ਇੰਤਜ਼ਾਰ ਖਤਮ! ਭਾਰਤ ’ਚ ਅਧਿਕਾਰਤ ਤੌਰ ’ਤੇ ਲਾਂਚ ਹੋਈ ‘ਬੈਟਲਗ੍ਰਾਊਂਡ ਮੋਬਾਇਲ ਇੰਡੀਆ’
Friday, Jul 02, 2021 - 01:01 PM (IST)

ਗੈਜੇਟ ਡੈਸਕ– ਬੈਟਲਗ੍ਰਾਊਂਡ ਮੋਬਾਇਲ ਇੰਡੀਆ ਗੇਮ ਨੂੰ ਆਖਿਰਕਾਰ ਭਾਰਤ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਗਿਆ ਹੈ। ਇਸ ਗੇਮ ਦੀ ਲਾਂਚਿੰਗ ਕੰਪਨੀ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਕੀਤੀ ਹੈ। ਦੱਸ ਦੇਈਏ ਕਿ ਇਹ ਗੇਮ ਪਬਜੀ ਮੋਬਾਇਲ ਦਾ ਭਾਰਤੀ ਵਰਜ਼ਨ ਹੈ ਜਿਸ ਨੂੰ ਇਸ ਦੀ ਡਿਵੈਲਪਰ ਕੰਪਨੀ ਕਰਾਫਟੋਨ ਨੇ ਡਾਊਨਲੋਡਿੰਗ ਲਈ ਉਪਲੱਬਧ ਕਰ ਦਿੱਤਾ ਹੈ। ਇਸ ਗੇਮ ਨੂੰ ਹੁਣ ਤੁਸੀਂ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ, ਉਥੇ ਹੀ ਜਿਨ੍ਹਾਂ ਯੂਜ਼ਰਸ ਨੇ ਇਸ ਨੂੰ ਅਰਲੀ ਐਕਸੈਸ ਤਹਿਤ ਡਾਊਨਲੋਡ ਕੀਤਾ ਸੀ, ਉਨ੍ਹਾਂ ਨੂੰ ਗੂਗਲ ਪਲੇਅ ਸਟੋਰ ’ਤੇ ਇਸ ਗੇਮ ਦੀ ਅਪਡੇਟ ਮਿਲੇਗੀ। ਦੱਸ ਦੇਈਏ ਕਿ ਜੇਕਰ ਤੁਸੀਂ ਆਈ.ਓ.ਐੱਸ. ਬੇਸਡ ਆਪਰੇਟਿੰਗ ਸਿਸਟਮ ਵਾਲੀ ਡਿਵਾਈਸ ਦੀ ਵਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਗੇਮ ਲਈ ਥੇੜ੍ਹਾ ਇੰਤਜ਼ਾਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਇਸ ਦੀ ਡਿਵੈਲਪਰ ਕੰਪਨੀ ਕਰਾਫਟੋਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਸ ਗੇਮ ਨੂੰ ਕਿਸੇ ਵੀ ਥਰਡ ਪਾਰਟੀ ਸਟੋਰ ਤੋਂ ਡਾਊਨਲੋਡ ਕਰਨ ਦੀ ਲੋੜ ਨਹੀਂਹੈ। ਇਸ ਵਿਚ ਯੂਜ਼ਰਸ ਨੂੰ 19 ਅਗਸਤ ਤਕ ਰਿਵਾਰਡ ਪੁਆਇੰਟ ਮਿਲਣਗੇ। ਕਰਾਫਟੋਨ ਨੇ ਗੇਮ ਦੀ ਲਾਂਚਿੰਗ ’ਤੇ ਸੈਲੀਬ੍ਰੇਸ਼ਨ ਆਫਰ ਤਹਿਤ ਇਨ-ਗੇਮ ਈਵੈਂਟ ਦਾ ਐਲਾਨ ਕੀਤਾ ਹੈ। ਕੰਪਨੀ ਮੁਤਾਬਕ, ਬੀ.ਜੀ.ਐੱਮ.ਆਈ. ਗੇਮ ਖੇਡਣ ਵਾਲੇ ਕਿਸੇ ਵੀ ਯੂਜ਼ਰ ਦਾ ਡਾਟਾ ਸਟੋਰ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਗੂਗਲ ਰਿਕਾਰਡ ਕਰਦੈ ਤੁਹਾਡੀਆਂ ਗੱਲਾਂ, 'OK Google' ਬੋਲਦੇ ਹੀ ਸ਼ੁਰੂ ਹੋ ਜਾਂਦੀ ਹੈ ਰਿਕਾਰਡਿੰਗ