ਭਾਰਤ ''ਚ ਲਾਂਚ ਹੋਇਆ Bajaj Chetak 3201 ਦਾ ਸਪੈਸ਼ਲ ਐਡੀਸ਼ਨ, ਜਾਣੋ ਕੀਮਤ ਤੇ ਖੂਬੀਆਂ
Tuesday, Aug 06, 2024 - 05:37 PM (IST)
ਆਟੋ ਡੈਸਕ- ਬਜਾਜ ਆਟੋ ਨੇ ਆਪਣੇ Bajaj Chetak 3201 ਦਾ ਸਪੈਸ਼ਲ ਐਡੀਸ਼ਨ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ, ਜਿਸਦੀ ਸ਼ੁਰੂਆਤੀ ਕੀਮਤ 1.30 ਲੱਖ ਰੁਪਏ ਐਕਸ-ਸ਼ੋਅਰੂਮ ਹੈ। ਇਹ ਕੀਮਤ ਇੰਟ੍ਰੋਡਕਟਰੀ ਹੈ, ਜੋ ਬਾਅਦ 'ਚ ਵੱਧ ਕੇ 1.40 ਲੱਖ ਰੁਪਏ ਹੋ ਜਾਵੇਗੀ। ਇਹ ਸਪੈਸ਼ਲ ਐਡੀਸ਼ਨ ਟਾਪ-ਸਪੇਕਟ ਪ੍ਰੀਮੀਅਮ ਵੇਰੀਐਂਟ 'ਤੇ ਆਧਾਰਿਤ ਹੈ ਅਤੇ ਤੁਸੀਂ ਇਸ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ੋਨ ਤੋਂ ਵੀ ਖਰੀਦ ਸਕਦੇ ਹੋ।
ਰੰਗ ਅਤੇ ਡਿਜ਼ਾਈਨ
Bajaj Chetak 3201 ਸਪੈਸ਼ਲ ਐਡੀਸ਼ਨ ਕਾਲੇ ਰੰਗ (ਬਰੁਕਲਿਨ ਬਲੈਕ) 'ਚ ਉਪਲੱਬਧ ਹੈ। ਇਸ ਵਿਚ ਸਾਈਡ ਪੈਨਲ 'ਤੇ 'ਚੇਤਕ' ਲਿਖਿਆ ਹੋਇਆ ਹੈ। ਇਸ ਵਿਚ ਸਕਫ ਪਲੇਟ ਅਤੇ ਦੋ ਰੰਗਾਂ ਦੀ ਗੱਦੇਦਾਰ ਸੀਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਸ ਵਿਚ ਬਾਡੀ ਕਲਰਡ ਰੀਅਰ ਵਿਊ ਮਿਰਰ, ਇਕ ਸਾਟਨ ਬਲੈਕ ਗ੍ਰੈਬ ਰੇਲ ਅਤੇ ਮੈਚਿੰਗ ਪਿਲੀਅਨ ਫੁਟਰੈਸਟ, ਚਾਰਕੋਲ ਬਲੈਕ ਫਿਨਿਸ਼ ਟੂ ਹੈੱਡਲੈਂਪ ਕੇਸਿੰਗ, ਡਿਸਕ ਬ੍ਰੇਕ, ਅਲੌਏ ਵ੍ਹੀਲ, ਐੱਲ.ਈ.ਡੀ. ਲਾਈਟਿੰਗ, ਟੈਲੀਕਸਕੋਪਿਕ ਫਰੰਟ ਸਸਪੈਂਸ਼ਨ, ਮੈਟਲ ਬਾਡੀ ਪੈਨਲ ਅਤੇ ਬੈਟਰੀ IP67 ਵਾਟਰਪਰੂਫਿੰਗ ਦਿੱਤੀ ਗਈ ਹੈ।
ਪਾਵਰਟ੍ਰੇਨ
ਇਸ ਐਡੀਸ਼ਨ 'ਚ 3.2kWh ਦਾ ਬੈਟਰੀ ਪੈਕ ਦਿੱਤਾ ਗਿਆ ਹੈ, ਜਿਸ ਨੂੰ ਫੁਲ ਚਾਰਜ ਕਰਨ 'ਤੇ 136 ਕਿਲੋਮੀਟਰ ਦੀ ਰੇਂਜ ਮਿਲਦੀ ਹੈ। ਇਸਨੂੰ ਚਾਰਜ ਹੋਣ 'ਚ 5 ਘੰਟੇ 30 ਮਿੰਟਾਂ ਦਾ ਸਮਾਂ ਲਗਦਾ ਹੈ ਇਸ ਇਲੈਕਟ੍ਰਿਕ ਸਕੂਟਰ ਦੀ ਟਾਪ ਸਪੀਡ 73kmph ਹੈ।
ਖੂਬੀਆਂ
ਇਸ ਇਲੈਕਟ੍ਰਿਕ ਸਕੂਟਰ 'ਚ ਰੰਗੀਨ ਟੀ.ਐੱਫ.ਟੀ. ਡਿਸਪਲੇਅ, ਟਰਨ-ਬਾਈ ਟਰਨ ਨੈਵੀਗੇਸ਼ਨ, ਹਿਲ-ਹੋਲਡ ਕੰਟਰੋਲ, ਮਿਊਜ਼ਿਕ ਕੰਟਰੋਲ ਦੇ ਨਾਲ ਕਾਲ ਅਲਰਟ ਵਰਗੇ ਫੀਚਰਜ਼ ਦਿੱਤੇ ਗਏ ਹਨ।