ਬਜਾਜ ਆਟੋ ਦੀ ਸਟ੍ਰੀਟਫਾਈਟਰ ਪਲਸਰ ਐੱਨ. ਐੱਸ. ਸੀਰੀਜ਼ ਦੇ ਦੋ ਵੇਰੀਐਂਟ ਰੀ-ਲਾਂਚ

Tuesday, Mar 21, 2023 - 11:33 AM (IST)

ਆਟੋ ਡੈਸਕ- ਦੁਨੀਆ ਦੀ ਸਭ ਤੋਂ ਕੀਮਤੀ ਦੋ ਪਹੀਆ ਅਤੇ ਤਿੰਨ ਪਹੀਆ ਕੰਪਨੀ ਬਜਾਜ ਆਟੋ ਨੇ ਆਪਣੇ ਨੇਕੇਡ ਸਪੋਰਟਸ ਮੋਟਰਸਾਈਕਲ ਬ੍ਰਾਂਡ ਪਲਸਰ ਐੱਨ. ਐੱਸ. ਸੀਰੀਜ਼ ਦੇ 2 ਵੇਰੀਐਂਟ ਨੂੰ ਰੀ-ਲਾਂਚ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਲਸਰ ਐੱਨ. ਐੱਸ. ਸੀਰੀਜ਼ ਦੁਨੀਆ ਭਰ ’ਚ ਰੋਮਾਂਚ ਦੀ ਚਾਹਤ ਰੱਖਣ ਵਾਲਿਆਂ ਦੀ ਪਸੰਦੀਦਾ ਹੈ ਅਤੇ ਲਗਭਗ 30 ਦੇਸ਼ਾਂ ’ਚ ਇਹ ਵੇਚੀ ਜਾਂਦੀ ਹੈ।

ਪਲਸਰ ਐੱਨ. ਐੱਸ. 200 ਅਤੇ ਪਲਸਰ ਐੱਨ. ਐੱਸ. 160 ਹੁਣ ਵਧੇਰੇ ਤੇਜ਼ ਅਤੇ ਮਸਕੁਲਰ ਸਟਾਈਲ ਨਾਲ ਆਈਆਂ ਹਨ। ਇਸ ਤੋਂ ਇਲਾਵਾ ਨਵੀਆਂ ਸਹੂਲਤਾਂ ਦੇ ਨਾਲ ਹੀ ਬਿਹਤਰ ਹੈਂਡਿੰਗ ਅਤੇ ਉੱਚ ਸੁਰੱਖਿਆ ਦਾ ਵੀ ਖਿਆਲ ਇਸ ’ਚ ਰੱਖਿਆ ਗਿਆ ਹੈ, ਜਿਸ ਨਾਲ ਇਹ ਐਨਥੁਸੀਐਸਟ ਲੋਕਾਂ ਦੀ ਮਨਪਸੰਦ ਸਪੋਰਟਸ ਮੋਟਰਸਾਈਕਲ ਬਣ ਗਈ ਹੈ।

ਸਪੋਰਟਸ ਬਾਈਕ ਨੂੰ ਧਿਆਨ ’ਚ ਰੱਖ ਕੇ ਬਣਾਇਆ ਗਿਆ : ਦੋਵੇਂ ਬਾਈਕਸ ’ਚ ਸੈਗਮੈਂਟ-ਫਸਟ ਅਪਸਾਈਡ-ਡਾਊਨ ਫੋਕਸ ਹੋਣ ਨਾਲ ਤੇਜ਼ ਕਾਰਨਰਿੰਗ ਅਤੇ ਫੁਰਤੀਲੀ ਹੈਂਡਲਿੰਗ ਸੰਭਵ ਹੈ। ਨੇਕੇਡ ਸਪੋਰਟਸ ਬਾਈਕਸ ਲਈ ਸਭ ਤੋਂ ਅਹਿਮ ਗੱਲ ਧਿਆਨ ’ਚ ਰੱਖਦੇ ਹੋਏ ਇਸ ਨੂੰ ਵਧੇਰੇ ਆਕਰਸ਼ਕ ਬਣਾਇਆ ਗਿਆ ਹੈ। ਇਸ ’ਚ ਉੱਚ ਕਠੋਰਤਾ ਅਤੇ ਘੱਟ ਲਚਕੀਲੇਪਨ ਲਈ ਇਕ ਪੈਰਾਮੀਟਰ ਫ੍ਰੇਮ ਜੋੜੀ ਗਈ ਹੈ ਜੋ ਬਾਈਕਰ ਨੂੰ ਸਭ ਤੋਂ ਤੇਜ਼ ਹੈਂਡਲਿੰਗ ਦਾ ਤਜ਼ਰਬਾ ਅਤੇ ਹਰ ਮੋੜ ’ਤੇ ਜਿੱਤ ਹਾਸਲ ਕਰਨ ਦਾ ਆਤਮ-ਵਿਸ਼ਵਾਸ ਮੁਹੱਈਆ ਕਰਦੀ ਹੈ।

