ਲਾਂਚ ਹੋਇਆ ਸਭ ਤੋਂ ਸਸਤਾ ਟੈਬਲੇਟ, ਜਾਣੋ ਕੀਮਤ
Thursday, Nov 17, 2016 - 05:20 PM (IST)
ਜਲੰਧਰ- ਐਮੇਜ਼ਾਨ ਨੇ 80 ਡਾਲਰ ''ਚ ਸਭ ਤੋਂ ਸਸਤੇ ਟੈਬਲੇਟ ਨੂੰ ਲਾਂਚ ਕੀਤਾ ਸੀ ਹੁਣ ਇਸ ਨੂੰ ਟੱਕਰ ਦੇਣ ਲਈ Barnes & Noble ਨੇ ਸਭ ਤੋਂ ਸਸਤੇ ਟੈਬਲੇਟ ਨੂੰ ਲਾਂਚ ਕੀਤਾ ਹੈ ਜਿਸ ਦੀ ਕੀਮਤ ਸਿਰਫ 50 ਡਾਲਰ (ਕਰੀਬ 3300 ਰੁਪਏ) ਹੈ। ਇਸ ਟੈਬਲੇਟ ਦਾ ਨਾਂ Nook ਹੈ। ਇਹ ਟੈਬਲੇਟ 25th ਨੰਬਰ ਨਾਲ ਵਿਕਰੀ ਲਈ ਉਪਲੱਬਧ ਹੈ। ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਆਈ.ਪੀ.ਐੱਸ. ਡਿਸਪਲੇ, 8ਜੀ.ਬੀ. ਆਨਬੋਰਡ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਸ ਟੈਬਲੇਟ ਨਾਲ ਯੂਜ਼ਰਸ ਕਈ ਡਿਜੀਟਲ ਬੁੱਕਸ ਡਾਊਨਲੋਡ ਕਰ ਸਕਦੇ ਹਨ।
