ਵਿੰਡੋਜ਼ ਡੈਸਕਟਾਪ ਲਈ ਬੈਸਟ ਫ੍ਰੀ ਮਿਊਜ਼ਿਕ ਪਲੇਅਰ

Wednesday, Mar 01, 2017 - 06:25 PM (IST)

ਵਿੰਡੋਜ਼ ਡੈਸਕਟਾਪ ਲਈ ਬੈਸਟ ਫ੍ਰੀ ਮਿਊਜ਼ਿਕ ਪਲੇਅਰ

ਜਲੰਧਰ- ਵਿੰਡੋਜ ਦੇ ਵੱਖ-ਵੱਖ ਵਰਜ਼ਨ ਨਾਲ ਆਉਣ ਵਾਲੇ ਡਿਫਾਲਟ ਪਲੇਅਰਸ ਮਿਊਜ਼ਿਕ ਤੁਹਾਡੀਆਂ ਸਾਰੀਆਂ ਜਰੂਰਤਾਂ ''ਤੇ ਖਰੇ ਨਹੀਂ ਉਤਰਦੇ ਹਨ। ਜਿਸ ਕਰਕੇ ਯੂਜ਼ਰਸ ਆਪਣੇ ਪੀ ਸੀ ਜਾਂ ਲੈਪਟਾਪ ''ਚ ਅਲਗ ਤੋਂ ਮਿਊਜ਼ਿਕ ਪਲੇਅਰ ਇੰਸਟਾਲ ਕਰਦੇ ਜਿਸ ਦੀ ਮਦਦ ਨਾਲ ਆਪਣੇ ਮਨਪੰਸਦ ਮਿਊਜ਼ਿਕ ਦਾ ਅਨੰਦ ਲੈ ਸਕਣ। ਪਰ ਕਈ ਵਾਰ ਤੁਹਾਨੂੰ ਆਪਣੇ ਜਰੂਰਤ ਮੁਤਾਬਕ ਸਹੀ ਮਿਊਜ਼ਿਕ ਐਪਲੀਕੇਸ਼ਨਸ ਨਹੀਂ ਮਿਲਦੀਆਂ। ਇਸੇ ਕਰਕੇ ਅਸੀਂ ਤੁਹਾਨੂੰ ਕੁੱਝ ਅਜਿਹੇ ਮਿਊਜ਼ਿਕ ਪਲੇਅਰਜ਼ ਦੇ ਬਾਰੇ ''ਚ ਦੱਸ ਰਹੇ ਹਾਂ, ਜੋ ਪੀ. ਸੀ ''ਤੇ ਮਿਊਜ਼ਿਕ ਸੁੱਣਨ ਦਾ ਮਜ਼ਾ ਵਧਾ ਦਿੰਦੇ ਹਨ।

foobar2000


foobar2000 ਇਕ ਪਾਵਰਫੁੱਲ ਫ੍ਰੀ ਮਿਊਜਿਕ ਐਪ ਹੈ, ਜੋ ਤੁਹਾਡੀ ਪਸੰਦ ਦੇ ਮੁਤਾਬਕ ਸਿੰਪਲ ਜਾਂ ਐਂਡਵਾਂਸਡ ਹੋ ਸਕਦਾ ਹੈ ਅਤੇ ਇਸਦੀ ਖਾਸਿਅਤ ਇਸ ਦੇ ਮਾਡਿਊਲਰ ਡਿਜ਼ਾਇਨ ਨੂੰ ਜਾਂਦਾ ਹੈ। ਇਸ ਫਰੀ ਮਿਊਜਿਕ ਐਪ ਨੂੰ ਸਿੰਪਲ ਅਤੇ ਮੈਮਰੀ ਦੇ ਲਿਹਾਜ਼ ਨਾਲ ਐਫੀਸ਼ਿਐਂਟ ਬਣਾਇਆ ਗਿਆ ਹੈ। ਤੁਸੀਂ ਇਸ ਨੂੰ ਜਿਵੇ ਦਾ ਚਾਹੋ ਉਵੇਂ ਦਾ ਕਰ ਸਕਦੇ ਹੋ ਅਤੇ ਆਪਣੇ ਮਨ ਮੁਤਾਬਕ ਫੀਚਰਸ ਜੋੜ ਸਕਦੇ ਹੋ।  ਇਸ ''ਚ ਸੀ. ਡੀ ਬਰਨਿੰਗ, ਪਲੇ ਸਟੇਸ਼ਨ ਸਾਊਂਡ ਫਾਈਲਸ ਦੀ ਡੀਕੋਡਿੰਗ, ਵਿਜ਼ੂਲਾਇਜੇਸ਼ਨਸ, ਪਲੇਲਿਸਟ ਆਰਗਨੌਇਜ਼ਰਸ ਅਤੇ ਦੂੱਜੀ ਤਰ੍ਹਾਂ ਦੀ ਲਾਭਦਾਇਕ ਚੀਜਾਂ ਹਨ।

