Benelli ਫਰਵਰੀ ਮਹੀਨੇ ਭਾਰਤ 'ਚ ਲਾਂਚ ਕਰੇਗੀ ਇਹ ਦੋ ਦਮਦਾਰ ਬਾਈਕਸ

12/30/2018 1:40:24 PM

ਆਟੋ ਡੈਸਕ- ਮੋਟਰਸਾਈਕਲ ਨਿਰਮਾਤਾ ਕੰਪਨੀ Benelli ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕੰਪਨੀ ਭਾਰਤ 'ਚ ਆਪਣੀ TRK 502 ਤੇ TRK 502X ਬਾਈਕ ਲਾਂਚ ਕਰੇਗੀ। ਇਨ੍ਹਾਂ ਦੋਨ੍ਹਾਂ ਬਾਈਕਸ ਨੂੰ ਭਾਰਤ 'ਚ ਫਰਵਰੀ 2018 'ਚ ਲਾਂਚ ਕੀਤਾ ਜਾਵੇਗੀ। ਹਾਲਾਂਕਿ ਕੰਪਨੀ ਡੀਲਰਸ਼ਿਪ ਨੇ ਅਜੇ ਬੁਕਿੰਗ ਲੈਣਾ ਸ਼ੁਰੂ ਨਹੀਂ ਕੀਤਾ ਹੈ। ਜਾਣਕਾਰੀ ਦੇ ਮੁਤਾਬਕ ਜਨਵਰੀ 2019 ਦੇ ਅਖਿਰ ਤੱਕ ਕੰਪਨੀ ਬੁਕਿੰਗ ਸ਼ੁਰੂ ਕਰ ਦੇਵੇਗੀ। TRK 502 ਦੀ ਕੀਮਤ 5 ਤੋਂ 5.5 ਲੱਖ ਹੋ ਸਕਦੀ ਹੈ। ਉਥੇ ਹੀ 502X ਦੀ ਕੀਮਤ TRK 502 ਤੋਂ ਲਗਭਗ 50,000 ਰੁਪਏ ਜ਼ਿਆਦਾ ਹੋ ਸਕਦੀ ਹੈ।PunjabKesariਇਸ ਦੋਵਾਂ ਬਾਈਕਸ 'ਚ 499.6cc ਇੰਜਣ ਮੌਜੂਦ ਹੈ। ਨਾਲ ਹੀ ਇਨ੍ਹਾਂ ਦੋਨ੍ਹਾਂ ਬਾਈਕਸ 'ਚ ਲਿਕਵਿਡ ਕੂਲਡ ਟਵਿਨ ਇੰਜਣ ਮੌਜੂਦ ਹੈ। ਦੋਨਾਂ ਬਾਈਕਸ ਦਾ ਬਾਡੀਵਰਕ ਲਗਭਗ ਇਕ ਵਰਗਾ ਹੈ 'ਤੇ 502 'ਚ 17 ਇੰਚ ਦੇ ਪਹੀਏ ਮੌਜੂਦ ਹਨ। ਜਦੋਂ ਕਿ 502 X 19 ਇੰਚ ਰੀਅਰ ਵ੍ਹੀਲ ਤੇ 17 ਇੰਚ ਫਰੰਟ ਵ੍ਹੀਲ ਤੋਂ ਲੈਸ ਹੈ। TRK 502X 'ਚ ਸੀਟ ਦੀ ਹਾਈਟ 850mm ਹੈ ਜਦ ਕਿ ਇਸ ਬਾਈਕ ਦਾ ਗਰਾਊਂਡ ਕਲਿਅਰੰਸ 220mm ਹੈ। ਇਸ ਬਾਈਕ 'ਚ ਫਰੰਟ 'ਚ 320mm ਡਿਸਕ ਬ੍ਰੇਕ ਮੌਜੂਦ ਹਨ ਜਦੋਂ ਕਿ 260mm ਡਿਸਕ ਬ੍ਰੇਕ ਪਿਛਲੇ ਪਹੀਏ 'ਚ ਮੌਜੂਦ ਹਨ। TRK 502 'ਤੇ TRK 502X Benelli ਦੇ ਪਹਿਲੇ ਪ੍ਰੋਡਕਟਸ ਹੋਣਗੇ ਜੋ ਭਾਰਤ 'ਚ ਲਾਂਚ ਕੀਤੇ ਜਾਣਗੇ।PunjabKesari


Related News