ਇਸ ਸਾਲ ਟਾਪ ''ਚ ਰਹੇ ਸਨ ਟੈਬਲੇਟਸ

Thursday, Dec 22, 2016 - 12:01 PM (IST)

ਜਲੰਧਰ- ਟੈਬਲੇਟਸ ਦੀ ਦੁਨੀਆ ''ਚ ਸਾਲ 2016 ਸਭ ਤੋਂ ਚੰਗਾ ਸਾਲ ਰਿਹਾ। ਇਸ ਸਾਲ ਅੰਤਰਰਾਸ਼ਟਰੀ ਪੱਧਰ ''ਤੇ ਕਈ ਬਿਹਤਰੀਨ ਫੀਚਰਸ ਨਾਲ ਲੈਸ ਟੈਬਲੇਟਸ ਪੇਸ਼ ਕੀਤੇ ਗਏ। ਅੱਜ ਅਸੀਂ ਤੁਹਾਨੂੰ ਐਂਡ੍ਰਾਇਡ, ਆਈ. ਓ. ਐੱਸ. ਤੇ ਵਿੰਡੋਜ਼ ਪਲੇਟਫਾਰਮ ''ਤੇ ਆਪ੍ਰੇਟ ਹੋਣ ਵਾਲੇ ਟੈਬਲੇਟਸ ਦੇ ਬਾਰੇ ''ਚ ਜਾਣਕਾਰੀ ਮੁਹੱਈਆ ਕਰਵਾਉਣ ਜਾ ਰਹੇ ਹਾਂ। 
 
ਗੂਗਲ ਪਿਕਸਲ ਸੀ
ਗੂਗਲ ਦੇ ਲੇਟੈਸਟ ਟੈਬਲੇਟ ਪਿਕਸਲ  ਸੀ ਨੂੰ ਸਭ ਤੋਂ ਪਾਵਰਫੁੱਲ ਐਂਡ੍ਰਾਇਡ ਟੈਬਲੇਟ ਕਿਹਾ ਜਾ ਸਕਦਾ ਹੈ। ਕੰਪਨੀ ਨੇ ਇਸ ਟੈਬਲੇਟ ਨੂੰ ਸਕੀਲ ਬਣਾਉਣ ਦੇ ਨਾਲ ਐਲੂਮੀਨੀਅਮ ਨਾਲ ਡਿਜ਼ਾਈਨ ਕੀਤਾ ਹੈ। ਇਸ ''ਚ ਸ਼ਾਰਪ, ਬ੍ਰਾਈਟ  ਤੇ ਕਲਰਫੁੱਲ ਸਕ੍ਰੀਨ ਦਿੱਤੀ ਗਈ ਹੈ ਜੋ ਬਿਹਤਰੀਨ ਗੇਮਿੰਗ ਗ੍ਰਾਫਿਕਸ ਨੂੰ ਪੇਸ਼ ਕਰਦੀ ਹੈ। ਇਸ ਟੈਬਲੇਸ ''ਚ 10.2 ਇੰਚ ਦੀ ਡਿਸਪਲੇਅ, ਐਨਵੀਡੀਆ ਐਕਸ-1 ਕਵਾਰਡ-ਕੋਰ ਪ੍ਰੋਸੈਸਰ, 3 ਜੀ. ਬੀ. ਰੈਮ ਤੇ 32 ਜੀ. ਬੀ. ਵਿਕਲਪ ''ਚ 64 ਜੀ. ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 
 
ਸੈਮਸੰਗ ਗਲੈਕਸੀ ਟੈਬ ਐੱਸ 2
ਕੋਰੀਆਈ ਇਲੈਕਟ੍ਰਾਨਿਕ ਕੰਪਨੀ ਸੈਮਸੰਗ ਨੇ ਇਸ ਸਾਲ  ਗਲੈਕਸੀ ਟੈਬ ਐੱਸ 2 ਨੂੰ ਪੇਸ਼ ਕਰ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਫਿੰਗਰਪ੍ਰਿੰਟ ਸਕੈਨਰ ਨਾਲ ਲੈਸ ਟੈਬਲੇਟ ''ਚ 32 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਜ਼ਰੀਏ ਵਧਾਇਆ ਜਾ ਸਕਦਾ ਹੈ। ਇਸ 265 ਗ੍ਰਾਮ ਵਜ਼ਨੀ ਟੈਬਲੇਟ ''ਚ AMOLED ਸਕ੍ਰੀਨ ਮੌਜੂਦ ਹੈ ਜੋ ਕਲੀਅਰ ਕ੍ਰਿਸਪ ਤਸਵੀਰਾਂ  ਨੂੰ ਪੇਸ਼ ਕਰਦੀ ਹੈ।
 
