ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ ਐਪ, ਹੋ ਸਕਦੈ ਵੱਡਾ ਨੁਕਸਾਨ

03/05/2020 3:17:59 PM

ਗੈਜੇਟ ਡੈਸਕ– ਗੂਗਲ ਪਲੇਅ ਸਟੋਰ ’ਤੇ ਕਈ ਅਜਿਹੀਆਂ ਐਪਸ ਨੂੰ ਪਿਛਲੇ ਕੁਝ ਸਾਲਾਂ ’ਚ ਹਟਾਇਆ ਗਿਆ ਹੈ ਜੋ ਜਾਂ ਤਾਂ ਯੂਜ਼ਰਜ਼ ਦੀ ਜਾਸੂਸੀ ਕਰਦੀਆਂ ਹਨ ਜਾਂ ਫਿਰ ਉਨ੍ਹਾਂ ’ਚ ਮਾਲਵੇਅਰ ਇੰਸਟਾਲ ਹੁੰਦਾ ਸੀ। ਅਜਿਹੀ ਹੀ ਇਕ ਐਪ ‘ਕਲੀਨ ਮਾਸਟਰ’ ਨੂੰ ਵੀ ਕਰੀਬ 2 ਸਾਲ ਪਹਿਲਾਂ ਗੂਗਲ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ ਸੀ ਪਰ ਇਕ ਨਵੀਂ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਐਪ ਅਜੇ ਵੀ ਆਪਣੇ ਨਵੇਂ ਅਤੇ ਪੁਰਾਣੇ ਯੂਜ਼ਰਜ਼ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਦਰਅਸਲ, ਅੱਜ ਵੀ ਕਈ ਯੂਜ਼ਰਜ਼ ਇਸ ਐਪ ਦਾ ਇਸਤੇਮਾਲ ਆਪਣੇ ਸਮਾਰਟਫੋਨ ’ਚ ਕਰ ਰਹੇ ਹਨ। 

Forbes ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ‘ਕਲੀਨ ਮਾਸਟਰ’ ਐਪ ਯੂਜ਼ਰਜ਼ ਦਾ ਡਾਟਾ ਚੋਰੀ ਕਰਦੀ ਹੈ। ਇਹ ਯੂਜ਼ਰ ਦਾ ਹਰ ਤਰ੍ਹਾਂ ਦਾ ਪ੍ਰਾਈਵੇਟ ਵੈੱਬ ਡਾਟਾ ਚੋਰੀ ਕਰਨ ਦਾ ਕੰਮ ਕਰਦੀ ਹੈ। ਇਸ ਤੋਂ ਪਹਿਲਾਂ ਜਦੋਂ ਐਪ ਨੂੰ ਹਟਾਇਆ ਗਿਆ ਸੀ ਉਦੋਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ ਜਿਨ੍ਹਾਂ ’ਚ ਐਪ ’ਤੇ ਦੋਸ਼ ਲਗਾਇਆ ਗਿਆਸੀ ਕਿ ਇਹ ਫਰਾਡ ਸਕੀਮਾਂ ’ਚ ਸ਼ਾਮਲ ਹੈ। ਹਾਲਾਂਕਿ, ਗੂਗਲ ਨੇ ਇਹ ਕਦੇ ਵੀ ਸਾਫ ਨਹੀਂ ਕੀਤਾ ਸੀ ਕਿ ਇਸ ਐਪ ਨੂੰ ਹਟਾਇਆ ਕਿਉਂ ਜਾ ਰਿਹਾ ਹੈ। 

