ਭਾਰਤ ’ਚ ਲਾਂਚ ਹੋਈ Bentley Bentayga EWB, ਕੀਮਤ ਜਾਣ ਰਹਿ ਜਾਓਗੇ ਹੈਰਾਨ

Sunday, Jan 22, 2023 - 05:41 PM (IST)

ਭਾਰਤ ’ਚ ਲਾਂਚ ਹੋਈ Bentley Bentayga EWB, ਕੀਮਤ ਜਾਣ ਰਹਿ ਜਾਓਗੇ ਹੈਰਾਨ

ਆਟੋ ਡੈਸਕ– Bentley Bentayga EWB ਭਾਰਤ ’ਚ ਲਾਂਚ ਹੋ ਗਈ ਹੈ। ਇਸ ਕਾਰ ਦੀ ਕੀਮਤ 6 ਕਰੋੜ ਰੁਪਏ ਐਕਸ-ਸ਼ੋਅਰੂਮ ਹੈ। ਕਾਰ ਦੀ ਬੁਕਿੰਗ ਬੈਂਟਲੇ ਡੀਲਰਸ਼ਿਪ ਤੋਂ ਕੀਤੀ ਜਾ ਸਕਦੀ ਹੈ। ਇਸ ਕਾਰ ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। 

PunjabKesari

ਇੰਜਣ

Bentley Bentayga EWB ’ਚ 4.0 ਲੀਟਰ ਟਵਿਨ-ਟਰਬੋ ਵੀ8 ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 542 bhp ਦੀ ਪਾਵਰ ਅਤੇ 770 Nm ਦਾ ਟਾਰਕ ਜਨਰੇਟ ਕਰਦਾ ਹੈ। ਇਹ ਕਾਰ 4.6 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸਦੀ ਟਾਪ ਸਪੀਡ 290 ਕਿਲੋਮੀਟਰ ਪ੍ਰਤੀ ਘੰਟਾ ਹੈ। 

PunjabKesari

ਫੀਚਰਜ਼

Bentley Bentayga EWB ’ਚ 22 ਇੰਚ ਦੇ 10-ਸਪੋਕ ਟਾਇਰ, ਬ੍ਰਾਈਟ ਲੋਅਰ ਬੰਪਰ ਗਰਿਲਸ, ਐਜਯੋਰ ਕਢਾਈ ਅਤੇ ਬੈਜਿੰਗ, ਕਵਿਲਟੇਡ ਸੀਟਾਂ, ਮੂਡ ਲਾਈਟਿੰਗ, ਹੀਟੇਡ ਸਟੀਅਰਿੰਗ ਵ੍ਹੀਲ, ਐਂਡਰਾਇਡ ਆਟੋ ਐਂਡ ਐਪਲ ਕਾਰ ਪਲੇਅ, ਇੰਟਰਟੇਨਮੈਂਟ ਸਿਸਟਮ, ਵਾਇਰਲੈੱਸ ਟੱਚ ਸਕਰੀਨ ਰਿਮੋਟ, ਹੈੱਡ ਅਪ ਡਿਸਪਲੇਅ, ਨਾਈਟ ਵਿਜਨ ਕੈਮਰਾ ਅਤੇ ਲੈਨ ਡਿਟੈਕਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ। 


author

Rakesh

Content Editor

Related News