Instagram ਯੂਜ਼ਰਸ ਲਈ ਮਾੜੀ ਖ਼ਬਰ! 1K ਤੋਂ ਘੱਟ Followers ਹੋਏ ਤਾਂ...
Friday, Aug 01, 2025 - 01:53 PM (IST)

ਨੈਸ਼ਨਲ ਡੈਸਕ – ਇੰਸਟਾਗ੍ਰਾਮ ਨੇ ਆਪਣੇ ਮਸ਼ਹੂਰ ਲਾਈਵ ਸਟ੍ਰੀਮਿੰਗ ਫੀਚਰ ਵਿੱਚ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਬਦਲਾਅ ਕੀਤਾ ਹੈ, ਜੋ ਖਾਸ ਕਰਕੇ ਨਵੇਂ ਅਤੇ ਛੋਟੇ ਕ੍ਰਿਏਟਰਜ਼ ਲਈ ਝਟਕੇ ਵਾਂਗ ਸਾਬਤ ਹੋ ਸਕਦਾ ਹੈ। ਨਵੇਂ ਨਿਯਮਾਂ ਦੇ ਤਹਿਤ, ਹੁਣ ਕੋਈ ਵੀ ਯੂਜ਼ਰ ਉਦੋਂ ਤੱਕ ਲਾਈਵ ਨਹੀਂ ਜਾ ਸਕੇਗਾ ਜਦੋਂ ਤੱਕ ਉਸਦੇ 1,000 ਫਾਲੋਅਰ ਨਹੀਂ ਹੋ ਜਾਂਦੇ।
ਇਹ ਵੀ ਪੜ੍ਹੋ: ਇਸ ਮਸ਼ਹੂਰ Singer ਨਾਲ ਇਸ਼ਕ ਲੜਾ ਰਹੇ ਹਨ ਕੈਨੇਡਾ ਦੇ ਸਾਬਕਾ PM ਜਸਟਿਨ ਟਰੂਡੋ!
ਕੀ ਹੈ ਨਵਾਂ ਨਿਯਮ?
ਹੁਣ ਤੱਕ ਇੰਸਟਾਗ੍ਰਾਮ 'ਤੇ ਕਿਸੇ ਵੀ ਯੂਜ਼ਰ ਨੂੰ ਲਾਈਵ ਜਾਣ ਦੀ ਆਜ਼ਾਦੀ ਸੀ, ਪਰ ਹੁਣ ਇਹ ਸੁਵਿਧਾ ਸਿਰਫ ਉਨ੍ਹਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੇ ਫਾਲੋਅਰ 1,000 ਜਾਂ ਉਸ ਤੋਂ ਵੱਧ ਹਨ। ਜੇ ਤੁਹਾਡੇ ਕੋਲ ਇਹ ਗਿਣਤੀ ਨਹੀਂ, ਤਾਂ ਤੁਸੀਂ ਲਾਈਵ ਨਹੀਂ ਜਾ ਸਕਦੇ।
ਇਹ ਵੀ ਪੜ੍ਹੋ: ਕੀ ਪ੍ਰੈਗਨੈਂਟ ਹੈ ਕੈਟਰੀਨਾ ਕੈਫ? ਨਵੀਂ ਵਾਇਰਲ ਵੀਡੀਓ ਤੋਂ ਬਾਅਦ ਸ਼ੁਰੂ ਹੋਈਆਂ ਅਟਕਲਾਂ
ਛੋਟੇ ਕ੍ਰਿਏਟਰਜ਼ ਲਈ ਝਟਕਾ
ਇਹ ਨਵਾਂ ਨਿਯਮ ਛੋਟੇ ਅਤੇ ਨਵੇਂ ਕੰਟੈਂਟ ਕ੍ਰਿਏਟਰਜ਼ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗਾ। ਜਿਹੜੇ ਯੂਜ਼ਰ ਛੋਟੀ ਆਡੀਅੰਸ ਨਾਲ ਲਾਈਵ ਆ ਕੇ ਆਪਣਾ ਕੰਟੈਂਟ ਸਾਂਝਾ ਕਰਦੇ ਸਨ, ਹੁਣ ਉਨ੍ਹਾਂ ਲਈ ਪਹਿਲਾਂ 1,000 ਫਾਲੋਅਰ ਜੋੜਨਾ ਲਾਜ਼ਮੀ ਹੋ ਗਿਆ ਹੈ।
ਇਹ ਵੀ ਪੜ੍ਹੋ: ਕੀ ਬਾਲੀਵੁੱਡ 'ਚ ਆਉਣਗੇ ਰਾਘਵ ਚੱਢਾ? ਰਾਜਨੇਤਾ ਨੇ ਕੀਤਾ ਵੱਡਾ ਖੁਲਾਸਾ
ਮਕਸਦ ਕੀ ਹੈ?