ਡਿਸਪਲੇ ਕੰਸੋਲ ’ਚ ਹੁਣ ਗੇਅਰ ਪੋਜੀਸ਼ਨ ਇੰਡੀਕੇਟਰ ਲਗਾਏ ਗਏ ਹਨ, ਇਸ ਲਈ ਸਵਾਰ ਆਪਣੇ ਗੇਅਰ ਬਾਰੇ ਬੇਫਿਕਰ ਹੋ ਕੇ ਟ੍ਰੈਕ ਰੇਸਿੰਗ ਅਤੇ ਸਟ੍ਰੀਟ ਰਾਈਡਿੰਗ ਦਾ ਅਾਨੰਦ ਮਾਣ ਸਕਣਗੇ। ਇਸ ਤੋਂ ਇਲਾਵਾ ਇਨਫਿਨਿਟੀ ਡਿਸਪਲੇਅ-ਨਵੇਂ ਪਲਸਰ ਦੀ ਅਜਿਹੀ ਇਕ ਹੋਰ ਖਾਸੀਅਤ ਹੈ, ਜਿਸ ਕਾਰਣ ਰਾਈਰ ਨੂੰ ਹੁਣ ਈਂਧਨ ਦੀ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਦੋਵੇਂ ਬਾਈਕ ਡੁਅਲ-ਚੈਨਲ ਏ. ਬੀ. ਐੱਸ. ਨਾਲ ਲੈਸ ਹਨ, ਇਸ ਲਈ ਸਪੋਰਟਸ ਬਾਈਕਿੰਗ ਦਾ ਰੋਮਾਂਚ ਕਿਸੇ ਵੀ ਤਰ੍ਹਾਂ ਦੀ ਪਰਤ ’ਤੇ ਬੈਸਟ ਇਨ ਕਲਾਸ ਸਟਾਪਿੰਗ ਪਾਵਰ ਅਤੇ ਅਲਟਰਾ-ਸੇਫ ਬ੍ਰੇਕਿੰਗ ਦੇ ਵਾਅਦੇ ਨਾਲ ਹੈ। ਇਸ ਦਾ ਕ੍ਰੈਡਿਟ ਇਸ ਦੀ 300 ਮਿ. ਮੀ. ਫਰੰਟ ਡਿਸਕ ਅਤੇ 230 ਮਿ. ਮੀ. ਰੇਅਰ ਡਿਸਕ ਬ੍ਰੇਕ ਨੂੰ ਜਾਂਦਾ ਹੈ (ਡੁਅਲ-ਚੈਨਲ ਏ. ਬੀ. ਐੱਸ. ਤਕਨੀਕ ਪਹੀਆਂ ਨੂੰ ਲਾਕ ਹੋਣ ਤੋਂ ਰੋਕਦੀ ਹੈ ਅਤੇ ਇਹ ਯਕੀਨੀ ਵੀ ਕਰਦੀ ਹੈ ਕਿ ਬਾਈਕ ਕਿਤੇ ਵੀ ਤਿਲਕੇ ਨਾ।


Rakesh

Content Editor

Related News