ਚੀਨੀ ਐਪਸ ''ਤੇ ਲੱਗਾ Ban, ਹੁਣ ਤੁਸੀਂ ਵਰਤੋ ਇਹ ਭਾਰਤੀ Apps

06/30/2020 1:27:42 PM

ਗੈਜੇਟ ਡੈਸਕ : ਸਰਕਾਰ ਵੱਲੋਂ ਭਾਰਤ ਵਿਚ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਗਿਆ ਹੈ। ਇਸ ਵਿਚ TikTok, UC ਬ੍ਰਾਊਸਰ, Shareit ਅਤੇ Camscanner ਵਰਗੀਆਂ ਲੋਕ ਪ੍ਰਸ਼ਿੱਧ ਐਪਸ ਸ਼ਾਮਲ ਹਨ, ਜਿਨ੍ਹਾਂ ਦੀ ਲੋਕ ਕਾਫ਼ੀ ਜ਼ਿਆਦਾ ਵਰਤੋ ਵੀ ਕਰ ਰਹੇ ਸੀ। ਇਨ੍ਹਾਂ ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਭਾਰਤੀ ਸਰਕਾਰ ਨੇ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਲਿਆ ਹੈ। ਸਰਕਾਰ ਨੇ ਇਸ ਨੂੰ ਦੇਸ਼ ਦੀ ਸੁਰੱਖਿਆ ਤੇ ਏਕਤਾ ਨੂੰ ਬਣਾਏ ਰੱਖਣ ਲਈ ਜ਼ਰੂਰੀ ਕਦਮ ਦੱਸਿਆ ਹੈ। ਚੀਨੀ ਐਪਸ ਦੇ ਬੰਦ ਹੋਣ ਨਾਲ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਤੁਹਾਡੇ ਕੋਲ ਭਾਰਤੀ ਭਾਵ ਕਿ ਦੇਸੀ ਐਪਸ ਦੇ ਬਦਲ ਮੌਜੂਦ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਐਪਸ ਦੇ ਬਾਰੇ ਦੱਸਣ ਵਾਲੇ ਹਾਂ।

ਟਿਕ-ਟਾਕ ਦੇ ਬਦਲ ਵਿਚ ਉਪਲੱਬਧ ਹੈ Roposo App
ਟਿਕ-ਟਾਕ ਦੇ ਬਦਲ ਵਿਚ ਭਾਰਤ ਯੂਜ਼ਰਸ ਦੇ ਕੋਲ Roposo ਐਪ ਮੌਜੂਦ ਹੈ। ਖਾਸ ਗੱਲ ਇਹ ਹੈ ਕਿ ਸਰਕਾਰ ਦਾ ਸਿਟੀਜਨ ਇੰਗੇਜ਼ਮੈਂਟ ਪਲੈਟਫਾਰਮ MyGovIndia ਵੀ ਇਸ ਦਾ ਹਿੱਸਾ ਹੈ। ਇਹ 10 ਭਾਰਤੀ ਭਾਸ਼ਾਵਾਂ ਵਿਚ ਐਂਡਰਾਇਡ ਤੇ iOS ਦੋਵੇਂ ਹੀ ਪਲੈਟਫਾਰਮ 'ਤੇ ਮੌਜੂਦ ਹਨ। ਇਸ ਐਪ ਨੂੰ IIT ਦਿੱਲੀ ਦੇ 3 ਵਿਦਿਆਰਥੀਆਂ ਨੇ ਤਿਆਰ ਕੀਤਾ ਹੈ। ਗੂਗਲ ਪਲੇਅ ਸਟੋਰ 'ਤੇ ਇਸ ਐਪ ਨੂੰ 50 ਮਿਲੀਅਨ ਤੋਂ ਵੀ ਜ਼ਿਆਦਾ ਡਾਊਨਲੋਡ ਮਿਲ ਚੁੱਕੇ ਹਨ। ਇਸ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਐਪ ਤੁਹਾਨੂੰ ਪੁਆਈਂਟਸ ਦੇ ਰੂਪ 'ਚ ਪੈਸੇ ਦਿੰਦੀ ਹੈ।10,000 ਪੁਆਈਂਟ ਦੇ 10 ਰੁਪਏ ਮਿਲਦੇ ਹਨ। ਜੇਕਰ ਤੁਹਾਡੇ ਅਕਾਊਂਟ ਵਿਚ ਘੱਟ ਤੋਂ ਘੱਟ 5000 ਪੁਆਂਟ ਹੋ ਜਾਂਦੇ ਹਨ ਤਾਂ ਤੁਸੀਂ ਇਸ ਨੂੰ ਆਪਣੇ ਪੇ. ਟੀ. ਐੱਮ. ਵਿਚ ਆਸਾਨੀ ਨਾਲ ਟ੍ਰਾਂਸਫਰ ਕਰ ਸਕਦੇ ਹੋ।

ਟਿਕ-ਟਾਕ ਦੀ ਜਗ੍ਹਾ ਇਕ ਹੋਰ ਐਪ
ਸਵਦੇਸ਼ੀ ਐਪ ਮਿਤਰੋਂ ਨੂੰ ਟਿਕ-ਟਾਕ ਦੀ ਟੱਕਰ ਵਿਚ ਲਿਆਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਹੁਣ ਤਕ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਇਸ ਐਪ ਨੂੰ ਆਈ. ਆਈ. ਟੀ., ਰੂੜਕੀ ਦੇ ਇਕ ਵਿਦਿਆਰਥੀ ਸ਼ਿਵਾਂਕ ਅਗਰਵਾਲ ਨੇ ਤਿਆਰ ਕੀਤਾ ਹੈ। ਇਸ ਐਪ ਨੂੰ ਪਲੇਅ ਸਟੋਰ 'ਤੇ 4.7 ਦੀ ਰੇਟਿੰਗ ਮਿਲੀ ਹੋਈ ਹੈ।

