ਬਜਾਜ ਨੇ ਨਵੇਂ ਅੰਦਾਜ਼ ''ਚ ਪੇਸ਼ ਕੀਤੀ ਆਪਣੇ ਅਵੇਂਜਰ ਕਰੂਜ਼ 220 (ਤਸਵੀਰਾਂ)
Tuesday, May 03, 2016 - 06:26 PM (IST)

ਜਲੰਧਰ— ਭਾਰਤ ਦੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਆਪਣੀ ਅਵੇਂਜਰ ਕਰੂਜ਼ ਦੇ 220ਸੀ.ਸੀ. ਮਾਡਲ ਨੂੰ ਇਕ ਨਵੀਂ ਕਲਰ ਆਪਸ਼ਨ ''ਚ ਲਾਂਚ ਕੀਤਾ ਹੈ ਜਿਸ ਦੀ ਦਿੱਲੀ ਐਕਸ ਸ਼ੋਅਰੂਮ ''ਚ ਕੀਮਤ 85,497 ਰੁਪਏ ਰੱਖੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਕਰੂਜ਼ ਸੈਗਮੈਂਟ ''ਚ ਬਜਾਜ ਦੀ ਨਵੀਂ ਬਾਈਕ ਅਵੇਜਰ ਕਰੂਬ 220 ਨੇ ਬਾਜ਼ਾਰ ''ਚ ਚੰਗੀ ਪਕੜ ਬਣਾ ਲਈ ਹੈ ਅਤੇ ਹੁਣ ਤੱਕ ਕੰਪਨੀ ਇਸ ਨਵੀਂ ਅਵੇਂਜਰ ਬਾਈਕ ਦੇ 31,000 ਯੂਨਿਟ ਵੇਚ ਚੁੱਕੀ ਹੈ। ਬਜਾਜ ਅਵੇਂਜਰ ਕਰੂਬ 220 ਦੇ ਇਸ ਕਲਰ ਆਪਸ਼ਨ ''ਚ ਬ੍ਰਾਊਨ ਕਲਰ ਦੀ ਸੀਟ ਸ਼ਾਮਲ ਹੈ। ਇਸ ਤੋਂ ਇਲਾਵਾ ਬਾਈਕ ''ਚ ਕ੍ਰੋਮ ਫਿਨਿਸ਼ ਦਿੱਤੀ ਗਈ ਹੈ। ਫਿਲਹਾਲ, ਇਹ ਕਲਰ ਆਪਸ਼ਨ ਕਰੂਜ਼ 220 ''ਚ ਹੀ ਉਪਲੱਬਧ ਹੈ।
ਕੁਝ ਡੀਲਰਜ਼ ਨੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਬਜਾਜ ਗੋਲਡ ਅਵੇਂਜਰ ਕਰੂਜ਼ 220 ਆਉਣ ਵਾਲੇ ਕੁਝ ਦਿਨਾਂ ''ਚ ਵਿਕਰੀ ਲਈ ਤੁਹਾਡੇ ਨਜ਼ਦੀਕੀ ਡੀਲਰਸ਼ਿਪ ''ਤੇ ਉਪਲੱਬਧ ਹੋ ਜਾਵੇਗੀ। ਕੰਪਨੀ ਨੇ ਪਿਛਲੇ ਸਾਲ ਅਕਤੂਬਰ ''ਚ ਬਜਾਜ ਅਵੇਂਜਰ ਦੀ ਨਵੀਂ ਸੀਰੀਜ਼ ਨੂੰ ਲਾਂਚ ਕੀਤਾ ਸੀ ਜਿਸ ਵਿਚ ਬਜਾਜ ਕਰੂਜ਼ 220, ਬਜਾਜ ਸਟ੍ਰੀਟ 220 ਅਤੇ ਸਟ੍ਰੀਟ 150 ਸ਼ਾਮਲ ਹੈ।
ਇੰਜਣ
ਬਜਾਜ ਦੀ ਅਵੇਂਜਰ ਕਰੂਜ਼ 220 ਬਾਈਕ ''ਚ 220 ਸੀ.ਸੀ. ਸਿੰਗਲ ਸਿਲੰਡਰ, ਟਵਿਨ ਸਪਾਰਕ, 2-ਵਾਲਵ 4“S-i ਇੰਜਣ ਲੱਗਾ ਹੈ ਜੋ 8400 ਆਰ.ਪੀ.ਐੱਮ. ''ਤੇ 1876 ਬੀ.ਐੱਚ.ਪੀ. ਦੀ ਪਾਵਰ ਅਤੇ 17.5 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਉਥੇ ਹੀ ਅਵੇਂਜਰ ਸਟ੍ਰੀਨ 150 ''ਚ 150ਸੀ.ਸੀ. ਦਾ ਸਿੰਗਲ ਸਿਲੰਡਰ ਇੰਜਣ ਲਗਾ ਹੈ ਜੋ 14.3 ਬੀ.ਐੱਚ.ਪੀ. ਦੀ ਪਾਵਰ ਅਤੇ 12.5 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਦੋਵਾਂ ਹੀ ਇੰਜਣਾਂ ਨੂੰਹ5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।
ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਅਵੇਂਜਰ ਸਟ੍ਰੀਟ 220 ਅਤੇ ਸਟ੍ਰੀਟ 150 ਨੂੰ ਵੀ ਨਵੀਂ ਕਲਰ ਆਪਸ਼ਨ ਨਾਲ ਪੇਸ਼ ਕੀਤਾ ਜਾ ਸਕਦਾ ਹੈ।