਅਧਿਐਨ ਕਰਨ ਲਈ ਇਹ ਸਭ ਕਰ ਰਹੇ ਹਨ, ਕਿ ਗੇਮ ਮਾਰਕੀਟ ''ਤੇ ਇਸ ਦਾ ਕੀ ਪ੍ਰਭਾਵ ਪੈਂਦਾ ਹੈ। ਜੇ ਗੇਮ ਮਾਰਕੀਟ ਦੀ ਸੇਲ ਵਧੀ ਤਾਂ ਇਸ ਦਾ ਮਤਲਬ ਸਮਝਿਆ ਜਾਵੇਗਾ ਕਿ ਉਨ੍ਹਾਂ ਦਾ ਪ੍ਰਭਾਵ ਮਾਰਕੀਟ ''ਤੇ ਗਲਤ ਪਿਆ ਹੈ ਪਰ ਜੇ ਕੋਈ ਫਰਕ ਨਾ ਪਿਆ ਤਾਂ ਉਹ ਆਪਣਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਸ਼ੁਰੂ ਰੱਖਣਗੇ।


Related News