ਸ਼ੇਅਰ ਇਟ ਦੇ ਬਦਲ ਵਿਚ ਦੇਸੀ ਐਪ Z share 
ਸ਼ਨੀਵਾਰ ਨੂੰ ਹੀ ਇਸ Z share ਐਪ ਨੂੰ ਲਾਂਚ ਕੀਤਾ ਹੈ, ਜਿਸ ਨੂੰ ਸ਼ੇਅਰ ਇਟ ਦਾ ਬਦਲ ਦੱਸਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਯੂਜ਼ਰਸ ਆਸਾਨੀ ਨਾਲ ਫਾਈਲ ਨੂੰ ਸ਼ੇਅਰ ਕਰ ਸਕਦੇ ਹਨ। ਇਸ ਦੇ ਜ਼ਰੀਏ ਵੀਡੀਓਜ਼, ਡਾਕਿਊਮੈਂਟਸ, ਗੀਤ, ਆਦਿ ਤੁਸੀਂ ਭੇਜ ਸਕਦੇ ਹੋ। ਇਸ ਐਪ ਨੂੰ ਹੁਣ ਤਕ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ।

HELLO ਦੇ ਬਦਲ ਵਿਚ ShareChat
ਚੀਨੀ ਐਪ HELLO ਦੇ ਬਦਲ ਵਿਚ ਭਾਰਤੀ ShareChat ਐਪ ਉਪਲੱਬਧ ਹੈ, ਜਿਸ ਦੀ ਵਰਤੋ ਤੁਸੀਂ ਜੋਕ, ਮਨੋਰੰਜਨ, ਵੀਡੀਓ ਦੇਖਣ ਲਈ ਕਰ ਸਕਦੇ ਹੋ। ਸ਼ੇਅਰ ਚੈਟ ਸਣੇ ਹੋਰ 15 ਭਾਰਤੀ ਭਾਸ਼ਾਵਾਂ ਵਿਚ ਯੂਜ਼ਰ ਲਈ ਉਪਲੱਬਧ ਹਨ।

CamScanner ਐਪ ਦੀ ਜਗ੍ਹਾ ਵਰਤੋਂ ਕਰੋ Adobe Scan
Adobe Scan ਕੈਮ ਸਕੈਨਰ ਐਪ ਦਾ ਬਿਹਤਰੀਨ ਬਦਲ ਹੈ। ਇਹ ਐਪ ਭਾਰਤੀ ਤਾਂ ਨਹੀਂਹੈ ਪਰ ਤੁਸੀਂ ਡਾਕਿਊਮੈਂਟਸ ਨੂੰ ਸਕੈਨ ਕਰਨ ਲਈ ਇਸ ਦੀ ਵਰਤੋਂ ਕਰ ਸਕਦੇ ਹੋ। 

VivaVideo ਦੀ ਜਗ੍ਹਾ Photo Video Maker ਐਪ ਦੀ ਕਰੋ ਵਰਤੋ
VivaVideo ਐਪ ਦੇ ਬਦਲ ਵਿਚ ਤੁਸੀਂ ਭਾਰਤੀ ਐਪ Photo Video Maker ਦੀ ਵਰਤੋ ਕਰ ਸਕਦੇ ਹੋ। ਇਹ ਇਕ ਫੋਟੋ ਤੇ ਵੀਡੀਓ ਐਡਿਟਿੰਗ ਐਪ ਹੈ ਤੇ ਇਸ ਨੂੰ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

BeautyPlus ਅਤੇ YouCam Perfect ਦੀ ਜਗ੍ਹਾ ਵਰਤੋ ਕਰੋ Indian Selfie Camera ਐਪ
ਤੁਸੀਂ ਫੋਟੋ ਨੂੰ ਮਨਪਸੰਦ ਤਰੀਕੇ ਨਾਲ ਐਡਿਟ ਕਰ ਕੇ ਫ੍ਰੇਡਸ ਦੇ ਨਾਲ ਸ਼ੇਅਰ ਕਰ ਲਈ ਹੁਣ Indian Selfie Camera ਐਪ ਦੀ ਵਰਤੋ ਕਰ ਸਕਦੇ ਹੋ। ਗੂਗਲ ਪਲੇਅ ਸਟੋਰ 'ਤੇ ਇਸ ਨੂੰ 4.8 ਦੀ ਰੇਟਿੰਗ ਦਿੱਤੀ ਗਈ ਹੈ।

ਹੁਣ UC Browser ਦੀ ਜਗ੍ਹਾ Jio Browser ਹੈ ਸਹੀ ਬਦਲ
ਯੂ. ਸੀ. ਬ੍ਰਾਊਸਰ ਦੇ ਬਦਲ ਵਿਚ ਤੁਸੀਂ ਜੀਓ ਬ੍ਰਾਊਸਰ ਦੀ ਵਰਤੋ ਕਰ ਸਕਦੇ ਹੋ। ਇਹ ਇਕ ਸੁਰੱਖਿਅਤ ਬ੍ਰਾਊਸਰ ਹੈ ਤੇ ਇਸ ਵਿਚ ਤੁਹਾਨੂੰ ਖਬਰਾਂ ਦੇ ਨਾਲ-ਨਾਲ ਮਨੋਰੰਜਨ ਨਾਲ ਜੁੜਿਆ ਕੰਟੈਂਟ ਵੀ ਮਿਲਦਾ ਹੈ।
 


Ranjit

Content Editor

Related News