CES 2020: ਸਮਾਰਟਫੋਨਜ਼ ਲਈ ਆਇਆ ਬੈਕਟੀਰੀਆ-ਫ੍ਰੀ ਸਕਰੀਨ ਪ੍ਰੋਟੈਕਟਰ
Thursday, Jan 09, 2020 - 12:28 PM (IST)

ਗੈਜੇਟ ਡੈਸਕ– ਕੰਜ਼ਿਊਮਰ ਇਲੈਕਟ੍ਰਾਨਿਕਸ ਸ਼ੋਅ (CES 2020) 7 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ ਅਮਰੀਕਾ ਦੇ ਨੇਵਾਦਾ ਸੂਬੇ 'ਚ ਸਥਿਤ ਲਾਸ ਵੇਗਾਸ ਕਨਵੈਨਸ਼ਨ ਸੈਂਟਰ 'ਚ ਜਾਰੀ ਹੈ। ਈਵੈਂਟ ਵਿਚ ਪ੍ਰਦੂਸ਼ਿਤ ਹਵਾ ਨੂੰ ਸਾਫ ਕਰਨ ਵਾਲੇ ਮਾਸਕ ਤੇ ਬੱਚਿਆਂ ਨੂੰ ਝੂਲਾ ਝੁਲਾਉਣ ਵਾਲੇ mamaRoo ਉਤਪਾਦ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਜ਼ਰੂਰੀ ਫੋਨ ਆਉਣ 'ਤੇ ਤੁਸੀਂ ਜਲਦੀ ਨਾਲ ਫੋਨ ਚੁੱਕ ਲੈਂਦੇ ਹੋ। ਅਜਿਹੀ ਹਾਲਤ 'ਚ ਬੈਕਟੀਰੀਆ ਸਿੱਧਾ ਤੁਹਾਡੇ ਫੋਨ ਤੋਂ ਤੁਹਾਡੇ ਮੂੰਹ ਤਕ ਪਹੁੰਚ ਜਾਂਦੇ ਹਨ। ਇਸੇ ਗੱਲ ਨੂੰ ਧਿਆਨ 'ਚ ਰੱਖਦਿਆਂ Otterbox ਕੰਪਨੀ ਨੇ ਐਂਟਰੀ-ਮਾਈਕ੍ਰੋਬੀਅਲ ਤਕਨੀਕ ਨਾਲ ਲੈਸ ਅਜਿਹਾ ਸਕਰੀਨ ਪ੍ਰੋਟੈਕਟਰ ਤਿਆਰ ਕੀਤਾ ਹੈ, ਜੋ ਬੈਕਟੀਰੀਆ ਨੂੰ ਸਕਰੀਨ 'ਤੇ ਟਿਕਣ ਹੀ ਨਹੀਂ ਦੇਵੇਗਾ। ਇਸ ਤੋਂ ਇਲਾਵਾ ਇਹ 5 ਗੁਣਾ ਜ਼ਿਆਦਾ ਸਕਰੈਚ ਰਜ਼ਿਸਟੈਂਟ ਵੀ ਹੋਵੇਗਾ।