bentley ਨੇ ਕੀਤਾ ਦੁਨੀਆ ਦੀ ਸਭ ਤੋਂ ਤੇਜ਼ 4-ਸੀਟਰ ਕਾਰ ਦਾ ਖੁਲਾਸਾ
Sunday, Jan 08, 2017 - 06:19 PM (IST)
.jpg)
ਜਲੰਧਰ - ਬ੍ਰੀਟੀਸ਼ ਕਾਰ ਨਿਰਮਾਤਾ ਕੰਪਨੀ ਬੈਂਟਲੇ ਨੇ ਦੁਨੀਆ ਦੀ ਸਭ ਤੋਂ ਤੇਜ਼ 4-ਸੀਟਰ ਕਾਰ ਦਾ ਖੁਲਾਸਾ ਕੀਤਾ ਹੈ। ਇਸ ਕਾਰ ਦਾ ਨਾਮ ''ਕਾਂਟਿਨੇਂਟਲ ਜੀ. ਟੀ ਸੁਪਰਸਪੋਰਟਸ'' (Continental GT Supersports) ਹੈ। ਇਹ ਕਾਰ 0 ਤੋਂ 60 ਮੀਲ. ਪ੍ਰਤੀ. ਘੰਟੇ ਦੀ ਰਫਤਾਰ ਫੜਨ ''ਚ ਸਿਰਫ਼ 3.4 ਸੈਕਿੰਡ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਅਧਿਕਤਮ ਰਫਤਾਰ 205 ਮੀਲ. ਪ੍ਰਤੀ. ਘੰਟੇ (ਕਰੀਬ 329 ਕਿ. ਮੀ. ਪ੍ਰਤੀ. ਘੰਟੇ) ਦੀ ਹੈ।
ਇੰਜਣ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ''ਚ 6.0-ਲਿਟਰ ਦਾ W12 ਇੰਜਣ ਲਗਾ ਹੈ ਜੋ 710hp ਦੀ ਤਾਕਤ ਅਤੇ 750lb- ft ਦਾ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਹ ਦੁਨੀਆ ਦੀ ਪਹਿਲੀ ਕਾਰ ਹੈ ਜਿਸਦੇ ਫ੍ਰੰਟ ''ਚ ਕਾਰਬਨ ਸਿਰੇਮਿਕ ਨਾਲ ਬਣੀ ਲਾਰਜ ਸਾਇਜ਼ ਡਿਸਕ ਬ੍ਰੇਕ ਲਗਾਈ ਗਈਆਂ ਹਨ। 21 ਇੰਚ ਰਿਮਸ ਦੇ ਨਾਲ ਕਾਰ ''ਚ ਟਾਇਟੇਨੀਅਮ ਐਗਜਾਸਟ ਲਗਾ ਹੈ ਜੋ ਕਾਰ ਦੇ ਭਾਰ ਨੂੰ 5 ਕਿੱਲੋਗ੍ਰਾਮ ਤੱਕ ਘੱਟ ਕਰਦਾ ਹੈ। ਉਂਮੀਦ ਕੀਤੀ ਜਾ ਰਹੀ ਹੈ ਕਿ ਇਸ ਕਾਰ ਨੂੰ ਅਪ੍ਰੈਲ ਦੇ ਮਹੀਨੇ ਤੋਂ ਉਪਲੱਬਧ ਕੀਤੀ ਜਾਵੇਗੀ ਅਤੇ ਇਸਦੀ ਕੀਮਤ £212,500 (ਕਰੀਬ 178,09,018 ਰੁਪਏ) ਹੋਵੇਗੀ।