Spotify
Spotify ਦਾ ਡੈਸਕਟਾਪ ਐਪ ਸਾਰੀਆਂ ਸਰਵਿਸਿਸਜ਼ ਦੇ ਬੇਸਟ ਫੀਚਰਸ ਤੱਕ ਤੁਹਾਡੀ ਪਹੁੰਚਾ ਨੂੰ ਆਸਾਨ ਕਰਦਾ ਹੈ, ਜਿਸ ''ਚ ਕੰਮਿਉਨਿਟੀ ਆਪਸ਼ਨਸ ਵੀ ਹੈ।

MusicBee

ਵਿੰਡੋਜ਼ ਲਈ ਇਹ ਇਕ ਸ਼ਾਨਦਾਰ ਫ੍ਰੀ ਮਿਊਜਿਕ ਐਪ ਹੈ। MusicBee ਇਕ ਖਾਸ ਮਿਊਜ਼ਿਕ ਮੈਨੇਜਰ ਅਤੇ ਪਲੇਅਰ ਹੈ। ਇਸ ''ਚ ਡਿਜਿਟਲ ਪ੍ਰੋਸੇਸਿੰਗ ਇਫੈਕਟ ਨਾਲ ਇਕ ਮਲਟੀ ਬਰੈਂਡ ਇਕਵਲਾਇਜ਼ਰ ਹੈ, ਜੋ ਕਿ ਹਾਈ ਐਂਡ ਆਡੀਓ ਕਾਰਡਸ ਨੂੰ ਸਪੋਰਟ ਕਰਦਾ ਹੈ।

MediaMonkey
ਜੇਕਰ ਤੁਹਾਡੀ ਮੀਡੀਆ ਲਾਇਬ੍ਰੇਰੀ ਕਾਫੀ ਮੁਸ਼ਕਿਲ ਭਰੀ ਹੈ ਤਾਂ MediaMonkey ਇਸ ਨੂੰ ਇਕ ਲੜੀ ''ਚ ਲਿਆਉਣ ''ਚ ਤੁਹਾਡੀ ਕਾਫ਼ੀ ਮਦਦ ਕਰੇਗਾ। MediaMonkey ਅਨਚਾਹੇ U2 ਅਲਬਮ ਨੂੰ ਸ਼ੁਰੂ ਹੋਣ ਤੋਂ ਰੋਕ ਨਹੀਂ ਸਕਦਾ ਹੈ, ਪਰ ਇਹ ਫ੍ਰੀ ਮਿਊਜਿਕ ਐਪ ਆਟੋਮੈਟਿਕ ਤਰੀਕੇ ਨਾਲ ਤੁਹਾਡੇ ਮਿਊਜਿਕ ਨੂੰ ਟੈਗ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਹ ਐਂਡ੍ਰਾਇਡ ਅਤੇ ਆਈਪਾਡਸ ਸਮੇਤ ਡਿਵਾਇਸਿਜ਼ ਨੂੰ ਸਿੰਕ ਕਰਨ, DLNA ਸਟਰੀਮਿੰਗ, ਡੀ. ਜੇ ਮੋਡ ''ਚ ਚਲਾਉਣ ''ਚ ਸਮਰੱਥ ਹੈ। ਇਹ ਆਟੋਮੈਟਿਕ ਤਰੀਕੇ ਨਾਲ ਵਾਲਿਊਮਸ ਨੂੰ ਸੈੱਟ ਕਰਦਾ ਹੈ, ਜਿਸ ਦੇ ਨਾਲ ਟ੍ਰੈਕ ਅਲਗ ਨਾਂ ਹੋਣ।

VLC ਮੀਡੀਆ ਪਲੇਅਰ
ਇਹ ਇਕ ਬਿਹਤਰੀਨ ਫ੍ਰੀ ਮਿਊਜਿਕ ਐਪ ਹੈ। VLC ਮੀਡੀਆ ਪਲੇਅਰ ਕੇਵਲ ਇਕ ਫਾਇਲ ਜਾਂ ਮਿਊਜਿਕ ਸਟ੍ਰੀਮ ਨੂੰ ਪਲੇ ਕਰ ਸਕਦਾ ਹੈ। VLC ਬਹੁਤ ਸਾਰੀਆਂ ਫਾਈਲਸ ਫਾਰਮੈਟਸ ਨੂੰ ਸਪੋਰਟ ਕਰਦਾ ਹੈ।


Related News