ਇੰਸਟਾਗ੍ਰਾਮ ਵੱਲੋਂ ਇਸ ਫੈਸਲੇ ਦੀ ਕੋਈ ਅਧਿਕਾਰਿਕ ਵਜ੍ਹਾ ਤਾਂ ਨਹੀਂ ਦਿੱਤੀ ਗਈ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਡਾਟਾ ਲੋਡ ਘਟਾਉਣ, ਮੋਡਰੇਸ਼ਨ ਅਸਾਨ ਬਣਾਉਣ ਅਤੇ ਗਲਤ ਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ। ਕਈ ਵਾਰ ਲਾਈਵ ਸਟ੍ਰੀਮਿੰਗ ਦੌਰਾਨ ਇਤਰਾਜ਼ਯੋਗ ਜਾਂ ਨੀਤੀ-ਵਿਰੁੱਧ ਕੰਟੈਂਟ ਵੀ ਦੇਖਣ ਨੂੰ ਮਿਲਦਾ ਹੈ। ਇਸ ਪਾਬੰਦੀ ਨਾਲ ਇੰਸਟਾਗ੍ਰਾਮ ਲਈ ਨਿਯਮ ਤੋੜਨ ਵਾਲੇ ਕੰਟੈਂਟ 'ਤੇ ਨਜ਼ਰ ਰੱਖਣਾ ਸੋਖਾ ਹੋ ਜਾਵੇਗਾ।
ਇਹ ਵੀ ਪੜ੍ਹੋ: ਤਲਾਕ ਮਗਰੋਂ ਕ੍ਰਿਕਟਰ ਯੁਜ਼ਵੇਂਦਰ ਨੇ ਪਹਿਲੀ ਵਾਰ ਤੋੜੀ ਚੁੱਪੀ, ਦੱਸਿਆ ਕਿਉਂ ਹੋਏ ਧਨਸ਼੍ਰੀ ਤੋਂ ਵੱਖ
ਨਾਬਾਲਗ ਯੂਜ਼ਰਾਂ ਲਈ ਵੀ ਆਏ ਨਵੇਂ ਸੁਰੱਖਿਆ ਫੀਚਰ
ਇੰਸਟਾਗ੍ਰਾਮ ਨੇ ਟੀਨੇਜ ਯੂਜ਼ਰਾਂ ਲਈ ਵੀ ਦੋ ਨਵੇਂ ਸੇਫਟੀ ਟੂਲ ਲਾਂਚ ਕੀਤੇ ਹਨ। ਜਦੋਂ ਕੋਈ ਨਾਬਾਲਗ ਕਿਸੇ ਅਣਜਾਣ ਯੂਜ਼ਰ ਨਾਲ ਗੱਲ ਕਰੇਗਾ, ਤਾਂ ਐਪ ਵੱਲੋਂ ਸਾਵਧਾਨੀ ਸੰਦੇਸ਼ ਆਵੇਗਾ — ਜਿਵੇਂ “ਕੀ ਤੁਸੀਂ ਇਸ ਵਿਅਕਤੀ ਨੂੰ ਜਾਣਦੇ ਹੋ?” ਜਾਂ “ਅਪਣੀ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਸੋਚੋ।” ਹੁਣ ਚੈਟ ਵਿੰਡੋ ਵਿੱਚ ਇਹ ਵੀ ਦੱਸਿਆ ਜਾਵੇਗਾ ਕਿ ਸਾਹਮਣੇ ਵਾਲਾ ਅਕਾਉਂਟ ਕਦੋਂ ਬਣਾਇਆ ਗਿਆ ਸੀ, ਤਾਂ ਜੋ ਫੇਕ ਜਾਂ ਧੋਖਾਥਰੀ ਵਾਲੇ ਅਕਾਉਂਟਸ ਦੀ ਪਛਾਣ ਹੋ ਸਕੇ।
ਇਹ ਵੀ ਪੜ੍ਹੋ: ਮਸ਼ਹੂਰ ਗਾਇਕਾ ਨੇ ਲਾਈਵ ਪਰਫਾਰਮੈਂਸ ਦੌਰਾਨ ਸਟੇਜ 'ਤੇ ਹੀ ਉਤਾਰੇ..., ਵੀਡੀਓ ਹੋ ਗਈ ਵਾਇਰਲ
ਹੋਰ ਪਲੇਟਫਾਰਮ 'ਤੇ ਕੀ ਹੈ ਹਾਲਤ?
- ਇੰਸਟਾਗ੍ਰਾਮ ਅਜਿਹਾ ਕਰਨ ਵਾਲਾ ਇੱਕਲਾ ਪਲੇਟਫਾਰਮ ਨਹੀਂ ਹੈ।
- ਯੂਟਿਊਬ 'ਤੇ, ਮੋਬਾਈਲ ਤੋਂ ਲਾਈਵ ਜਾਣ ਲਈ ਘੱਟੋ-ਘੱਟ 50 ਸਬਸਕ੍ਰਾਈਬਰ ਲੋੜੀਂਦੇ ਹਨ।
- ਟਿਕਟੌਕ 'ਤੇ ਵੀ ਲਾਈਵ ਆਉਣ ਲਈ 1,000 ਫਾਲੋਅਰ ਲਾਜ਼ਮੀ ਹਨ।
- ਹੁਣ ਇੰਸਟਾਗ੍ਰਾਮ ਵੀ ਇਨ੍ਹਾਂ ਦੀ ਤਰਜ਼ 'ਤੇ ਚੱਲਦਿਆਂ, ਲਾਈਵ ਫੀਚਰ ਨੂੰ ਨਿਯੰਤ੍ਰਿਤ ਕਰ ਰਿਹਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ ; ਮਸ਼ਹੂਰ ਕਲਾਕਾਰ ਖ਼ਿਲਾਫ਼ ਦਰਜ ਹੋਈ FIR ! ਕੁੜੀ ਨਾਲ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8