Audi ਨੇ ਭਾਰਤ ’ਚ ਸ਼ੁਰੂ ਕੀਤੀ ਆਪਣੀ ਸਭ ਤੋਂ ਕਿਫਾਇਤੀ Q2 SUV ਦੀ ਬੁਕਿੰਗਸ, ਇੰਝ ਕਰੋ ਬੁੱਕ
Sunday, Oct 04, 2020 - 12:28 AM (IST)
ਆਟੋ ਡੈਸਕ—ਆਡੀ ਨੇ ਭਾਰਤ ’ਚ ਆਪਣੀ Q2 SUV ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਗਾਹਕ ਇਸ ਸ਼ਾਨਦਾਰ SUV ਨੂੰ ਕੰਪਨੀ ਦੀ ਕਿਸੇ ਵੀ ਡੀਲਰਸ਼ਿਪ ਜਾਂ ਆਡੀ ਇੰਡੀਆ ਦੀ ਆਧਿਕਾਰਿਤ ਵੈੱਬਸਾਈਟ ਰਾਹੀਂ 2 ਲੱਖ ਰੁਪਏ ਦੀ ਰਾਸ਼ੀ ਨਾਲ ਬੁੱਕ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਆਡੀ ਇੰਡੀਆ ਇਸ ਐੱਸ.ਯੂ.ਵੀ. ਨੂੰ ਤਿਉਹਾਰੀ ਸੀਜ਼ਨ ’ਚ ਲਾਂਚ ਕਰਨ ਵਾਲੀ ਹੈ। ਇਸ ਨੂੰ ਅਕਤੂਬਰ ਦੇ ਆਖਿਰ ਤੱਕ ਜਾਂ ਨਵੰਬਰ ਦੀ ਸ਼ੁਰੂਆਤ ’ਚ ਲਾਂਚ ਕੀਤਾ ਜਾ ਸਕਦਾ ਹੈ।
ਇੰਨੀਂ ਹੋ ਸਕਦੀ ਹੈ ਕੀਮਤ
Audi Q2 SUV ਨੂੰ ਭਾਰਤ ’ਚ CBU ਭਾਵ ਕੰਪਲੀਟਲੀ ਬਿਲਟ ਯੂਨਿਟ ਦੇ ਤੌਰ ’ਤੇ ਲਿਆਇਆ ਜਾਵੇਗਾ। ਇਸ ਕਾਰ ਨੂੰ 35 ਲੱਖ ਰੁਪਏ (ਐਕਸ ਸ਼ੋਰੂਮ) ਦੀ ਕੀਮਤ ’ਤੇ ਪੇਸ਼ ਕੀਤਾ ਜਾ ਸਕਦਾ ਹੈ।
ਭਾਰਤ ਲਿਆਈਆਂ ਜਾਣਗੀਆਂ ਸਿਰਫ 2,500 ਕਾਰਾਂ
ਆਡੀ ਸਰਕਾਰ ਦੇ ਕਾਨੂੰਨ ਮੁਤਾਬਕ ਕੁੱਲ 2,500 ਕਾਰਾਂ ਦੀ ਦਰਾਮਦ ਕਰੇਗੀ ਅਤੇ ਫਿਰ ਹੇਮੋਲੋਗੇਸ਼ਨ ਦੀ ਜ਼ਰੂਰਤ ਦੇ ਬਿਨਾਂ ਇਥੇ ਵੇਚੇਗੀ। ਇਸ ਐੱਸ.ਯੂ.ਵੀ. ਰਾਹੀਂ ਕੰਪਨੀ ਅਜਿਹੇ ਲੋਕਾਂ ਨੂੰ ਟਾਰਗੇਟ ਕਰੇਗੀ ਜੋ ਕਿਫਾਇਤੀ ਕੀਮਤ ’ਤੇ ਕੰਪਨੀ ਦੀ ਲਗਜ਼ਰੀ ਕਾਰਾਂ ਨੂੰ ਖਰੀਦਣ ਦੀ ਸੋਚ ਰਹੇ ਹਨ।
ਆਡੀ ਦੇ ਹੀ ਡੀ.ਐੱਨ.ਏ. ’ਤੇ ਬਣੀ ਹੈ ਇਹ SUV
Audi Q2 ਨੂੰ ਪਛਾਣਨਾ ਕਾਫੀ ਆਸਾਨ ਹੈ ਕਿਉਂਕਿ ਇਸ ਦੇ ਡਿਜ਼ਾਈਨ ’ਚ ਆਡੀ ਦੇ ਹੀ ਡੀ.ਐੱਨ.ਏ. ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਐੱਸ.ਯੂ.ਵੀ. ਦੇ ਅਗਲੇ ਹਿੱਸੇ ’ਚ ਇਕ ਵੱਡੀ ਸਿੰਗਲ-ਫ੍ਰੇਮ ਫਰੰਟ ਗਿ੍ਰਪਲ ਲਗਾਈ ਗਈ ਹੈ ਜਿਸ ਦੇ ਨਾਲ LED DRL's ਅਤੇ ਹੈਡਲੈਂਪ ਦਾ ਇਸਤੇਮਾਲ ਹੋਇਆ ਹੈ। ਇਸ ਦੇ ਬੰਪਰ, ਰਨਿੰਗ ਬੋਰਡ ਅਤੇ ਵ੍ਹੀਲ ਆਰਕ ’ਤੇ ਬਲੈਕ ਕਲੈਡਿੰਗ ਦਿੱਤੀ ਗਈ ਹੈ। ਪਿਛਲੇ ਹਿੱਸੇ ’ਚ ਇਸ ਦੀ ਟੇਲ ਦਾ ਵੀ ਯੂਨੀਕ ਚੌਕੇਰ ਡਿਜ਼ਾਈਨ ਰੱਖਿਆ ਗਿਆ ਹੈ।
ਮਿਲੇਗਾ 2.0 ਲੀਟਰ ਦਾ ਪੈਟਰੋਲ ਇੰਜਣ
ਆਡੀ ਕਿਉ2 ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ’ਚ 2.0-ਲੀਟਰ ਦੇ ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 190 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਕਰ ਜਨਰੇਟ ਕਰਦਾ ਹੈ। ਇਸ ਇੰਜਣ ਨਾਲ 7-ਸਪੀਡ ਡਿਊਲ ਕਲਚ ਆਟੋਮੈਟਿਕ ਗਿਅਰਬਾਕਸ ਨੂੰ ਜੋੜਿਆ ਗਿਆ ਹੈ।