ਵਿੰਡੋਜ਼ PC ’ਤੇ ਵੀ ਖੇਡ ਸਕਦੇ ਹੋ ਬੈਟਲਗ੍ਰਾਊਂਡ ਗੇਮ, ਜਾਣੋ ਡਾਊਨਲੋਡ ਕਰਨ ਦਾ ਤਰੀਕਾ
Saturday, Jun 26, 2021 - 05:06 PM (IST)
ਗੈਜੇਟ ਡੈਸਕ– ਕਰਾਫਟੋਨ ਨੇ ਹਾਲ ਹੀ ’ਚ ਭਾਰਤੀ ਗੇਮਰਾਂ ਲਈ ਪਬਜੀ ਮੋਬਾਇਲ ਦੇ ਭਾਰਤੀ ਵਰਜ਼ਨ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਦੇ ਅਰਲੀ ਐਕਸੈਸ ਨੂੰ ਰਿਲੀਜ਼ ਕੀਤਾ ਸੀ। ਜਿਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਅਜੇ ਗੇਮ ਦੀ ਟੈਸਟਿੰਗ ਹੋ ਰਹੀ ਹੈ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਬੀਟਾ ਅਜੇ ਸਿਰਫ਼ ਉਨ੍ਹਾਂ ਯੂਜ਼ਰਸ ਲਈ ਉਪਲੱਬਧ ਹੈ ਜਿਨ੍ਹਾਂ ਨੇ ਗੂਗਲ ਪਲੇਅ ਸਟੋਰ ’ਤੇ ਗੇਮ ਲਈ ਪ੍ਰੀ-ਰਜਿਸਟਰ ਕੀਤਾ ਸੀ। ਇਸ ਦਾ ਮਤਲਬ ਹੈ ਕਿ ਗੇਮ ਦਾ ਅਧਿਕਾਰਤ ਵਰਜ਼ਨ ਜਲਦ ਹੀ ਰੋਲ ਆਊਟ ਕੀਤਾ ਜਾ ਸਕਦਾ ਹੈ। ਹਾਲਾਂਕਿ, ਇਹ ਅਜੇ ਸਿਰਫ਼ ਐਂਡਰਾਇਡ ਡਿਵਾਈਸ ਲਈ ਹੀ ਉਪਲੱਬਧ ਹੋਵੇਗਾ।
ਕਰਾਫਟੋਨ ਨੇ ਅਜੇ ਤਕ ਆਈ.ਓ.ਐੱਸ. ਵਰਜ਼ਨ ਲਈ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਪਰ ਹੁਣ ਤੁਸੀਂ ਇਸ ਬੈਟਲ ਰਾਇਲ ਗੇਮ ਨੂੰ ਸਿਰਫ਼ ਫੋਨ ’ਤੇ ਹੀ ਨਹੀਂ ਸਗੋਂ ਆਪਣੇ ਵਿੰਡੋਜ਼ ਪੀ.ਸੀ. ’ਤੇ ਵੀ ਖੇਡ ਸਕਦੇ ਹੋ।
ਇਹ ਵੀ ਪੜ੍ਹੋ– ‘ਹੀਰੋ ਇਲੈਕਟ੍ਰਿਕ ਨੇ ਆਪਣੇ ਲੋਕਪ੍ਰਿਯ ਮਾਡਲਾਂ ਦੀਆਂ ਕੀਮਤਾਂ 33 ਫੀਸਦੀ ਤੱਕ ਘਟਾਈਆਂ’
ਇਹ ਹੈ ਤਰੀਕਾ
ਆਪਣੇ ਪੀ.ਸੀ. ’ਤੇ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਖੇਡਣ ਲਈ ਤੁਹਾਨੂੰ ਇਕ ਐਂਡਰਾਇਡ ਐਮੁਲੇਟਰਸ ਦਾ ਇਸਤੇਮਾ ਕਰਨ ਦੀ ਲੋੜ ਹੋਵੇਗੀ ਕਿਉਂਕਿ ਅਜੇ ਤਕ ਇਸ ਗੇਮ ਦਾ ਕੋਈ ਅਧਿਕਾਰਤ ਪੀ.ਸੀ. ਵਰਜ਼ਨ ਲਾਂਚ ਨਹੀਂ ਕੀਤਾ ਗਿਆ। ਇਹ ਐਂਡਰਾਇਡ ਐਮੁਲੇਟਰਸ ਤੁਹਾਡੇ ਲੈਪਟਾਪ/ਪੀ.ਸੀ. ਨੂੰ ਸਮਾਰਟਫੋਨ ਐਪ ਨੂੰ ਉਂਝ ਹੀ ਚਲਾਉਣ ’ਚ ਮਦਦ ਕਰਦੇ ਹਨ ਜਿਵੇਂ ਤੁਸੀਂ ਆਪਣੇ ਐਂਡਰਾਇਡ ਸਮਾਰਟਫੋਨ ’ਤੇ ਕਰਦੇ ਹੋ। ਤੁਸੀਂ ਇਨ੍ਹਾਂ ਐਮੁਲੇਟਰ ਦਾ ਇਸਤੇਮਾਲ ਆਪਣੇ ਮੈਕ ’ਤੇ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ– iPhone ਯੂਜ਼ਰਸ ਲਈ ਬੁਰੀ ਖ਼ਬਰ! ਜਲਦ ਬੰਦ ਹੋ ਸਕਦੈ ਇਹ ਮਾਡਲ
