16GB ਰੈਮ ਤੇ ਇੰਟੈਲ ਕੋਰ i7 ਪ੍ਰੋਸੈਸਰ ਨਾਲ ਅਮਰੀਕੀ ਕੰਪਨੀ ਲਿਆਈ ਨਵਾਂ ਲੈਪਟਾਪ

10/17/2020 11:56:35 AM

ਗੈਜੇਟ ਡੈਸਕ– ਇਸ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਅਮਰੀਕੀ ਕੰਪਨੀ Avita ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਲੈਪਟਾਪ Avita Liber V14 ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਦੀ ਖ਼ਾਸੀਅਤ ਹੈ ਕਿ ਇਸ ਨੂੰ ਇੰਟੈਲ ਕੋਰ i7, 10ਵੀਂ ਜਨਰੇਸ਼ਨ ਦੇ ਪ੍ਰੋਸੈਸਰ ਅਤੇ 16 ਜੀ.ਬੀ. ਰੈਮ ਨਾਲ ਲਿਆਇਆ ਗਿਆ ਹੈ। ਇਸ ਵਿਚ 14 ਇੰਚ ਦੀ ਫੁਲ-ਐੱਚ.ਡੀ., ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ ਜੋ ਕਿ ਐਂਟੀ ਗਲੇਅਰ ਹੈ। ਲੈਪਟਾਪ ਦਾ ਭਾਰ 1.25 ਕਿਲੋਗ੍ਰਾਮ ਹੈ। 

Avita Liber V14 ਲੈਪਟਾਪ ਦੀ ਭਾਰਤ ’ਚ ਕੀਮਤ 62,990 ਰੁਪਏ ਹੈ। ਇਹ ਇੱਕੋ ਰੰਗ, ਨੇਵੀ ਬਲਿਊ ਫਿਨਿਸ਼ ’ਚ ਹੀ ਮਿਲੇਗਾ। ਇਸ ਦੀ ਵਿਕਰੀ ਫਲਿਪਕਾਰਟ ’ਤੇ ਹੋ ਰਹੀ ਹੈ। ਲੈਪਟਾਪ ਨਾਲ ਐੱਸ.ਬੀ.ਆਈ. ਦੇ ਕਾਰਡ ’ਤੇ 10 ਫੀਸਦੀ ਦੀ ਛੋਟ ਵੀ ਮਿਲੇਗੀ। 

Avita Liber V14 ਦੇ ਫੀਚਰਜ਼
ਡਿਸਪਲੇਅ    - 14 ਇੰਚ ਦੀ FHD, IPS (1920x1080 ਪਿਕਸਲ ਰੈਜ਼ੋਲਿਊਸ਼ਨ)
ਪ੍ਰੋਸੈਸਰ    - ਇੰਟੈਲ ਕੋਰ i7 10ਵੀਂ ਜਨਰੇਸ਼ਨ
ਰੈਮ    - 16GB DDR4
SSD    - 1TB
ਓ.ਐੱਸ.    - ਵਿੰਡੋਜ਼ 10 ਹੋਮ
ਗ੍ਰਾਫਿਕਸ    - ਇੰਟੈਲ ਦਾ UHD ਗ੍ਰਾਫਿਕਸ ਕਾਰਡ
ਬੈਟਰੀ ਬੈਕਅਪ    - 10 ਘੰਟਿਆਂ ਦੇ ਬੈਕਅਪ ਦਾ ਦਾਅਵਾ
ਬੈਟਰੀ    - 4830mAh
ਕੁਨੈਕਟੀਵਿਟੀ    - ਦੋ ਯੂ.ਐੱਸ.ਬੀ. ਪੋਰਟ, ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ, ਇਕ HDMI ਪੋਰਟ ਅਤੇ ਇਕ ਮਾਈਕ੍ਰੋ ਐੱਸ.ਡੀ. ਕਾਰਡ ਸਲਾਟ


Rakesh

Content Editor

Related News