ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ

Saturday, Jan 04, 2025 - 10:43 PM (IST)

ਬੰਦ ਹੋ ਗਏ Bajaj Auto ਦੇ ਇਹ 3 ਸ਼ਾਨਦਾਰ ਮੋਟਰਸਾਈਕਲ, ਜਾਣੋ ਵਜ੍ਹਾ

ਆਟੋ ਡੈਸਕ- ਬਜਾਜ ਆਟੋ ਨੇ ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਭਾਰਤੀ ਬਾਜ਼ਾਰ 'ਚ ਆਪਣੇ ਤਿੰਨ ਪ੍ਰਸਿੱਧ ਮੋਟਰਸਾਈਕਲਾਂ - Pulsar F250, Platina 110 ABS ਅਤੇ CT 125X ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਹ ਤਿੰਨੋਂ ਮੋਟਰਸਾਈਕਲ ਆਪਣੇ-ਆਪਣੇ ਸੈਗਮੇਂਟ 'ਚ ਕਾਫੀ ਪ੍ਰਸਿੱਧ ਸਨ। Pulsar F250 ਲਗਭਗ 1.5 ਲੱਖ ਰੁਪਏ, CT 125X ਲਗਭਗ 73,000 ਰੁਪਏ ਅਤੇ Platina 110 ABS ਲਗਭਗ 79,000 ਰੁਪਏ 'ਚ ਉਪਲੱਬਧ ਸੀ। ਆਓ ਜਾਣਦੇ ਹਾਂ ਕਿ ਕੰਪਨੀ ਨੇ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਕਿਉਂ ਲਿਆ। 

ਕਿਉਂ ਬੰਦ ਕੀਤੇ ਗਏ ਇਹ ਮੋਟਰਸਾਈਕਲ

ਬਜਾਜ ਆਟੋ ਨੇ ਅਜੇ ਤਕ ਇਨ੍ਹਾਂ ਮੋਟਰਸਾਈਕਲਾਂ ਨੂੰ ਬੰਦ ਕਰਨ ਦਾ ਅਧਿਕਾਰਤ ਕਾਰਨ ਨਹੀਂ ਦੱਸਿਆ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਘੱਟ ਵਿਕਰੀ ਕਾਰਨ ਇਹ ਕਦਮ ਚੁੱਕਿਆ ਗਿਆ ਹੈ। 

Platina 110 ABS : ਇਹ ਆਪਣੇ ਸੈਗਮੇਂਟ ਦੀ ਪਹਿਲੀ ਬਾਈਕ ਸੀ, ਜਿਸ ਵਿਚ ਸਿੰਗਲ ਚੈਨਲ ਏ.ਬੀ.ਐੱਸ. (ਐਂਟੀ ਲੌਕ ਬ੍ਰੇਕਿੰਗ ਸਿਸਟਮ) ਦਿੱਤਾ ਗਿਆ ਸੀ। ਇਸਦੇ ਬਾਵਜੂਦ ਵਿਕਰੀ ਦੇ ਅੰਕੜੇ ਕੁਝ ਖਾਸ ਨਹੀਂ ਰਹੇ। 

CT 125X : ਇਹ 125cc ਸੈਗਮੇਂਟ ਦੀ ਮਜ਼ਬੂਤ ਅਤੇ ਰਫ-ਟਫ ਬਾਈਕ ਮੰਨੀ ਜਾਂਦੀ ਸੀ। ਇਸਦਾ ਡਿਜ਼ਾਈਨ ਅਤੇ ਪਰਫਾਰਮੈਂਸ ਚੰਗੀ ਸੀ ਪਰ ਵਿਕਰੀ 'ਚ ਇਹ ਜ਼ਿਆਦਾ ਸਫਲ ਨਹੀਂ ਹੋ ਸਕੀ। 

Pulsar F250 : ਪਲਸਰ ਬ੍ਰਾਂਡ ਭਾਰਤ 'ਚ ਕਾਫੀ ਲੋਕਪ੍ਰਸਿੱਧ ਹੈ ਪਰ F250 ਦੀ ਵਿਕਰੀ ਉਮੀਦ ਦੇ ਅਨੁਸਾਰ ਨਹੀਂ ਨਹੀਂ। ਇਸੇ ਕਾਰਨ ਕੰਪਨੀ ਨੇ ਇਸਨੂੰ ਬੰਦ ਕਰਨ ਦਾ ਫੈਸਲਾ ਲਿਆ। 

ਨਵੀਂ Pulsar RS200

ਬਜਾਜ ਆਟੋ ਆਪਣੇ ਗਾਹਕਾਂ ਲਈ 2025 'ਚ ਨਵੀਂ Pulsar RS200 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਲਾਂਚ ਤੋਂ ਪਹਿਲਾਂ ਇਸਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਸਦੇ ਸ਼ਾਨਦਾਰ ਡਿਜ਼ਾਈਨ ਦੀ ਝਲਕ ਮਿਲਦੀ ਹੈ। ਸੰਭਾਵਨਾ ਹੈ ਕਿ ਇਸ ਨਵੀਂ ਬਾਈਕ ਨੂੰ ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 'ਚ ਪੇਸ਼ ਕੀਤਾ ਜਾਵੇਗਾ। ਇਸ ਮਾਡਲ 'ਚ ਕਈ ਨਵੇਂ ਅਤੇ ਐਡਵਾਂਸ ਫੀਚਰਜ਼, ਨਵਾਂ ਐੱਲ.ਸੀ.ਡੀ. ਇੰਸਟਰੂਮੈਂਟ ਕੰਸੋਲ, ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਕਾਲ ਅਤੇ ਐੱਸ.ਐੱਮ.ਐੱਸ. ਅਲਰਟ, ਟਰਨ-ਬਾਈ-ਟਰਨ ਨੈਵੀਗੇਸ਼ਨ ਅਤੇ ਰਾਈਡ ਮੋਡਸ ਦੇਖਣ ਨੂੰ ਮਿਲਣਗੇ। 


author

Rakesh

Content Editor

Related News