ਮਾਈਕ੍ਰੋਸਾਫਟ ਸਰਫੇਸ ਪ੍ਰੋ 4
ਵੱਡੀ  ਸਕ੍ਰੀਨ ਵਾਲੀ ਟੈਬਲੇਟ ਦੀ ਚਾਹ ਰੱਖਣ ਵਾਲੇ ਯੂਜ਼ਰਸ ਨੇ ਇਸ ਟੈਬਲੇਟ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਹੈ। ਇਸ ''ਚ 12.3 ਇੰਚ ਸਾਈਜ਼ ਦੀ 2,736*1,824 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਟੱਚ ਸਕ੍ਰੀਨ ਡਿਸਪਲੇਅ ਲੱਗੀ ਹੈ ਜੋ 2.4 ਗੀਗਾਹਰਟਜ਼ ਇੰਟੇਲ ਕੋਰ ਆਈ 5- 6300 ਪ੍ਰੋਸੈਸਰ ਦੀ ਮਦਦ ਨਾਲ ਹਰ ਤਰ੍ਹਾਂ ਦੀ ਗੇਮਸ ਤੇ ਐਪ ਨੂੰ ਪਲੇਅ  ਕਰਦੀ ਹੈ। ਵਿੰਡੋਜ਼ ''ਤੇ ਆਧਾਰਿਤ ਇਸ ਟੈਬਲੇਟ ''ਚ 8 ਜੀ. ਬੀ. ਰੈਮ ਦੇ ਨਾਲ 128 ਐੱਮ. ਬੀ. ਗ੍ਰਾਫਿਕ ਮੈਮੋਰੀ ਤੇ 256 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। 
 
ਆਈਪੈਡ ਪ੍ਰੋ 9.7 ਇੰਚ
ਆਈਪੈਡ ਦੇ ਦੀਵਾਨਿਆਂ ਦੀ ਦੁਨੀਆ ''ਚ ਕੋਈ ਕਮੀ ਨਹੀਂ ਹੈ। ਐਪਲ ਵੱਲੋਂ ਲਾਂਚ ਕੀਤੇ ਗਏ ਆਈਪੈਡ ਪ੍ਰੋ 9.7 ਇੰਚ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਬ੍ਰਾਈਟ, ਐਂਟੀਰਿਫਲੈਕਟਿਵ ਡਿਸਪਲੇਅ ਨਾਲ ਇਸ ''ਚ ਐਪਲ ਪੈਂਸਿਲ ਤੇ ਸਮਾਰਟ ਕੀ-ਬੋਰਡ ਦੀ ਸਪੋਰਟ ਮੌਜੂਦ ਹੈ। ਇਸ 9.7 ਇੰਚ ਸਕ੍ਰੀਨ ਸਾਈਜ਼ ਵਾਲੇ ਆਈਪੈਡ ਪ੍ਰੋ ''ਚ ਜ਼ਿਆਦਾ ਆਊਟਪੁੱਟ ਪੈਦਾ ਕਰਨ ਵਾਲੇ ਸਪੀਕਰਸ ਲੱਗੇ ਹਨ ਜੋ ਵੀਡੀਓ ਕਾਲ ਕਰਨ ''ਚ ਮਦਦਗਾਰ ਸਾਬਿਤ ਹੁੰਦੇ ਹਨ। ਹਾਲਾਂਕਿ ਇਸ ਦੀ ਐਕਸੈਸਰੀਜ਼ ਕਾਫੀ ਮਹਿੰਗੀ ਹੈ ਤੇ ਇਹ 12.9 ਇੰਚ ਆਈਪੈਡ ਪ੍ਰੋ ਤੋਂ ਹੌਲੀ ਕੰਮ ਕਰਦਾ ਹੈ।  
 
ਸੋਨੀ ਐਕਸਪੀਰੀਆ ਜ਼ੈੱਡ-4
ਸੋਨੀ  ਦੇ ਐਕਸਪੀਰੀਆ ਜ਼ੈੱਡ-4 ਨੇ ਇਸ ਸਾਲ ਕਾਫੀ ਸੁਰਖੀਆਂ  ਬਟੋਰੀਆਂ ਹਨ। ਵਾਟਰ ਪਰੂਫ ਡਿਜ਼ਾਈਨ ਦੇ ਤਹਿਤ ਬਣਾਏ ਗਏ ਇਸ ਟੈਬਲੇਟ ਨੂੰ ਸਲੀਕ ਤੇ ਸਾਲਿਡ ਬਣਾਇਆ ਗਿਆ ਹੈ। ਐਂਡ੍ਰਾਇਡ ਦੇ ਲੇਟੈਸਟ ਵਰਜ਼ਨ ਨੂੰ ਸਪੋਰਟ ਕਰਨ ਵਾਲੇ ਇਸ ਟੈਬਲੇਟ ''ਚ ਸ਼ਾਰਪ ਐੱਚ. ਡੀ. ਸਕ੍ਰੀਨ ਦਿੱਤੀ ਗਈ ਹੈ, ਜੋ ਬ੍ਰਾਈਟ ਵੀਡੀਓ ਪੇਸ਼ ਕਰਦੀ ਹੈ। 10 ਇੰਚ ਦੀ ਸਕ੍ਰੀਨ ਵਾਲੇ ਇਸ ਟੈਬਲੇਟ ''ਚ ਮਾਈਕ੍ਰੋ ਯੂ. ਐੱਸ. ਬੀ. ਪੋਰਟ ਮੌਜੂਦ ਹਨ ਜੋ ਡਿਵਾਈਸਿਜ਼ ਨੂੰ ਅਟੈਚ ਕਰਨ ''ਚ ਮਦਦ ਕਰਦੇ ਹਨ।

Related News