ਇੰਤਜ਼ਾਰ ਖਤਮ, ਆਨਲਾਈਨ ਖਰੀਦੋ ਬਜਾਜ ਦਾ ਚੇਤਕ ਇਲੈਕਟ੍ਰਿਕ ਸਕੂਟਰ
Tuesday, Jun 16, 2020 - 11:22 AM (IST)

ਆਟੋ ਡੈਸਕ– ਬਜਾਜ ਆਟੋ ਨੇ ਆਪਣੇ ਇਲੈਕਟ੍ਰਿਕ ਸਕੂਟਰ ‘ਬਜਾਜ ਚੇਤਕ ਇਲੈਕਟ੍ਰਿਕ’ ਦੀ ਆਨਲਾਈਨ ਵਿਕਰੀ ਦੁਬਾਰਾ ਸ਼ੁਰੂ ਕਰ ਦਿੱਤੀ ਹੈ। ਤਾਲਾਬੰਦੀ ਦੇ ਚਲਦੇ ਕੰਪਨੀ ਨੂੰ ਇਸ ਸਕੂਟਰ ਦਾ ਪ੍ਰੋਡਕਸ਼ਨ ਅਤੇ ਇਸ ਦੀ ਵਿਕਰੀ ਬੰਦ ਕਰਨੀ ਪਈ ਸੀ। ਹੁਣ ਤਾਲਾਬੰਦੀ ਹਟਣ ਤੋਂ ਬਾਅਦ ਕੰਪਨੀ ਨੇ ਸਕੂਟਰ ਦਾ ਪ੍ਰੋਡਕਸ਼ਨ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਅਤੇ ਬਜਾਜ ਦੇ ਪੁਣੇ ਅਤੇ ਬੈਂਗਲੁਰੂ ਸਥਿਤ ਸ਼ੋਅਰੂਮ ’ਚ ਸਕੂਟਰਾਂ ਦੀ ਡਿਲਿਵਰੀ ਵੀ ਸ਼ੁਰੂ ਹੋ ਗਈ ਹੈ। ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਨੂੰ ਇਸ ਸਾਲ ਜਨਵਰੀ ’ਚ ਲਾਂਚ ਕੀਤਾ ਗਿਆ ਸੀ ਅਤੇ ਸਿਰਫ਼ 15 ਦਿਨਾਂ ਦੇ ਅੰਦਰ ਦੀ ਇਸ ਸਕੂਟਰ ਨੂੰ 2000 ਤੋਂ ਜ਼ਿਆਦਾ ਲੋਕਾਂ ਨੇ ਬੁਕ ਕਰ ਲਿਆ ਸੀ।
ਕੀਮਤ
ਬਜਾਜ ਚੇਤਕ ਇਕ ਪ੍ਰੀਮੀਅਮ ਰੈਟਰੋ ਸਟਾਈਲ ਇਲੈਕਟ੍ਰਿਕ ਸਕੂਟਰ ਹੈ ਜਿਸ ਨੂੰ ਦੋ ਮਾਡਲਾਂ- ਪ੍ਰੀਮੀਅਮ ਅਤੇ ਅਰਬਨ ’ਚ ਮੁਹੱਈਆ ਕਰਵਾਇਆ ਗਿਆ ਹੈ। ਚੇਤਕ ਪ੍ਰੀਮੀਅਮ ਦੀ ਕੀਮਤ 1,21,52 ਰੁਪਏ (ਐਕਸ-ਸ਼ੋਅਰੂਮ) ਹੈ, ਜਦਕਿ ਅਰਬਨ ਦੀ ਕੀਮਤ 1,06,445 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ।
ਇਕ ਚਾਰਜ ’ਚ ਚੱਲੇਗਾ 95 ਕਿਲੋਮੀਟਰ
ਚੇਤਕ ਦੇ ਪ੍ਰੀਮੀਅਮ ਮਾਡਲ ’ਚ 4kW ਦੀ ਇਲੈਕਟ੍ਰਿਕ ਮੋਟਰ ਲੱਗੀ ਹੈ ਜਿਸ ਨੂੰ 3kWh ਦੀ ਲੀਥੀਅਮ ਆਇਨ ਬੈਟਰੀ ਪੈਕ ਨਾਲ ਜੋੜਿਆ ਗਿਆ ਹੈ। ਇਹ ਸਕੂਟਰ 16 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਕ ਵਾਰ ਪੂਰਾ ਚਾਰਜ ਹੋਣ ’ਤੇ ਇਹ ਸਕੂਟਰ 95 ਕਿਲੋਮੀਟਰ ਤਕ ਚੱਲ ਸਕਦਾ ਹੈ। ਤੁਸੀਂ ਸਿਰਫ਼ 1 ਘੰਟੇ ਦੇ ਚਾਰਜ ’ਤੇ ਇਹ ਸਕੂਟਰ 25 ਕਿਲੋਮੀਟਰ ਤਕ ਚਲਾ ਸਕੋਗੇ।