ਏਅਰਟੈੱਲ ਨੇ ਜੋੜੇ 1.44 ਕਰੋੜ ਨਵੇਂ 4G ਯੂਜ਼ਰਸ, ਹਰ ਮਹੀਨੇ ਖਰਚ ਕਰ ਰਹੇ 16GB ਡਾਟਾ

Wednesday, Oct 28, 2020 - 12:41 AM (IST)

ਏਅਰਟੈੱਲ ਨੇ ਜੋੜੇ 1.44 ਕਰੋੜ ਨਵੇਂ 4G ਯੂਜ਼ਰਸ, ਹਰ ਮਹੀਨੇ ਖਰਚ ਕਰ ਰਹੇ 16GB ਡਾਟਾ

ਗੈਜੇਟ ਡੈਸਕ—ਭਾਰਤੀ ਏਅਰਟੈੱਲ ਨੇ ਮੰਗਲਵਾਰ ਨੂੰ ਸਤੰਬਰ 2020 ਨੂੰ ਖਤਮ ਹੋਣ ਵਾਲੀ ਦੂਜੀ ਤਿਮਾਹੀ ਦੇ ਆਰਥਿਕ ਨਤੀਜਿਆਂ ਦਾ ਐਲਾਨ ਕੀਤਾ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਕੰਪਨੀ ਦਾ 4ਜੀ ਸਬਸਕਰਾਈਬਰ ਬੇਸ ਵਧ ਕੇ 15.27 ਕਰੋੜ ਹੋ ਗਿਆ ਹੈ। ਦੇਸ ਦੀ ਦਿੱਗਜ ਕੰਪਨੀ ਏਅਰਟੈੱਲ ਨੇ ਦੱਸਿਆ ਕਿ ਇਸ ਤਿਮਾਹੀ ’ਚ ਉਸ ਨਾਲ 1.44 ਕਰੋੜ ਨਵੇਂ ਯੂਜ਼ਰਸ ਜੁੜੇ ਹਨ। ਇਸ ਦੇ ਨਾਲ ਹੀ ਕੰਪਨੀ ਦਾ ਏਵਰੇਜ਼ ਰੈਵਿਨਿਊ ਪ੍ਰਤੀ ਯੂਜ਼ਰ (ARPU) ਵੀ 162 ਰੁਪਏ ਤੱਕ ਪਹੁੰਚ ਗਿਆ ਹੈ। ਏਅਰਟੈੱਲ ਨੇ ਕਿਹਾ ਕਿ ਪਿੱਛਲੇ ਵਿੱਤੀ ਸਾਲ ਦੀ ਇਸ ਮਿਆਦ ’ਚ ਕੰਪਨੀ ਦਾ ਏ.ਆਰ.ਪੀ.ਯੂ. ਸਿਰਫ 128 ਰੁਪਏ ਸੀ।

ਗਾਹਕ ਹਰ ਮਹੀਨੇ ਵਰਤ ਰਹੇ ਹਨ 16ਜੀ.ਬੀ. ਡਾਟਾ
ਭਾਰਤੀ ਏਅਰਟੈੱਲ ਨੇ ਦੱਸਿਆ ਕਿ ਕੰਪਨੀ ਦੇ ਗਾਹਕ ਹਰ ਮਹੀਨੇ ਔਸਤਨ 16ਜੀ.ਬੀ. ਡਾਟਾ ਦਾ ਇਸਤੇਮਾਲ ਕਰ ਰਹੇ ਹਨ ਜੋ ਬੈਸਟ ਇਨ ਕਲਾਸ ਹੈ। ਕੰਪਨੀ ਦਾ ਦਾਅਵਾ ਹੈ ਕਿ ਉਹ 2 ਲੱਖ ਤੋਂ ਜ਼ਿਆਦਾ ਟਾਵਰਸ ਰਾਹੀਂ ਗਾਹਕਾਂ ਨੂੰ ਸ਼ਾਨਦਾਰ ਨੈੱਟਵਰਕ ਐਕਸਪੀਰੀਅੰਸ ਦੇ ਰਹੇ ਹਨ। ਜੇਕਰ ਵੁਆਇਸ ਕਾਲਿੰਗ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਏਅਰਟੈੱਲ ਯੂਜ਼ਰਸ ਨੇ ਇਸ ਤਿਮਾਹੀ ਹਰ ਮਹੀਨੇ 1005 ਮਿੰਟਸ ਦਾ ਇਸਤੇਮਾਲ ਕੀਤਾ ਹੈ।

ਕੰਪਨੀ ਦੀ ਬ੍ਰਾਡਬੈਂਡ ਅਤੇ ਫਾਈਬਰ-ਟੂ-ਦਿ-ਹੋਮ (FTTH) ਸਰਵਿਸ ਨੇ ਵੀ ਸਾਲਾਨਾ ਆਧਾਰ ’ਤੇ 7.3 ਫੀਸਦੀ ਦੀ ਗ੍ਰੋਥ ਹਾਸਲ ਕੀਤੀ ਹੈ। ਏਅਰਟੈੱਲ ਦੇ ਦੂਜੀ ਤਿਮਾਹੀ ’ਚ 1.29 ਲੱਖ ਨਵੇਂ ਬ੍ਰਾਡਬੈਂਡ ਯੂਜ਼ਰਸ ਜੋੜੇ ਹਨ ਜਿਸ ਨਾਲ ਕੰਪਨੀ ਦੇ ਕੁੱਲ ਬ੍ਰਾਡਬੈਂਡ ਸਬਸਕਰਾਈਬਰਸ ਦੀ ਗਿਣਤੀ 25.8 ਲੱਖ ਹੋ ਗਈ ਹੈ।

ਇਸ ਤੋਂ ਇਲਾਵਾ ਕੰਪਨੀ ਨੇ 5.49 ਲੱਖ ਨਵੇਂ ਡਾਇਰੈਕਟ-ਟੂ-ਹੋਮ (DTH) ਯੂਜ਼ਰਸ ਜੋੜੇ ਹਨ, ਇਸ ਨਾਲ ਏਅਰਟੈੱਲ ਡਿਜੀਟਲ ਟੀ.ਵੀ. ਦਾ ਯੂਜ਼ਰਬੇਸ 1.68 ਕਰੋੜ ਤੋਂ ਵਧ ਕੇ 1.74 ਕਰੋੜ ਹੋ ਗਿਆ ਹੈ। ਇਸ ਤੋਂ ਇਲਾਵਾ ਏਅਰਟੈੱਲ ਦੇ Wynk ਪਲੇਟਫਾਰਮ ਨੇ 5.93 ਕਰੋੜ ਮੰਥਲੀ ਯੂਜ਼ਰਸ ਦਾ ਅੰਕੜਾ ਦਰਜ ਕੀਤਾ ਹੈ।


author

Karan Kumar

Content Editor

Related News