ਆਡੀ 22 ਮਾਰਚ ਨੂੰ ਭਾਰਤ ’ਚ ਲਾਂਚ ਕਰੇਗੀ ਪ੍ਰੀਮੀਅਮ ਸੇਡਾਨ ਕਾਰ

03/17/2021 2:33:14 PM

ਆਟੋ ਡੈਸਕ– ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਆਪਣੀ ਆਕਰਸ਼ਕ ਲੁੱਕ ਵਾਲੀ ਪ੍ਰੀਮੀਅਮ ਸੇਡਾਨ ਕਾਰ ਐੱਸ5 ਸਪੋਰਟਬੈਕ ਨੂੰ ਭਾਰਤ ’ਚ ਅਗਲੇ ਹਫ਼ਤੇ ਯਾਨੀ 22 ਮਾਰਚ ਨੂੰ ਲਾਂਚ ਕਰਨ ਵਾਲੀ ਹੈ। ਇਸ ਪ੍ਰੀਮੀਅਮ ਸੇਡਾਨ ਕਾਰ ਨੂੰ ਆਡੀ ਆਪਣੇ ਪੋਰਟਫੋਲੀਓ ’ਚ ਏ5 ਤੋਂ ਉਪਰ ਅਤੇ ਆਰ.ਐੱਸ.5 ਤੋਂ ਹੇਠਾਂ ਰੱਖੇਗੀ। ਕੀਮਤ ਦੀ ਗੱਲ ਕੀਤੀ ਜਾਵੇ ਤਾਂ ਆਡੀ ਐੱਸ5 ਸਪੋਰਟਬੈਕ ਨੂੰ 70 ਲੱਖ ਰੁਪੇ ਤੋਂ ਲੈ ਕੇ 80 ਲੱਖ ਰੁਪਏ ਦੇ ਵਿਚਕਾਰ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। 

ਡਿਜ਼ਾਇਨ ’ਚ ਵੇਖਣ ਨੂੰ ਮਿਲੇਗਾ ਬਦਲਾਅ
ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਵਾਰ ਆਡੀ ਐੱਸ5 ਸਪੋਰਟਬੈਕ ਜ਼ਿਆਦਾ ਸੁਪੋਰਟੀ ਅਤੇ ਆਕਰਸ਼ਕ ਨਜ਼ਰ ਆਏਗੀ। ਇਸ ਕਾਰ ’ਚ ਐੱਲ.ਈ.ਡੀ. ਹੈੱਡਲੈਂਪ ਦੇ ਨਾਲ ਇੰਟੀਗ੍ਰੇਟਿਡ LED DRLs ਵੇਖਣ ਨੂੰ ਮਿਲਣਗੀਆਂ। ਇਸ ਦੇ ਫਰੰਟ ’ਚ ਪਿਆਨੋ ਬਲੈਕ ਫਿਨਿਸ਼ ਨਾਲ ਹੋਨੇਕਾਂਬ ਪੈਟਰਨ ਗਰਿੱਲ ਲੱਗੀ ਹੋਵੇਗੀ ਜਿਸ ’ਤੇ ਆਡੀ ਦਾ ਲੋਗੋ ਲੱਗਾ ਹੋਵੇਗਾ, ਉਥੇ ਹੀ ਓ.ਆਰ.ਵੀ.ਐੱਮ.  ਇਸ ਵਾਰ ਕੰਪਲੀਟ ਕਾਲੇ ਰੰਗ ’ਚ ਰੱਖਿਆ ਗਿਆ ਹੋਵੇਗਾ। ਕਾਰ ਦੇ ਰੀਅਰ ’ਚ ਸਲਿਮ ਐੱਲ.ਈ.ਡੀ. ਟੇਲਲਾਈਟਾਂ ਹੋਣਗੀਆਂ ਜੋ ਕਿ ਕਾਫੀ ਆਕਰਸ਼ਕ ਲੱਗਣਗੀਆਂ। ਇਸ ਵਿਚ 19 ਇੰਚ ਦੇ 5 ਆਰਮ ਅਲੌਏ ਵ੍ਹੀਲਜ਼ ਲੱਗੇ ਹੋਣਗੇ ਜੋ ਕਿ ਇਸ ਦੀ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾਉਣਗੇ। 

ਇੰਜਣ
ਆਡੀ ਆਪਣੀ ਨਵੀਂ ਐੱਸ5 ਸਪੋਰਟਬੈਕ ਨੂੰ 3.0 ਲੀਟਰ ਵੀ6 TFSI ਪੈਟਰੋਲ ਇੰਜਣ ਨਾਲ ਭਾਰਤ ’ਚ ਲਾਂਚ ਕਰ ਸਕਦੀ ਹੈ। ਪਹਿਲਾਂ ਇਸੇ ਇੰਜਣ ਨਾਲ ਇਸ ਕਾਰ ਨੂੰ ਅਮਰੀਕਾ ’ਚ ਪੇਸ਼ ਕੀਤਾ ਜਾ ਚੁੱਕਾ ਹੈ। ਇਹ ਇੰਜਣ 342 ਬੀ.ਐੱਚ.ਪੀ. ਦੀ ਪਾਵਰ ਅਤੇ 700 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰਦਾ ਹੈ ਅਤੇ ਇਹ 8-ਸਪੀਡ ਟਿਪਟ੍ਰੋਨਿਕ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। 

5 ਸਕਿੰਟਾਂ ਤੋਂ ਵੀ ਘੱਟ ’ਚ ਫੜ੍ਹੇਗੀ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ
ਇਹ ਲਗਜ਼ਰੀ ਸੇਡਾਨ ਕਾਰ 5 ਸਕਿੰਟਾਂ ਤੋਂ ਵੀ ਘੱਟ ਸਮੇਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਫੜ੍ਹੇਗੀ। ਲਾਂਚ ਹੋਣ ਤੋਂ ਬਾਅਦ ਆਡੀ ਐੱਸ5 ਸਪੋਰਟਬੈਕ ਦਾ ਮੁਕਾਬਲਾ ਬੀ.ਐੱਮ.ਡਬਲਯੂ. M340i, ਮਰਸਡੀਜ਼-ਏ.ਐੱਮ.ਜੀ. ਸੀ43 ਅਤੇ ਮਰਸਡੀਜ਼ ਬੈਂਜ਼ ਜੀ.ਐੱਲ.ਸੀ. 43 ਏ.ਐੱਮ.ਜੀ. ਨਾਲ ਹੋਵੇਗਾ। 


Rakesh

Content Editor

Related News