ਬਜਾਜ ਨੇ ਲਾਂਚ ਕੀਤੀ ਨਵਾਂ Pulsar 180F ਬਾਈਕ, ਜਾਣੋ ਕੀਮਤ ਤੇ ਖੂਬੀਆਂ

Saturday, Mar 09, 2019 - 01:57 PM (IST)

ਬਜਾਜ ਨੇ ਲਾਂਚ ਕੀਤੀ ਨਵਾਂ Pulsar 180F ਬਾਈਕ, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ– ਭਾਰਤ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਨੇ ਨਵੇਂ ਪਲਸਰ 180F ਨਿਓਨ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸ਼ਾਨਦਾਰ ਬਾਈਕ ਦੀ ਐਕਸ-ਸ਼ੋਅਰੂਮ ਕੀਮਤ 87,450 ਰੁਪਏ ਰੱਖੀ ਗਈ ਹੈ। ਦੇਖਣ ’ਚ ਤਾਂ ਇਹ ਬਾਈਕ ਬਜਾਜ ਦੀ ਪਲਸਰ 220F ਵਰਗੀ ਦੀ ਲੱਗਦੀ ਹੈ ਪਰ ਇਸ ਦੇ ਕਲਰ ਅਤੇ ਇੰਜਣ ’ਚ ਬਦਲਾਅ ਕੀਤਾ ਗਿਆ ਹੈ। 

ਇੰਜਣ
ਨਵੀਂ ਪਲਸਰ 180F ਨਿਓਨ ਐਡੀਸ਼ਨ ’ਚ 178.6cc ਦਾ ਏਅਰ-ਕੂਲਡ, DTS-i ਇੰਜਣ ਲੱਗਾ ਹੈ ਜੋ 8,500 rpm ’ਤੇ 17bhp ਦੀ ਪਾਵਰ ਅਤੇ 14Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 

PunjabKesari

ਬਾਈਕ ਦੀਆਂ ਖੂਬੀਆਂ
ਇਸ ਦੇ ਦੋਵਾਂ ਪਹੀਆਂ ’ਤੇ ਡਿਸਕ ਬ੍ਰੇਕਸ ਲੱਗੇ ਹਨ। ਉਥੇ ਹੀ ਇਸ ਅਗਲੇ ਪਾਸੇ ਕਨਵੈਂਸ਼ਨਲ ਫੋਰਕਸ ਅਤੇ ਪਿਛਲੇ ਪਾਸੇ ਗੈਸ-ਚਾਰਜਡ ਟਵਿਨ ਸ਼ਾਕਸ ਦਿੱਤੇ ਗਏ ਹਨ ਜੋ ਸਫਰ ਦੌਰਾਨ ਚਾਲਕ ਨੂੰ ਆਰਾਮਦਾਇਕ ਸਫਰ ਦਾ ਅਨੁਭਵ ਦੇਣਗੇ। 


Related News