ਇਸ ਮਾਲਵੇਅਰ ਤੋਂ ਸਾਵਧਾਨ ਰਹਿਣ ਆਈਫੋਨ ਯੂਜ਼ਰਸ

Sunday, Jan 01, 2017 - 03:20 PM (IST)

ਇਸ ਮਾਲਵੇਅਰ ਤੋਂ ਸਾਵਧਾਨ ਰਹਿਣ ਆਈਫੋਨ ਯੂਜ਼ਰਸ
ਜਲੰਧਰ- ਜੇਕਰ ਤੁਸੀਂ ਆਈ.ਓ.ਐੱਸ. (ਆਈਫੋਨ) ਯੂਜ਼ਰ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਕ ਮਾਲਵੇਅਰ ਟੈਕਸਟ ਮੈਸੇਜ ''ਆਈਮੈਸੇਜ'' ਲਈ ਖਤਰਾ ਬਣ ਰਿਹਾ ਹੈ। ਅਟੈਚਮੈਂਟ ਦੇ ਨਾਲ ਆਉਣ ਵਾਲੇ ਇਸ ਮੈਸੇਜ ਨੂੰ ਜਦੋਂ ਖੋਲ੍ਹਿਆ ਜਾਂਦਾ ਹੈ ਤਾਂ ਆਈਮੈਸੇਜ ਐਪ ਵਰਤੋਂ ਕਰਨ ਯੋਗ ਨਹੀਂ ਰਹਿੰਦਾ ਅਤੇ ਫ੍ਰੀਜ਼ ਹੋ ਜਾਂਦਾ ਹੈ। ਇਹ ਮਾਲਵੇਅਰ ਆਈ.ਓ.ਐੱਸ. 9 ਤੋਂ ਆਈ.ਓ.ਐੱਸ. 10.2.1 (ਬੀਟਾ) ਓ.ਐੱਸ. ਇਸਤੇਮਾਲ ਕਰਨ ਵਾਲਿਆਂ ਨੂੰ ਇਫੈੱਕਟ ਕਰ ਰਿਹਾ ਹੈ। 
ਇਸ ਸਮੱਸਿਆ ਬਾਰੇ ਸਭ ਤੋਂ ਪਹਿਲਾਂ ਇਕ ਯੂਟਿਊਬਰ vincedes13 ਨੇ ਜਾਣਕਾਰੀ ਦਿੱਤੀ ਸੀ। ਇਸ ਯੂਟਿਊਬਰ ਨੇ ਇਸ ਸਮੱਸਿਆ ਦੀ ਇਕ ਵੀਡੀਓ ਵੀ ਦਿਖਾਈ ਹੈ ਜਿਸ ਵਿਚ ਮੈਸੇਜ ਐਪ ਆਈਮੈਸੇਜ ਨੂੰ ਯੂਜ਼ਲੈੱਸ ਹੁੰਦੇ ਦਿਖਾਇਆ ਗਿਆ ਹੈ। ਇਸ ਤੋਂ ਬਾਅਦ ਐਪ ਤੋਂ ਬਾਹਰ ਆਉਣ ਲਈ ਮਲਟੀ ਟਾਸਕਿੰਗ ''ਚੋਂ ਐਪ ਨੂੰ ਬੰਦ ਕਰਨਾ ਪੈਂਦਾ ਹੈ। ਹਾਲਾਂਕਿ ਅਜਿਹਾ ਕਰਨ ਨਾਲ ਵੀ ਇਹ ਸਮੱਸਿਆ ਦੂਰ ਨਹੀਂ ਹੁੰਦੀ। ਇਸ ਤੋਂ ਇਲਾਵਾ ਕੁਝ ਹੋਰ ਯੂਜ਼ਰਸ ਨੇ ਇਸ ਸਮੱਸਿਆ ਤੋਂ ਬਾਅਦ ਆਪਣੇ ਆਈਫੋਨ ਨੂੰ ਹਾਈ ਰੀ-ਸੈੱਟ ਕਰਕੇ ਦੇਖਿਆ ਪਰ ਆਈਮੈਸੇਜ ''ਚ ਆ ਰਹੀ ਇਹ ਸਮੱਸਿਆ ਦੂਰ ਨਹੀਂ ਹੋਈ। 
ਫਿਲਹਾਲ ਇਸ ਸਮੱਸਿਆ ਬਾਰੇ ਐਪਲ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਉਮੀਦ ਹੈ ਕਿ ਐਪਲ ਜਲਦੀ ਹੀ ਇਸ ਸਮੱਸਿਆ ਨੂੰ ਓ.ਟੀ.ਏ. ਅਪਡੇਟ ਰਾਹੀਂ ਫਿਕਸ ਕਰ ਦੇਵੇਗੀ।

Related News