PunjabKesari

ਜਾਣਕਾਰੀ ਲਈ ਦੱਸ ਦੇਈਏ ਕਿ ‘ਕਲੀਨ ਮਾਸਟਰ’ ਐਪ ਚੀਨ ਦੀ ਇੰਟਰਨੈੱਟ ਕੰਪਨੀ Cheetah Mobile ਦੁਆਰਾ ਤਿਆਰ ਕੀਤੀ ਗਈ ਸੀ। ਸਾਈਬਰ ਸਕਿਓਰਿਟੀ ਰਿਸਰਚਰਾਂ ਦਾ ਕਹਿਣਾ ਹੈ ਕਿ ਇਸ ਕੰਪਨੀ ਦੇ ਦੂਜੇ ਪ੍ਰੋਡਕਟਸ ਜਿਵੇਂ CM Browser, CM Launcher ਅਤੇ Security Master ਵੀ ਯੂਜ਼ਰਜ਼ ਦਾ ਡਾਟਾ ਚੋਰੀ ਕਰਦੇ ਹਨ। ‘ਕਲੀਨ ਮਾਸਟਰ’ ਦੀ ਗੱਲ ਕਰੀਏ ਤਾਂ ਇਹ ਐਪ ਯੂਜ਼ਰਜ਼ ਦੀ ਬ੍ਰਾਊਜ਼ਿੰਗ ਹਿਸਟਰੀ, ਸਰਚ ਇੰਜਣ ਕਵੈਰੀ, ਵਾਈ-ਫਾਈ ਐਕਸੈਸ ਪੁਆਇੰਟਸ ਵਰਗੇ ਡਾਟਾ ਨੂੰ ਚੋਰੀ ਕਰਦੀ ਹੈ। VPN Pro ’ਤੇ ਵੀ ਇਕ ਪੋਸਟ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਇਹ ਐਪ ਯੂਜ਼ਰਜ਼ ਦੀ ਪ੍ਰਾਈਵੇਟ ਜਾਣਕਾਰੀ ਚੋਰੀ ਕਰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਇਸ ਐਪ ਨੂੰ ਅਜੇ ਵੀ ਆਪਣੇ ਫੋਨ ’ਚ ਇਸਤੇਮਾਲ ਕਰ ਰਹੇ ਹੋ ਤਾਂ ਇਸ ਨੂੰ ਤੁਰੰਤ ਡਿਲੀਟ ਕਰ ਦਿਓ।

ਕੰਪਨੀ ਦਾ ਬਿਆਨ
ਹਾਲਾਂਕਿ, Cheetah Mobile ਨੇ ਆਪਣੀ ਸਫਾਈ ਪੇਸ਼ ਕਰਦੇ ਹੋਏ ਕਿਹਾ ਸੀ ਕਿ ਉਹ ਡਾਚਾ ਨੂੰ ਕਿਸੇ ਗਲਤ ਕੰਮ ਲਈ ਇਕੱਠਾ ਨਹੀਂ ਕਰਦੇ। ਇੰਟਰਨੈੱਟ ਬ੍ਰਾਊਜ਼ਿੰਗ ਨੂੰ ਮਾਨੀਟਰ ਕਰਨ ਦੇ ਪਿੱਛੇ ਇਹ ਕਾਰਨ ਹੈ ਕਿ ਕਿਤੇ ਕੋਈ ਯੂਜ਼ਰ ਕਿਸੇ ਖਤਰਨਾਕ ਸਾਈਟ ’ਤੇ ਤਾਂ ਨਹੀਂ ਜਾ ਰਿਹਾ। ਉਥੇ ਹੀ ਵਾਈ-ਫਾਈ ਨੈੱਟਵਰਕਸ ਐਕਸੈਸ ਕਰਨ ਨੂੰ ਲੈ ਕੇ ਵੀ ਕੰਪਨੀ ਨੇ ਆਪਣੀ ਸਫਾਈ ਦਿੱਤੀ ਹੈ। ਕੰਪਨੀ ਦਾ ਕਹਿਣਾ ਸੀ ਕਿ ਯੂਜ਼ਰਜ਼ ਨੂੰ ਫੇਕ ਵਾਈ-ਫਾਈ ਨੈੱਟਵਰਕਸ ਤੋਂ ਦੂਰ ਰੱਖਣ ਲਈ ਹੀ ਇਸ ਨੂੰ ਕੰਪਨੀ ਦੁਆਰਾ ਐਕਸੈਸ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ– ਸਾਵਧਾਨ! ਮੋਬਾਇਲ ਐਪ ਰਾਹੀਂ ਕਰਦੇ ਹੋ ਬੈਂਕ ਨਾਲ ਜੁੜੇ ਕੰਮ ਤਾਂ ਖਾਲ੍ਹੀ ਹੋ ਸਕਦੈ ਖਾਤਾ


Related News