125cc ਸੈਗਮੈਂਟ ''ਚ Bajaj ਕਰੇਗੀ ਧਮਾਕਾ, ਲਾਂਚ ਹੋਵੇਗਾ Pulsar NS 125
Monday, Jul 08, 2019 - 02:11 AM (IST)
ਆਟੋ ਡੈਸਕ—ਬਜਾਜ ਆਟੋ ਨੇ ਪੋਲੈਂਡ 'ਚ ਆਪਣੀ ਨਵੀਂ ਬਾਈਕ ਪਲੱਸਰ 125 ਦਾ ਖੁਲਾਸਾ ਕਰ ਦਿੱਤਾ ਹੈ। ਭਾਰਤੀ ਬਾਜ਼ਾਰ 'ਚ ਇਸ ਨੂੰ ਅਗਸਤ 2019 'ਚ ਪੇਸ਼ ਕੀਤਾ ਜਾਵੇਗਾ। ਕੰਪਨੀ ਦਾ ਕਹਿਣਾ ਹੈ ਕਿ 125ਸੀ.ਸੀ. ਸੈਗਮੈਂਟ 'ਚ ਵਧਦੀ ਮੰਗ ਨੂੰ ਦੇਖਦੇ ਹੋਏ ਇਸ ਨਵੀਂ ਬਾਈਕ ਨੂੰ ਲਿਆਇਆ ਜਾ ਰਿਹਾ ਹੈ। ਇਸ ਬਾਈਕ 'ਚ ਐਗਜਾਸਟ ਮਫਲਰ, ਸਪਲਿਟ ਸੀਟਸ ਅਤੇ ਚੋੜੇ ਟਾਇਰਸ ਦਿੱਤੇ ਗਏ ਹਨ। ਉੱਥੇ ਬਾਡੀ ਗ੍ਰਾਫਿਕਸ ਵੀ ਕੁਝ ਵੱਖ ਦੇਖਣ ਨੂੰ ਮਿਲੇ ਹਨ। ਬਜਾਜ ਐੱਨ.ਐੱਸ. 125 ਚਾਰ ਵੱਖ ਵੱਖ ਰੰਗ ਬਲੈਕ, ਰੈੱਡ, ਵ੍ਹਾਈਟ ਅਤੇ ਯੈਲੋ 'ਚ ਉਪਲੱਬਧ ਹੋਵੇਗੀ।

ਫਰੰਟ 'ਚ ਦਿੱਤੀ ਗਈ ਡਿਸਕ ਬ੍ਰੇਕ
ਇਸ ਬਾਈਕ ਦੇ ਫਰੰਟ 'ਚ 240 ਐੱਮ.ਐੱਮ. ਦੀ ਡਿਸਕ ਬ੍ਰੇਕ ਅਤੇ ਰੀਅਰ 'ਚ 130 ਐੱਮ.ਐੱਮ. ਦੀ ਡਰਮ ਬ੍ਰੇਕ ਮੌਜੂਦ ਹੈ। ਉੱਥੇ ਆਰਾਮਦਾਇਕ ਸਫਰ ਲਈ ਐੱਨ.ਐੱਸ. 125 ਦੇ ਫਰੰਟ 'ਚ ਟੈਲੀਸਕੋਪਿਕ ਫੋਕਰਸ ਅਤੇ ਰੀਅਰ 'ਚ ਟਵਿਟ ਨਾਈਟਰਾਕਸ ਸ਼ਾਕ ਐਬਜਾਰਬਰ ਦਿੱਤੇ ਗਏ ਹਨ।

ਅਨੁਮਾਨਿਤ ਕੀਮਤ
ਬਜਾਜ ਇਸ ਬਾਈਕ ਨੂੰ 125ਸੀ.ਸੀ. ਇੰਜਣ ਨਾਲ ਲਿਆ ਰਹੀ ਹੈ। ਉਮੀਦ ਹੈ ਕਿ ਬਜਾਜ ਪਲੱਸਰ ਐੱਨ.ਐੱਸ. 125 ਭਾਰਤ 'ਚ 70 ਹਜ਼ਾਰ ਰੁਪਏ ਐਕਸ ਸ਼ੋਰੂਮ ਕੀਮਤ 'ਚ ਲਾਂਚ ਹੋ ਸਕਦੀ ਹੈ।
