ਸਮਾਰਟਫੋਨ ''ਤੇ ਕ੍ਰਿਕਟ ਦਾ ਮਜ਼ਾ ਲੈਣਾ ਚਾਹੁੰਦੇ ਹੋ ਤਾਂ ਡਾਊਨਲੋਡ ਕਰੋ ਇਹ ਫ੍ਰੀ ਕ੍ਰਿਕਟ ਗੇਮਜ਼ ਐਪਸ
Saturday, Apr 15, 2017 - 12:56 PM (IST)

ਜਲੰਧਰ- ਜੇਕਰ ਤੁਸੀਂ ਕ੍ਰਿਕਟ ਦੇ ਫੈਨ ਹੋ ਤਾਂ ਇਸ ਦਿੰਨੀ ਜਰੂਰ ਆਈ. ਪੀ. ਐੱਲ ਦੇਖਣ ''ਚ ਰੁੱਝੇ ਹੋਵੋਗੇ। ਕੁੱਝ ਲੋਕ ਆਈ. ਪੀ. ਐੱਲ ਦੇ ਹਰ ਮੈਚ ਦੇਖਣਾ ਪੰਸਦ ਕਰਦੇ ਹਨ ਅਤੇ ਕੁੱਝ ਆਪਣੀ ਫੇਵਰਟ ਟੀਮ ਦੇ ਹੀ ਮੈਚ ਦੇਖਣਾ ਪੰਸਦ ਕਰਦੇ ਹਨ। ਇਸੇ ਕਰਕੇ ਜਦੋਂ ਤੁਹਾਡੀ ਫੇਵਰਟ ਟੀਮ ਨਹੀਂ ਖੇਲ ਰਹੀ ਹੁੰਦੀ ਤਾਂ ਤੁਸੀਂ ਆਪਣੇ ਸਮਾਰਟਫੋਨ ''ਤੇ ਵੀ ਕ੍ਰਿਕਟ ਖੇਡਣ ਦਾ ਅਨੰਦ ਲੈ ਸਕਦੇ ਹੋ। ਅਸੀਂ ਤੁਹਾਨੂੰ ਦੱਸ ਰਹੇ ਹਾਂ ਅਜਿਹੇ ਐਂਡ੍ਰਾਇਡ ਗੇਮਜ਼ ਬਾਰੇ ''ਚ ਜਿਨ੍ਹਾਂ ਨੂੰ ਤੁਸੀਂ ਫ੍ਰੀ ''ਚ ਡਾਊਨਲੋਡ ਕਰ ਸਕਦੇ ਹੋ। ਟੀ20, ਵਨ-ਡੇ ਅਤੇ ਟੈਸਟ ਮੈਚ ਤੋਂ ਲੈ ਕੇ ਤੁਸੀਂ ਗਲੀ ਕ੍ਰਿਕਟ ਦਾ ਮਜ਼ਾ ਲੈ ਸਕਦੇ ਹੋ
Real Cricket 16
ਰਿਅਲ ਕ੍ਰਿਕਟ 16 ਅਜਿਹੀ ਗੇਮ ਹੈ ਜੋ ਹਿੰਦੀ ''ਚ ਵੀ ਉਪਲੱਬਧ ਹੈ। ਤੁਸੀਂ ਇਸ ''ਚ ਸੈਟਿੰਗਸ ਆਦਿ ਨੂੰ ਹਿੰਦੀ ''ਚ ਵੀ ਰੱਖ ਸਕਦੇ ਹੋ ਅਤੇ ਇੰਗਲਿਸ਼ ''ਚ ਵੀ। ਥੋੜ੍ਹੀ ਗਲਤੀਆਂ ਹੋ ਮਗਰ ਸਮਝਣ ''ਚ ਕੋਈ ਮੁਸ਼ਕਿਲ ਨਹੀਂ ਹੋਵੋਗੇ।
Cricket T20 Fever 3D
ਇਸ ਗੇਮ ''ਚ ਤੁਸੀਂ ਵਨ-ਡੇ, ਟੀ20 ਅਤੇ ਪਾਵਰਪਲੇ ਫਾਰਮੈਟ ''ਚ ਗੇਮਜ਼ ਖੇਡ ਸਕਦੇ ਹੋ। ਇਸ ਦੀ ਸੈਟਿੰਗਸ ਜ਼ਿਆਦਾ ਮੁਸ਼ਕਲ ਨਹੀਂ ਹੈ ਅਤੇ ਇੰਟਰਫੇਸ ਬਹੁਤ ਕਲੀਨ ਹੈ।
Big Bash 2016
