Bajaj ਨੇ ਲਾਂਚ ਕੀਤੀ ਨਵੀਂ Pulsar, ਜਾਣੋ ਕੀਮਤ ਤੇ ਫੀਚਰਜ਼

Wednesday, Oct 23, 2024 - 05:08 PM (IST)

Bajaj ਨੇ ਲਾਂਚ ਕੀਤੀ ਨਵੀਂ Pulsar, ਜਾਣੋ ਕੀਮਤ ਤੇ ਫੀਚਰਜ਼

ਆਟੋ ਡੈਸਕ- Bajaj Pulsar N125 ਬਾਈਕ ਭਾਰਤੀ ਬਾਜ਼ਾਰ 'ਚ ਲਾਂਚ ਕਰ ਦਿੱਤੀ ਗਈ ਹੈ। ਇਹ ਬਾਈਕ ਦੋ ਵੇਰੀਐਂਟ- LED Disc ਅਤੇ LED Disc Bluetooth 'ਚ ਪੇਸ਼ ਕੀਤੀ ਗਈ ਹੈ। LED Disc ਦੀ ਕੀਮਤ 94,707 ਰੁਪਏ ਅਤੇ LED Disc Bluetooth ਦੀ ਕੀਮਤ 98,707 ਰੁਪਏ ਐਕਸ-ਸ਼ੋਅਰੂਮ ਹੈ। ਇਹ ਬਾਈਕ TVS Raider, Hero Xtreme 125, Honda Shine ਅਤੇ SP125 ਨੂੰ ਟੱਕਰ ਦੇਵੇਗੀ। 

ਇੰਜਣ

ਇਸ ਬਾਈਕ 'ਚ 124.58cc ਏਅਰ-ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 12 ਪੀ.ਐੱਸ. ਦੀ ਪਾਵਰ ਅਤੇ 11 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 'ਚ 5 ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। 

PunjabKesari

ਫੀਚਰਜ਼

Bajaj Pulsar N125 'ਚ LCD ਇੰਸਟਰੂਮੈਂਟ ਪੈਨਲ, LED ਹੈੱਡਲਾਈਟਾਂ, ਟੇਲ ਲਾਈਟਾਂ ਅਤੇ ਯੂ.ਐੱਸ.ਬੀ. ਚਾਰਜਿੰਗ ਪੋਰਟ ਹੈ। ਇਸ ਵਿਚ ਡਿਜੀਟਲ ਇੰਸਟਰੂਮੈਂਟ ਕੰਸੋਲ ਦੇ ਨਾਲ ਬਲੂਟੁੱਥ ਕੁਨੈਕਟੀਵਿਟੀ ਦੀ ਸਹੂਲ ਦਿੱਤੀ ਗਈ ਹੈ, ਜਿਸ ਨਾਲ ਗਾਹਕ ਬਾਈਕ ਨੂੰ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰ ਸਕਦੇ ਹਨ। ਇਸ ਵਿਚ ਕਾਲ ਐਕਸੈੱਪਟ/ਰਿਜੈੱਕਟ, ਮਿਸਡ ਕਾਲ, ਮੈਸੇਜ ਅਲਰਟ ਅਤੇ ਫਿਊਲ ਇਕੋਨਮੀ ਦੀ ਜਾਣਕਾਰੀ ਮਿਲਦੀ ਹੈ। 

PunjabKesari

ਕਲਰ ਆਪਸ਼ਨ

LED Disc ਵੇਰੀਐਂਟ 3 ਕਲਰ ਆਪਸ਼ਨ- ਕਾਕਟੇਲ ਵਾਈਨ ਰੈੱਡ, ਪਰਪਲ ਫਿਊਰੀ ਅਤੇ ਸਟ੍ਰਿਸ ਰਸ਼ ਅਤੇ LED Disc Bluetooth 4 ਕਲਰ ਆਪਸ਼ਨ- ਈਬੋਨੀ ਬਲੈਕ, ਕਾਕਟੇਲ ਵਾਈਨ ਰੈੱਡ, ਪਰਲ ਮਟੈਲਿਕ ਵਾਈਟ ਅਤੇ ਕੈਰੇਬੀਅਨ ਬਲਿਊ 'ਚ ਉਪਲੱਬਧ ਹਨ। 


author

Rakesh

Content Editor

Related News