ਜੇਕਰ ਤੁਸੀਂ ਇਕ ਐਂਡਰਾਇਡ ਐਮੁਲੇਟਰ ਲਈ ਸਰਚ ਕਰ ਰਹੇ ਹੋ ਤਾਂ ਇਥੇ ਕੁਝ ਅਜਿਹੇ ਆਪਸ਼ਨ ਹਨ ਜਿਨ੍ਹਾਂ ’ਤੇ ਤੁਸੀਂ ਵਿਚਾਰ ਕਰ ਸਕਦੇ ਹੋ।
- LD Player (ਸਿਰਫ਼ ਵਿੰਡੋਜ਼ ਲੈਪਾਟਪ ਅਤੇ PCs ਲਈ)
- NoxPlayer (ਵਿੰਡੋਜ਼ ਅਤੇ ਮੈਕ ’ਤੇ ਕੰਮ ਕਰਦਾ ਹੈ।
- Bluestacks (ਵਿੰਡੋਜ਼ ਅਤੇ ਮੈਕ ’ਤੇ ਕੰਮ ਕਰਦਾ ਹੈ)
ਇਨ੍ਹਾਂ ’ਚੋਂ ਕਿਸੇ ਵੀ ਐਂਡਰਾਇਡ ਐਮੁਲੇਟਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਯਕੀਨੀ ਕਰੋ ਕਿ ਐਮੁਲੇਟਰ ਐਂਡਰਾਇਡ 5.1.1 ਜਾਂ ਇਸ ਤੋਂ ਉਪਰ ਵਾਲੇ ਵਰਜ਼ਨ ’ਤੇ ਕੰਮ ਕਰਦਾ ਹੈ। ਬੈਟਲਗ੍ਰਾਊਂਡ ਮੋਬਾਇਲ ਇੰਡੀਆ ਨੂੰ ਚਲਾਉਣ ਲਈ ਤੁਹਾਨੂੰ ਸਿਸਟਮ ’ਤੇ ਘੱਟੋ-ਘੱਟ 2 ਜੀ.ਬੀ. ਰੈਮ ਦੀ ਵੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ– ਵਟਸਐਪ ’ਚ ਜੁੜਨਗੇ ਦੋ ਨਵੇਂ ਫੀਚਰ, ਬਦਲ ਜਾਵੇਗਾ ਚੈਟਿੰਗ ਕਰਨ ਦਾ ਅੰਦਾਜ਼
ਆਪਣੇ ਪੀ.ਸੀ. ਜਾਂ ਲੈਪਟਾਪ ’ਤੇ ਇੰਝ ਡਾਊਨਲੋਡ ਕਰੋ ਗੇਮ
1. ਅਧਿਕਾਰਤ ਵੈੱਬਸਾਈਟ ਤੋਂ ਐਂਡਰਾਇਜ ਐਮੁਲੇਟਰ ਡਾਊਨਲੋਡ ਕਰੋ।
2. ਆਪਣੇ ਡਿਵਾਈਸ ’ਤੇ ਐਮੁਲੇਟਰ ਇੰਸਟਾਲ ਕਰੋ।
3. ਐਮੁਲੇਟਰ ਲਾਂਚ ਕਰਨ ਤੋਂ ਬਾਅਦ, ਉਸ ’ਤੇ ਗੂਗਲ ਪਲੇਅ ਸਟੋਰ ਦਾ ਆਪਸ਼ਨ ਚੈੱਕ ਕਰੋ।
4. ਆਪਣੀ ਗੂਗਲ ਆਈ.ਡੀ. ਤੋਂ ਲਾਗਇਨ ਕਰੋ।
5. ਹੁਣ ਬੈਟਲਗ੍ਰਾਊਂਡ ਮੋਬਾਇਲ ਇੰਡੀਆ ਸਰਚ ਕਰੋ।
6. ਆਪਣੇ ਪੀ.ਸੀ./ਲੈਪਟਾਪ ’ਤੇ ਗੇਮ ਡਾਊਨਲੋਡ ਕਰਨ ਲਈ ‘Install’ ਬਟਨ ’ਤੇ ਟੈਪ ਕਰੋ।
7. ਡਾਊਨਲੋਡ ਹੋਣ ਤੋਂ ਬਾਅਦ ਐਡੀਸ਼ਨਲ ਫਾਈਲ ਡਾਊਨਲੋਡ ਕਰਨ ਲਈ ਗੇਮ ਲਾਂਚ ਕਰੋ।
8. ਬੈਟਲਗ੍ਰਾਊਂਡ ਮੋਬਾਇਲ ਇੰਡੀਆ ਖੇਡਣਾ ਸ਼ੁਰੂ ਕਰਨ ਲਈ ਆਪਣੀ ਟਵਿੱਟਰ ਜਾਂ ਫੇਸਬੁੱਕ ਆਈ.ਡੀ. ਤੋਂ ਲਾਗਇਨ ਕਰੋ।
ਇਹ ਵੀ ਪੜ੍ਹੋ– ਟਵਿੱਟਰ ਨੇ 1 ਘੰਟੇ ਲਈ ਬੰਦ ਕੀਤਾ IT ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