ਇਹ ਕ੍ਰੀਕੇਟ ਆਸਟ੍ਰੇਲੀਆ ਦਾ ਆਫਿਸ਼ਲ ਐਪ ਹੈ। ਇਹ ਉਥੋਂ ਦੇ ਘਰੇਲੂ “20 ਟੂਰਨਮੇਂਟ ''ਤੇ ਅਧਾਰਿਤ ਗੇਮ ਹੈ। ਇਸ ਨੂੰ ਫ੍ਰੀ ''ਚ ਖੇਡ ਸਕਦੇ ਹੋ।
World Cricket Championship 2
ਇਹ ਗੇਮ ਪਲੇ ਸਟੋਰ ''ਤੇ ਮੌਜੂਦ ਸਭ ਤੋਂ ਚੰਗੀ ਕ੍ਰਿਕਟ ਗੇਮਜ਼ ''ਚੋਂ ਇਕ ਹੈ। ਇਸ ਦੇ ਗਰਾਫਿਕਸ ਸ਼ਾਨਦਾਰ ਹਨ। ਤੁਸੀਂ ਪਲੇਅਰਸ ਦਾ ਨਾਮ ਰੀਨੇਮ ਕਰ ਸਕਦੇ ਹਨ ਅਤੇ ਆਪਣੀ ਪਸੰਦ ਦੀ ਟੀਮ ਤਿਆਰ ਕਰ ਸਕਦੇ ਹੋ। ਟੈਸਟ ਮੈਚ ਵੀ ਖੇਡ ਸਕਦੇ ਹੋ।
Cricket WorldCup Fever
ਨਾਮ ਤੋਂ ਹੀ ਸਾਫ਼ ਹੈ ਕਿ ਇਸ ''ਚ ਤੁਸੀਂ ਵਰਲਡਕੱਪ ਦੇ ਫਾਰਮੈਟ ''ਚ ਖੇਲ ਸਕਦੇ ਹੋ। ਤੁਹਾਨੂੰ ਆਪਣੀ ਪਸੰਦੀਦਾ ਟੀਮ ਚੁੱਣਨੀ ਹੋਵੋਗੀ ਅਤੇ ਉਸੇ ਨਾਲ ਖੇਡਣਾ ਹੋਵੇਗਾ।
Beach Cricket
ਮੈਦਾਨ ''ਤੇ ਕ੍ਰਿਕਟ ਖੇਡਣ ਵਾਲੇ ਗੇਮਜ਼ ਤੋਂ ਅਲਗ ਕੁੱਝ ਪਲੇ ਕਰਨਾ ਚਾਹੁੰਦੇ ਹੋ ਤਾਂ ਇਸ ਗੇਮ ਨੂੰ ਟਰਾਈ ਕਰ ਸਕਦੇ ਹੋ। ਇਸ ''ਚ ਤੁਹਾਨੂੰ ਸਮੰਦਰ ਦੇ ਕੰਡੇ ਕ੍ਰਿਕਟ ਖੇਡਣ ਦਾ ਮੌਕਾ ਮਿਲੇਗਾ।
Gully Cricket Game 2017
ਇਹ ਗੇਮ ਮੈਦਾਨ ਦੇ ਬਜਾਏ ਗਲੀ ''ਚ ਖੇਡਣ ਦੀ ਫੀਲਿੰਗ ਦਿੰਦੀ ਹੈ। ਇਸ ''ਚ ਰਨ ਆਦਿ ਦੇ ਵੀ ਉਹੀ ਨਿਯਮ ਹਨ ਜੋ ਅਸੀਂ ਗਲੀ ਕ੍ਰਿਕਟ ਖੇਡਦੇ ਸਮੇਂ ਫਾਲੋ ਕਰਦੇ ਹਾਂ।
Cricket Unlimited 2017
ਇਸ ਗੇਮ ''ਚ ਕਈ ਤਰ੍ਹਾਂ ਦੇ ਟੂਰਨਮੇਂਟਸ ਤੋਂ ਇਲਾਵਾ 9PL ਵੀ ਖੇਡ ਸਕਦੇ ਹੋ। ਜਿਨ੍ਹਾਂ ਦਿਨ ਆਈ. ਪੀ. ਐੱਲ ਦੀ ਜਿਨ੍ਹਾਂ ਟੀਮਾਂ ਦਾ ਮੈਚ ਹੋਵੇਗਾ, ਉਸ ਦਿਨ ਤੁਸੀਂ ਵੀ ਉਨ੍ਹਾਂ ਟੀਮਾਂ ਦੇ ''ਚ ਮੈਚ ਖੇਡ ਸਕਦੇ ਹੋ।