2018 ਦੀਆਂ ਬੈਸਟ ਲਗਜ਼ਰੀ ਕਾਰਾਂ
Friday, Dec 28, 2018 - 01:52 PM (IST)

ਆਟੋ ਡੈਸਕ– ਭਾਰਤੀ ਆਟੋ ਬਾਜ਼ਾਰ ’ਚ ਹਰ ਸਾਲ ਕਈ ਵਿਦੇਸ਼ੀ ਕੰਪਨੀਆਂ ਆਪਣੇ ਲਗਜ਼ਰੀ ਵਾਹਨ ਲਾਂਚ ਕਰ ਰਹੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਉਥੇ ਹੀ ਇਸ ਸਾਲ ਯਾਨੀ 2018 ’ਚ ਵੀ ਭਾਰਤ ’ਚ ਕਈ ਲਗਜ਼ਰੀ ਕਾਰਾਂ ਲਾਂਚ ਹੋਈਆਂ ਹਨ ਜਿਨ੍ਹਾਂ ’ਚ ਮਰਸਡੀਜ਼ ਬੈਂਜ਼, ਰੋਲਸ ਰਾਇਸ ਪ੍ਰਮੁੱਖ ਹਨ। ਅੱਜ ਅਸੀਂ ਤੁਹਾਨੂੰ ਇਸ ਰਿਪੋਰਟ ’ਚ ਕੁਝ ਅਜਿਹੀਆਂ ਲਗਜ਼ਰੀ ਕਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਲੋਕਾਂ ਦੇ ਦਿਨਾਂ ’ਤੇ ਆਪਣੀ ਛਾਪ ਛੱਡਣ ’ਚ ਕਾਮਯਾਬ ਹੋਈਆਂ ਹਨ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
Rolls Royce Phantom VIII
ਬ੍ਰਿਟਿਸ਼ ਬ੍ਰਾਂਡ ਰੋਲਸ ਰਾਇਸ ਨੇ ਭਾਰਤ ’ਚ ਆਪਣੀ 8ਵੀਂ ਜਨਰੇਸ਼ਨ ਫੈਂਟਮ ਕਾਰ ਇਸ ਸਾਲ ਲਾਂਚ ਕੀਤੀ ਹੈ। ਇਸ ਦੇ ਸਟੈਂਡਰਡ ਵ੍ਹੀਲਬੇਸ ਐਡੀਸ਼ਨ ਦੀ ਕੀਮਤ 9.5 ਕਰੋੜ ਰੁਪਏ ਹੈ। ਐਕਸਟੈਂਡਿਡ ਵ੍ਹੀਲਬੇਸ ਦੀ ਕੀਮਤ 11.35 ਕਰੋੜ ਰੁਪਏ (ਐਕਸ-ਸ਼ੋਅਰੂਮ) ਹੈ। ਨਵੀਂ ਫੈਂਟਮ ਆਪਣੀ ਪਿਛਲੇ ਮਾਡਲ ਤੋਂ 77 ਮਿਲੀਮੀਟਰ ਛੋਟੀ, 8 ਮਿਲੀਮੀਟਰ ਉੱਚੀ ਅਤੇ 29 ਮਿਲੀਮੀਟਰ ਚੌੜੀ ਹੈ।
Mercedes-Benz S-Class Facelift
ਜਰਮਨ ਦੀ ਕਾਰ ਨਿਰਮਾਤਾ ਮਰਸਡੀਜ਼ ਬੈਂਜ਼ ਨੇ 2018 ’ਚ ਜੋ ਮਰਸਡੀਜ਼ ਬੈਂਜ਼ ਐੱਸ-ਕਲਾਸ ਦਾ ਅਪਡੇਟਿਡ ਮਾਡਲ ਲਾਂਚ ਕੀਤਾ ਜਿਸ ਦੀ ਸ਼ੁਰੂਆਤੀ ਕੀਮਤ 1.33 ਕਰੋੜ ਰੁਪਏ (ਐਕਸ-ਸ਼ੋਅਰੂਮ) ਹੈ। ਇਸ ਵਿਚ ਆਪਸ਼ਨਲ ਬੈਕਲਾਈਟਿੰਗ, ਪਾਵਰ ਟੇਲਗੇਟ, ਥ੍ਰੀ ਵੇਅ ਸਪਲਿਟ ਰੀਅਰ ਬੈਂਚ ਬੈਕਰੈਸਟ ਦੀ ਸੁਵਿਧਾ ਹੈ।
Range Rover Spot Facelift
ਇਨ੍ਹਾਂ ’ਚ ਬਦਲਾਅ ਸਿਰਫ ਬਾਹਰੀ ਹਿੱਸੇ ’ਚ ਹੀ ਨਹੀਂ ਸਗੋਂ ਇਹ ਕੈਬਿਨ ’ਚ ਵੀ ਦੇਖਣ ਨੂੰ ਮਿਲਿਆ ਹੈ। ਇਨ੍ਹਾਂ ’ਚ ਚਾਰ ਇੰਜਣ ਆਪਸ਼ਨ - ਦੋ ਡੀਜ਼ਲ ਅਤੇ ਦੋ ਪੈਟਰੋਲ ਸਨ। ਕੰਪਨੀ ਨੇ ਰੇਂਜ ਰੋਵਰ ਦਾ ਮੋਬਾਇਲ ਐਪ ਵੀ ਲਾਂਚ ਕੀਤਾ, ਜਿਸ ਨਾਲ ਤੁਸੀਂ ਆਪਣੀ ਕਾਰ ਨੂੰ ਸਟਾਰਟ ਜਾਂ ਬੰਦ ਕਰ ਸਕਦੇ ਹੋ। ਇਸ ਕਾਰ ਨੂੰ ਵੀ ਬਾਜ਼ਾਰ ’ਚ ਕਾਫੀ ਪਸੰਦ ਕੀਤਾ ਗਿਆ।